
Punjab
0
ਸ਼ੋਭਾ ਯਾਤਰਾ ਦੌਰਾਨ ਪਟਾਕਿਆਂ ਦੀ ਬੋਰੀ `ਚ ਧਮਾਕਾ ਹੋਣ ਕਾਰਨ ਦੋ ਨੌਜਵਾਨ ਹੋਏ ਗੰਭੀਰ ਜ਼ਖ਼ਮੀ
- by Jasbeer Singh
- October 10, 2024

ਸ਼ੋਭਾ ਯਾਤਰਾ ਦੌਰਾਨ ਪਟਾਕਿਆਂ ਦੀ ਬੋਰੀ `ਚ ਧਮਾਕਾ ਹੋਣ ਕਾਰਨ ਦੋ ਨੌਜਵਾਨ ਹੋਏ ਗੰਭੀਰ ਜ਼ਖ਼ਮੀ ਹੁਸ਼ਿਆਰਪੁਰ : ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਦੇ ਪਰਲਾਦ ਨਗਰ ਇਲਾਕੇ ਵਿੱਚ ਸ਼ੋਭਾ ਯਾਤਰਾ ਦੌਰਾਨ ਇੱਕ ਵੱਡਾ ਬਲਾਸਟ ਹੋਣ ਖ਼ਬਰ ਹੈ, ਜਿਸ ਕਾਰਨ ਘਰਾਂ ਅਤੇ ਕਾਰਾਂ ਦੇ ਸ਼ੀਸ਼ੇ ਟੁੱਟ ਗਏ। ਇਹ ਬਲਾਸਟ ਪਟਾਕਿਆਂ ਦੀ ਬੋਰੀ ਵਿੱਚ ਹੋਇਆ, ਜਿਸ ਕਾਰਨ ਦੋ ਨੌਜਵਾਨ ਗੰਭੀਰ ਤੌਰ `ਤੇ ਜ਼ਖਮੀ ਹੋ ਗਏ। ਜ਼ਖਮੀ ਨੌਜਵਾਨਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਘਟਨਾ ਦੀ ਜਾਂਚ ਜਾਰੀ ਹੈ।