
ਕੇਂਦਰ ਸਰਕਾਰ ਆਪਣੇ ਲੁਕਵੇਂ ਏਜੰਡਿਆਂ ’ਚੋਂ ਬੇਨਕਾਬ : ਪ੍ਰੋ. ਬਡੂੰਗਰ
- by Jasbeer Singh
- January 5, 2025

ਕੇਂਦਰ ਸਰਕਾਰ ਆਪਣੇ ਲੁਕਵੇਂ ਏਜੰਡਿਆਂ ’ਚੋਂ ਬੇਨਕਾਬ : ਪ੍ਰੋ. ਬਡੂੰਗਰ ਪਟਿਆਲਾ 5 ਜਨਵਰੀ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰ ਸਰਕਾਰ ਵੱਲੋਂ ਘੱਟ ਗਿਣਤੀਆਂ ’ੇਤੇ ਦਬਾਅ ਬਣਾਉਣ ਅਤੇ ਰਾਜਾਂ ਦੇ ਅਧਿਕਾਰਾਂ ਨੂੰ ਖੋਹਣ ਲਈ ਲਏ ਜਾ ਰਹੇ ਗਲਤ ਫੈਸਲਿਆਂ ਦੀ ਜ਼ੋਰਦਾਰ ਸ਼ਬਦਾਂ ’ਚ ਨਿੰਦਾ ਕੀਤੀ ਹੈ । ਪ੍ਰੋ. ਬਡੂੰਗਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮਨਸੂਬੇ ਇਕ ਦੇਸ਼ ਇਕ ਚੋਣ ਦੇ ਫਾਰਮੂਲੇ ਵਿਚੋਂ ਸਮਝ ਆਉਂਣ ਲੱਗ ਪਏ ਹਨ । ਉਨ੍ਹਾਂ ਕਿਹਾ ਕਿ ਘੱਟ ਗਿਣਤੀ ਕੌਮਾਂ ’ਤੇ ਦਬਾ ਬਣਾ ਕੇ ਫੈਸਲੇ ਥੋਪਣ ਵਰਗੀਆਂ ਸਾਜਿਸ਼ਾਂ ਬੇਨਕਾਬ ਹੋ ਰਹੀਆਂ ਅਤੇ ਰਾਜਾਂ ਦੇ ਅਧਿਕਾਰ ਖੋਹ ਕੇ ਸੂਬਾ ਸਰਕਾਰਾਂ ਨੂੰ ਦਿਸ਼ਾਹੀਣ ਕਰਨ ਲਈ ਭਾਜਪਾ ਲੁਕਵੇਂ ਏਜੰਡੇ ਤਹਿਤ ਅੱਗੇ ਵੱਧ ਰਹੀ ਹੈ ਅਤੇ ਅਜਿਹੇ ਲੁਕਵੇਂ ਏਜੰਡਿਆਂ ਵਿਚੋਂ ਕੇਂਦਰ ਸਰਕਾਰ ਦਾ ਚਿਹਰਾ ਬੇਨਕਾਬ ਹੋਣ ਲੱਗ ਪਿਆ ਹੈ । ਪ੍ਰੋ. ਬਡੂੰਗਰ ਨੇ ਕਿਹਾ ਕਿ ਭਾਰਤ ਦੇਸ਼ ਦੀ ਆਪਣੀ ਸੰਸਕ੍ਰਿਤੀ, ਵੱਖ ਵੱਖ ਧਰਮ, ਆਪੋ ਆਪਣਾ ਸੱਭਿਆਚਾਰ ਤੋਂ ਇਲਾਵਾ ਜਾਤ ਪਾਤ ਤੋਂ ਸਮਝ ਆਉਂਦੀ ਹੈ ਕਿ ਭਾਂਤ ਭਾਂਤ ਦੇ ਲੋਕਾਂ ਨਾਲ ਭਾਰਤ ਦਾ ਗੌਰਵਮਈ ਇਤਿਹਾਸ ਅਤੇ ਸੰਸਕ੍ਰਿਤੀ ਜਿਉਂਦੀ ਹੈ, ਪਰ ਕੇਂਦਰ ਵਿਚ ਰਾਜ ਕਰਨ ਵਾਲੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਇਸ ਕਰਕੇ ਅਜਿਹੇ ਏਜੰਡੇ ਲਿਆ ਰਹੀ ਹੈ ਤਾਂ ਕਿ ਭਵਿੱਖ ਵਿਚ ਘੱਟ ਗਿਣਤੀਆਂ ਕੌਮਾਂ, ਜਿਨ੍ਹਾਂ ਦਾ ਦੇਸ਼ ਦੀ ਰਾਜਨੀਤੀ ਅਤੇ ਅਜ਼ਾਦੀ ਸੰਗਰਾਮ ਵਿਚ ਅਹਿਮ ਰੋਲ ਹੈ, ਉਨ੍ਹਾਂ ਨੂੰ ਮੁੱਦਾਹੀਣ ਕੀਤਾ ਜਾਵੇ । ਪ੍ਰੋ. ਬਡੂੰਗਰ ਨੇ ਕਿਹਾ ਕਿ ਘੱਟ ਗਿਣਤੀਆਂ ਨਾਲ ਜੁੜ ਅਹਿਮ ਮਸਲਿਆਂ ’ਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ, ਸਿੱਖ ਕੌਮ ਤੇ ਪੰਥਕ ਮਸਲੇ ਵੀ ਹਨ, ਜਿਸ ਵਿਚ ਹਰਿਆਣਾ ਕਮੇਟੀ ਦਾ ਮਸਲਾ ਹੈ, ਜਿਸ ਨਾਲ ਹਰਿਆਣਾ ਤੇ ਪੰਜਾਬ ਦੇ ੋਕਾਂ ਦਾ ਆਪਸੀ ਭਾਈਚਾਰਾ ਨੂੰ ਵੰਡਣ ਵਰਗੀਆਂ ਸਾਜਿਸ਼ਾਂ ਵੀ ਦਿਖਦੀਆਂ ਹਨ, ਇਥੋਂ ਤੱਕ ਵੱਖ ਵੱਖ ਰਾਜ ਸਰਕਾਰਾਂ ਵਿਚੋਂ ਖੇਤਰੀ ਪਾਰਟੀਆਂ ਨੂੰ ਖ਼ਤਮ ਕਰਨ ਤੋਂ ਇਲਾਵਾ ਸਟੇਟ ਦੇ ਵੱਧ ਅਧਿਕਾਰਾਂ ਨੂੰ ਸੀਮਤ ਕਰਨ ਵਰਗੇ ਏਜੰਡਿਆਂ ਨਾਲ ਸਾਰਾ ਕੁਝ ਤਹਿਸ ਨਹਿਸ ਕੀਤਾ ਜਾ ਰਿਹਾ ਹੈ । ਪ੍ਰੋ. ਬਡੂੰਗਰ ਨੇ ਕਿਹਾ ਕਿ ਅਜਿਹਾ ਵਰਤਾਰਾ ਸਾਰਾ ਕੁਝ ਸੱਤਾ ਵਿਚ ਆਈ ਤਾਕਤ ਨਾਲ ਹੀ ਸੰਭਵ ਹੁੰਦਾ, ਜਿਸ ਦੀ ਕੇਂਦਰ ਸਰਕਾਰ ਦੁਰਵਰਤੋਂ ਵੀ ਕਰ ਰਹੀ ਹੈ ਅਤੇ ਸੱਤਾ ਵਿਚ ਸਥਿਰਤਾ ਬਣਾ ਕੇ ਰੱਖਣ ਲਈ ਇਕ ਦੇਸ਼ ਇਕ ਚੋਣ ਵਰਗੇ ਫਾਰਮੂਲੇ ਲਿਆ ਕੇ ਲੰਮੇ ਸਮੇਂ ਲਈ ਸੱਤਾ ’ਤੇ ਕਾਬਜ਼ ਰਹਿਣ ਲਈ ਅਜਿਹਾ ਮਾਹੌਲ ਸਿਰਜਣ ਵਿਚ ਲੱਗੀ ਹੋਈ ਹੈ, ਜਿਸ ਦਾ ਖਮਿਆਜ਼ਾ ਵੀ ਆਉਣ ਵਾਲੇ ਸਮੇਂ ਵਿਚ ਭੁਗਤਣਾ ਪੈ ਸਕਦਾ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.