ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪ੍ਰਾਈਵੇਟ ਹਸਪਤਾਲ 'ਤੇ ਚਲਾਈਆਂ ਗੋਲੀਆਂ
- by Jasbeer Singh
- June 10, 2026
ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪ੍ਰਾਈਵੇਟ ਹਸਪਤਾਲ 'ਤੇ ਚਲਾਈਆਂ ਗੋਲੀਆਂ
ਬਟਾਲਾ, 10 ਜੂਨ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਦੇ ਸ਼ਹਿਰ ਬਟਾਲਾ ਵਿਖੇ ਇਕ ਬੀਤੀ ਸ਼ਾਮ ਇਕ ਪ੍ਰਾਈਵੇਟ ਹਸਪਤਾਲ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ (Shooting) ਕੀਤੀ ਗਈ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਬਟਾਲਾ (Batala) ਵਿਚ ਜੋ ਬੀਤੀ ਸ਼ਾਮ ਉਜਾਗਰ ਕਾਲੋਨੀ ਵਿਚ ਬਣੇ ਇਕ ਪ੍ਰਾਈਵੇਟ ਹਸਪਤਾਲ (Private hospital) ਦੇ ਬਾਹਰ ਖੜ੍ਹੇ ਹੋ ਕੇ ਨਕਾਬਪੋਸ਼ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀਬਾਰੀ ਕੀਤੀ ਹੈ ਦੌਰਾਨ ਹਸਪਤਾਲ ਸਟਾਫ ਦੀ ਇਕ ਮਹਿਲਾ ਮੈਂਬਰ ਸ਼ੀਸ਼ੇ ਦੇ ਟੁੱਕੜੇ ਅੱਖਾਂ ਵਿਚ ਪੈਣ ਕਾਰਨ ਜਖਮੀ ਹੋ ਗਈਆਂ ਹਨ।
ਕੀ ਆਖਿਆ ਘਟਨਾ ਸਬੰਧੀ ਹਸਪਤਾਲ ਦੇ ਡਾਕਟਰ ਨੇ
ਪ੍ਰਾਈਵੇਟ ਹਸਪਤਾਲ ਤੇ ਬੀਤੀ ਸ਼ਾਮ ਹੋਈ ਗੋਲੀਬਾਰੀ ਦੀ ਘਟਨਾ ਸਬੰਧੀ ਹਸਪਤਾਲ ਦੇ ਮਾਲਕ ਡਾਕਟਰ ਗੁਰਮੀਤ ਸਿੰਘ ਛੀਨਾ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਕਿਸੇ ਦੂਸਰੇ ਹਸਪਤਾਲ ਵਿਚ ਓਪਰੇਸ਼ਨ ਕਰਨ ਗਏ ਹੋਏ ਸਨ ਤੇ ਉਨ੍ਹਾਂ ਨੂੰ ਤਾਂ ਸਟਾਫ ਨੇ ਹੀ ਦੱਸਿਆ ਕਿ ਕੁੱਝ ਵਿਅਕਤੀਆਂ ਵਲੋਂ ਹਸਪਤਾਲ ਤੇ ਗੋਲੀਬਾਰੀ ਕੀਤੀ ਗਈ ਹੈ । ਡਾਕਟਰ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਦੀ ਕੋਈ ਦੁਸ਼ਮਣੀ ਹੈ ਤੇ ਨਾ ਹੀ ਕੋਈ ਫਿਰੌਤੀ ਦੀ ਮੰਗ ਕੀਤੀ ਗਈ ਹੈ । ਗੋਲੀਬਾਰੀ ਕੀਤੇ ਜਾਣ ਪਿੱਛੇ ਕੀ ਕਾਰਨ ਹੈ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ।
ਕੀ ਦੱਸਿਆ ਹਸਪਤਾਲ ਸਟਾਫ ਨੇ
ਹਸਪਤਾਲ ਦੇ ਅੰਦਰ ਮੌਜੂਦ ਸਟਾਫ ਮੈਂਬਰਾਂ ਵਿਚੋਂ ਕੁਲਦੀਪ ਸਿੰਘ ਤੇ ਜਖਮੀ (Injured) ਮਹਿਲਾ ਨਰਸ ਗਗਨ ਨੇ ਦੱਸਿਆ ਕਿ ਹਮਲਾਵਰਾਂ ਨੇ ਪਹਿਲਾਂ ਹਸਪਤਾਲ ਦੇ ਬਾਹਰ ਖੜ੍ਹ ਕੇ ਹੋ ਕੇ ਫਾਇਰ ਕੀਤੇ ਤੇ ਜਦੋਂ ਅੰਦਰੋਂ ਹਮਲਾਵਰਾਂ ਨੂੰ ਲਲਕਾਰਾ ਮਾਰਿਆ ਤਾਂ ਉਨ੍ਹਾਂ ਜਾਂਦੇ ਜਾਂਦੇ ਕੁਝ ਫਾਇਰ ਹੋਰ ਕਰ ਦਿੱਤੇ ਤੇ ਮੌਕੇ ਤੋਂ ਫਰਾਰ ਹੋ ਗਏ ।
ਪੁਲਸ ਨੂੰ ਕਰ ਦਿੱਤਾ ਗਿਆ ਹਮਲੇ ਸਬੰਧੀ ਸੂਚਿਤ
ਉਕਤ ਹਸਪਤਾਲ ਤੇ ਗੋਲੀਬਾਰੀ ਕੀਤੇ ਜਾਣ ਦੀ ਵਾਪਰੀ ਘਟਨਾ ਸਬੰਧੀ ਬਟਾਲਾ ਦੇ ਉਜਾਗਰ ਨਗਰ ਕਾਲੋਨੀ ਨੂੰ ਪੈਂਦੇ ਪੁਲਸ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ । ਜਿਸ 'ਤੇ ਪੁਲਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ ।
