
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਝੰਡੇ ਹੇਠ ਕੱਚੇ ਤੇ ਪੱ
- by Jasbeer Singh
- December 17, 2024

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਝੰਡੇ ਹੇਠ ਕੱਚੇ ਤੇ ਪੱਕੇ ਮੁਲਾਜਮਾਂ ਪੈਨਸ਼ਨਰਾਂ ਕੀਤੀ ਰੋਸ ਰੈਲੀ 19 ਨੂੰ ਮੁੜ ਝੰਡਾ ਮਾਰਚ ਸ਼ਹਿਰੀ ਵਿੱਚ ਕੀਤਾ ਜਾਵੇਗਾ : ਦਰਸ਼ਨ ਲੁਬਾਣਾ, ਰਣਜੀਤ ਰਾਣਵਾ ਪਟਿਆਲਾ : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਚਿਰਾਂ ਤੋਂ ਲਮਕਾ ਅਵਸਥਾ ਵਿੱਚ ਠੇਕਾ, ਕੰਟਰੈਕਟ, ਆਊਟ ਸੋਰਸ, ਆਸ਼ਾ ਵਰਕਰ, ਮੀਡ ਡੇ ਮੀਲ, ਆਂਗਨਵਾੜੀ ਮੁਲਾਜਮਾਂ, ਪੈਨਸ਼ਨਰਾਂ ਸਮੇਤ ਪੈਰਾ ਮੈਡੀਕਲ, ਮਲਟੀਟਾਸਕ ਦੀਆਂ ਮੰਗਾਂ, ਆਊਟ ਸੋਰਸ ਸਮੇਤ ਪਾਰਟ ਟਾਇਮ / ਸਫਾਈ ਕਾਮਿਆਂ ਸੀਵਰਮੈਨਾਂ ਦੇ ਮੁੱਖ ਇਸ਼ੂਆਂ ਜਿਵੇਂ ਕਿ ਕਲਾਸ ਫੋਰਥ ਸੇਵਾ ਨਿਯਮ ਵਿੱਚ ਮਿਤੀ 04 ਨਵੰਬਰ ਨੂੰ ਕੀਤੀ ਗਈ ਸੋਧ ਨੂੰ ਖਤਮ ਕਰਵਾਉਣਾ, ਵਿਭਾਗਾਂ ਦੇ ਪੁਨਗਰਠਨ ਦੌਰਾਨ ਖਤਮ ਕੀਤੀਆਂ ਅਸਾਮੀਆਂ ਬਹਾਲ ਕਰਵਾਉਣਾ, ਸਮੂੰਹ ਵਰਗ ਦੇ ਕੱਚੇ ਕਰਮੀਆਂ ਨੂੰ ਪੱਕਾ ਕਰਵਾਉਣਾ, ਬਰਾਬਰ ਕੰਮ ਬਰਾਬਰ ਤਨਖਾਹ ਦਾ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਵਾਉਣਾ, ਠੇਕੇਦਾਰੀ ਪ੍ਰਥਾ ਦਾ ਕੁਰੱਪਸ਼ਨ ਜਾਲ ਦਾ ਖਾਤਮਾ ਕਰਵਾਉਣ ਅਤੇ 2004 ਦੀ ਪੈਨਸ਼ਨ ਬਹਾਲੀ, 200 ਰੁਪਏ ਜਜੀਆ ਟੈਕਸ ਅਤੇ ਖੋਹਿਆ 2011 