post

Jasbeer Singh

(Chief Editor)

ਦੋ ਸਾਲਾ ਬੱਚੀ ਨੂੰ ਤੇਜ ਰਫ਼ਤਾਰ ਗੱਡੀ ਨੇ ਦਰੜਿਆ

post-img

ਦੋ ਸਾਲਾ ਬੱਚੀ ਨੂੰ ਤੇਜ ਰਫ਼ਤਾਰ ਗੱਡੀ ਨੇ ਦਰੜਿਆ ਹਰਿਆਣਾ, 12 ਜੂਨ 2025 : ਇਕ ਦੋ ਸਾਲਾ ਬੱਚੀ ਜੋ ਕਿ ਖੇਡਦੇ ਖੇਡਦੇ ਨੇੜੇ ਬਣੀ ਕਰਿਆਣੇ ਦੀ ਦੁਕਾਨ ਤੋਂ ਖਾਣ ਪੀਣ ਦੀਆਂ ਵਸਤਾਂ ਖਰੀਦਣ ਲਈ ਚਲੀ ਗਈ ਸੀ ਨੂੰ ਇਕ ਪਿਕਅਪ ਨੇ ਆਪਣੀ ਤੇਜ਼ ਰਫ਼ਤਾਰ ਦੇ ਚਲਦਿਆਂ ਦਰੜ ਦਿੱਤਾ ਹੈ, ਜਿਸਨੂੰ ਜਦੋਂ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵਲੋ਼ ਬੱਚੀ ਨੰੁ ਮ੍ਰਿਤਕ ਐਲਾਨ ਦਿੱਤਾ ਗਿਆ। ਉਕਤ ਘਟਨਾ ਹਰਿਆਣਾ ਦੇ ਼ਸਹਿਰ ਨੂਹ ਵਿਖੇ ਵਾਪਰੀ ਹੈ। ਬੱਚੀ ਜਿਸਦੀ ਗੱਡੀ ਹੇਠਾਂ ਆ ਜਾਣ ਕਾਰਨ ਮੌਤ ਹੋਈ ਹੈ ਦਾ ਨਾਮ ਖੁਸਬੂ ਹੈ । ਹਰਿਆਣਾ ਦੇ ਨੂਹ ਦੀ ਪੁਲਸ ਨੇ ਬੱਚੀ ਨੂੰ ਇਕ ਪਿਕਅਪ ਗੱਡੀ ਵਲੋ਼ ਆਪਣੀ ਤੇਜ ਰਫ਼ਤਾਰੀ ਦੇ ਚਲਦਿਆਂ ਦਰੜ ਕੇ ਮੌਤ ਦੇ ਘਾਟ ਉਤਾਰਨ ਤੇ ਬੱਚੀ ਦੇ ਚਾਚੇ ਦੀ ਸਿ਼ਕਾਇਤ ਦੇ ਆਧਾਰ ਤੇ ਅਣਪਛਾਤੇ ਡਰਾਈਵਰ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Related Post

Instagram