
ਯੂ. ਡੀ.ਆਈ. ਡੀ. ਕਾਰਡ ਬਣਾਉਣ, ਦਰੁਸਤ ਕਰਨ ਅਤੇ ਦਿਵਿਆਂਗਜਨ ਵਿਅਕਤੀਆਂ ਨੂੰ ਸਹਾਇਕ ਉਪਕਰਨ ਉਪਲਬਧ ਕਰਵਾਉਣ ਲਈ ਕੈਂਪ 10
- by Jasbeer Singh
- January 5, 2025

ਯੂ. ਡੀ.ਆਈ. ਡੀ. ਕਾਰਡ ਬਣਾਉਣ, ਦਰੁਸਤ ਕਰਨ ਅਤੇ ਦਿਵਿਆਂਗਜਨ ਵਿਅਕਤੀਆਂ ਨੂੰ ਸਹਾਇਕ ਉਪਕਰਨ ਉਪਲਬਧ ਕਰਵਾਉਣ ਲਈ ਕੈਂਪ 10 ਜਨਵਰੀ ਨੂੰ ਲੱਗੇਗਾ ਸੰਗਰੂਰ, 5 ਜਨਵਰੀ : ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵਲੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਅਤੇ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਦੇ ਸਹਿਯੋਗ ਨਾਲ 10 ਜਨਵਰੀ ਨੂੰ ਧਰਮਸ਼ਾਲਾ ਗਰੀਬ ਪਰਿਵਾਰ ਫੰਡ ਲਹਿਰਾਗਾਗਾ ਵਿਖੇ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਯੂ. ਡੀ. ਆਈ. ਡੀ. ਕਾਰਡ ਬਣਾਉਣ, ਕਾਰਡ ਦਰੁਸਤ ਕਰਨ ਅਤੇ ਦਿਵਿਆਂਗਜਨ ਵਿਅਕਤੀਆਂ ਨੂੰ ਸਹਾਇਕ ਉਪਕਰਨ ਉਪਲਬਧ ਕਰਵਾਉਣ ਸਬੰਧੀ ਅਲਿਮਕੋ ਮੋਹਾਲੀ ਦੇ ਸਹਿਯੋਗ ਨਾਲ ਮੁਫ਼ਤ ਅਸੈਸਮੈਂਟ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ । ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਜਸਵੀਰ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਮੋਟਰਾਈਜਡ ਟਰਾਈਸਾਈਕਲ, ਵੀਲ੍ਹ-ਚੇਅਰ, ਟਰਾਈਸਾਈਕਲ, ਬਣਾਉਟੀ ਅੰਗ. ਪੋਲਿਉ ਕੈਲੀਪਰ, ਕੰਨਾਂ ਦੀਆਂ ਮਸ਼ੀਨਾਂ, ਫੋੜੀਆਂ ਆਦਿ ਲਈ ਰਜਿਸਟ੍ਰੇਸ਼ਨ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਮੋਟਰਾਈਜਡ ਟਰਾਈਸਾਈਕਲ ਲਈ ਦਿਵਿਆਂਗਤਾ 80 % ਪ੍ਰਤੀਸ਼ਤ ਤੋਂ ਘੱਟ ਨਹੀਂ ਹੋਣੀ ਚਾਹੀਦੀ । ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਲਈ ਦਿਵਿਆਂਗਜਨ ਨੂੰ ਆਪਣੇ ਨਾਲ ਯੂ. ਡੀ. ਆਈ. ਡੀ. ਕਾਰਡ, ਅਧਾਰ ਕਾਰਡ, ਪਾਸਪੋਰਟ ਸਾਈਜ ਫੋਟੋ, ਆਮਦਨ ਦਾ ਸਰਟੀਫਿਕੇਟ ਜੋ ਕਿ ਸਰਪੰਚ ਜਾਂ ਐਮ. ਸੀ. ਜਾਂ ਤਹਿਸੀਲਦਾਰ ਤੋਂ ਤਸਦੀਕਸ਼ੁਦਾ ਹੋਵੇ, ਲੈ ਕੇ ਆਉਣਾ ਲਾਜ਼ਮੀ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਜਰੂਰੀ ਦਸਤਾਵੇਜਾਂ ਤੋਂ ਬਿਨਾਂ ਰਜਿਸਟ੍ਰੇਸ਼ਨ ਨਹੀਂ ਹੋਵੇਗੀ ਅਤੇ ਕੈਂਪ ਸਬੰਧੀ ਹੋਰ ਜਾਣਕਾਰੀ ਲਈ ਮੋਬਾਈਲ ਨੰਬਰ 62804-71338 ਉਤੇ ਸੰਪਰਕ ਕੀਤਾ ਜਾ ਸਕਦਾ ਹੈ ।