ਦਾ ਵਿਸ਼ੇਸ਼ ਇੰਕਰੀਮੈਂਟ ਵਾਪਸ ਕਰਵਾਉਣ ਅਤੇ ਪੰਜਾਬ ਸਰਕਾਰ ਵਲੋਂ ਸਕੂਲ ਸਿੱਖਿਆ ਦੇ ਸਕੂਲਾਂ ਵਿੱਚ ਸਫਾਈ ਸੇਵਕ 3000 ਤੇ ਚੌਂਕੀਦਾਰ 5000 ਪ੍ਰਤੀ ਮਹੀਨੇ ਤੇ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ ਨੂੰ ਰੱਦ ਕਰਵਾਉਣਾ ਆਦਿ ਡੇਢ ਦਰਜਨ ਮੰਗਾਂ ਸ਼ਾਮਲ ਹਨ। ਇਸ ਤਰ੍ਹਾਂ ਸਿਹਤ ਮੰਤਰੀ ਵਲੋਂ ਮਲਟੀਟਾਸਕ ਵਰਕਰਾਂ ਨੂੰ ਨੌਕਰੀਆਂ ਤੋਂ ਗੁਰਪੁਰਬ ਵਾਲੇ ਦਿਨ ਫਾਰਗ ਕਰਕੇ ਨਵਾਂ ਕਰਿਸ਼ਮਾ ਕੀਤਾ ਹੈ ਤੇ ਹੈਲਥ ਵਿਭਾਗ ਦੇ ਕਰਮੀਆਂ ਦੀਆਂ ਮੰਗਾਂ ਨੂੰ ਅੱਖੋ ਔਹਲੇ ਕੀਤਾ ਹੈ ਤੇ ਆਗੂਆਂ ਦੀਆਂ ਬਦਲੀਆਂ ਰੱਦ ਕਰਨ ਵਰਗੇ ਆਦਿ ਇਸ਼ੂ ਸ਼ਾਮਲ ਹਨ ਨੂੰ ਲੈ ਕੇ ਨਗਰ ਨਿਗਮ ਦੇ ਵਿਧਾਨ ਸਭਾ ਹਲਕਾ (ਦਿਹਾਤੀ) ਵਿਖੇ ਵਿਸ਼ਾਲ ਰੈਲੀ ਕਾਲੇ ਅਤੇ ਲਾਲ ਝੰਡਿਆਂ ਨਾਲ ਗੁਰਦੁਆਰਾ ਕਸ਼ਮੀਰੀਆ ਸਾਹਿਬ ਤ੍ਰਿਪੜੀ ਟਾਊਨ ਪਟਿਆਲਾ ਵਿਖੇ ਕੀਤੀ ਗਈ ਦੀ ਅਗਵਾਈ ਸਾਝੇ ਤੌਰ ਤੇ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਰਾਮ ਕ੍ਰਿਸ਼ਨ, ਰਾਮ ਪ੍ਰਸਾਦ ਸਹੋਤਾ, ਸਵਰਨ ਸਿੰਘ ਬੰਗਾ, ਮਾਧੋ ਰਾਹੀਂ, ਰਾਮ ਲਾਲ ਰਾਮਾ, ਰਾਜੇਸ਼ ਕੁਮਾਰ ਗੋਲੂ, ਵਰਿੰਦਰ ਬੈਣੀ, ਨੇ ਕੀਤੀ । ਇਸ ਮੌਕੇ ਸਿਹਤ ਮੰਤਰੀ ਦੇ ਨੁਮਾਇੰਦੇ ਵਲੋਂ ਐਡਵੋਕੇਟ ਰਾਹੁਲ ਸੈਣੀ ਰੈਲੀ ਵਿੱਚ ਪਹੁੰਚ ਕੇ ਸਿਹਤ ਮੰਤਰੀ ਨਾਲ 23 ਦਸੰਬਰ 2024 ਨੂੰ ਪੈਨਲ ਮੀਟਿੰਗ ਕਰਨ ਦਾ ਸੱਦਾ ਪੱਤਰ ਦਿੱਤਾ ਅਤੇ ਫਾਰਗ ਕੀਤੇ ਮਲਟੀਟਾਸਕ ਵਰਕਰਾਂ ਨੂੰ ਮੁੜ ਕੰਮਾਂ ਤੇ ਹਾਜਰ ਕਰਨ ਦਾ ਭਰੋਸਾ ਵੀ ਦਿੱਤਾ। ਇਸ ਨੂੰ ਵਿਚਾਰਦੇ ਹੋਏ ਹਲਕੇ ਦੇ ਮਿਊਂਸਪਲ ਵਾਅਰਡਾਂ ਵਿੱਚ ਝੰਡਾ ਮਾਰਚ ਕਰਨ ਦਾ ਪ੍ਰੋਗਰਾਮ ਨੂੰ ਮੁਲੱਤਵੀ ਕੀਤਾ ਗਿਆ ਪਰੰਤੂ ਪੰਜਾਬ ਸਰਕਾਰ ਨਾਲ ਲੰਬਿਤ ਮੰਗਾਂ ਨੂੰ ਲੈ ਕੇ 19 ਦਸੰਬਰ ਨੂੰ ਵਿਧਾਨ ਸਭਾ ਹਲਕਾ (ਸ਼ਹਿਰੀ) ਵਿਖੇ ਰੈਲੀ ਤੇ ਝੰਡਾ ਮਾਰਚ ਮਾਤਾ ਕੁਸ਼ਲਿਆ ਹਸਪਤਾਲ ਦੇ ਗੇਟ ਅੱਗੋ ਸ਼ੁਰੂ ਕਰਨ ਦਾ ਐਲਾਨ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕੀਤਾ ਅਤੇ ਮੰਗਾਂ ਦਾ ਯਾਦ ਪੱਤਰ ਹਲਕਾ ਵਿਧਾਇਕ (ਸ਼ਹਿਰੀ) ਨੂੰ ਦੇਣ ਦਾ ਐਲਾਨ ਕੀਤਾ ਗਿਆ । ਰੈਲੀ ਵਿੱਚ ਹੋਰ ਵਿਭਾਗੀ ਆਗੂ ਸ਼ਾਮਲ ਸਨ ਉਹਨਾਂ ਵਿੱਚ ਪ੍ਰਿਤਮ ਚੰਦ ਠਾਕੁਰ, ਨਾਰੰਗ ਸਿੰਘ, ਬਾਬੂ ਰਾਮ ਬੱਬੂ, ਸ਼ਿਵ ਚਰਨ, ਦਰਸ਼ਨ ਜ਼ੋੜੇਮਾਜਰਾ, ਕਮਲਜੀਤ ਚੁੰਨੀ, ਇੰਦਰ ਪਾਲ, ਲਖਵੀਰ ਲੱਕੀ, ਬੰਸੀ ਲਾਲ, ਸੁਖਦੇਵ ਸਿੰਘ ਝੰਡੀ, ਕੁਲਦੀਪ ਸਿੰਘ ਰਾਈਵਾਲ, ਕੁਲਦੀਪ ਸਕਰਾਲੀ, ਗੁਰਿੰਦਰ ਗੁਰੀ, ਜਗਮੇਲ ਸਿੰਘ, ਲਖਵੀਰ ਸਿੰਘ, ਬਿਕਰਮ ਸਿੰਘ, ਪ੍ਰਕਾਸ਼ ਸਿੰਘ ਲੁਬਾਣਾ, ਰਾਜੇਸ਼ ਕੁਮਾਰ, ਮੱਖਣ ਸਿੰਘ, ਮੇਘੂ ਰਾਮ, ਬਲਵਿੰਦਰ ਸਿੰਘ ਨਾਭਾ, ਤਰਲੋਚਨ ਮਾੜੂ, ਗੁਰਮੇਲ ਸਿੰਘ, ਗੁਰਸੇਵਕ ਸਿੰਘ, ਨੀਰਜ ਪਾਲ, ਬਲਬੀਰ ਸਿੰਘ, ਨੀਸ਼ਾ ਰਾਣੀ, ਹਰਬੰਸ ਵਰਮਾ, ਸਤਿਨਰਾਇਣ ਗੋਨੀ ਆਦਿ ਹਾਜਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.