
ਵੈਨਕੂਵਰ ਦੇ ਖ਼ਾਲਸਾ ਦੀਵਾਨ ਸੁਸਾਇਟੀ ਵਿਖੇ ਇਕਜੱਟ ਫਰੰਟ ਦੀ ਮੀਟਿੰਗ ਆਯੋਜਿਤ
- by Jasbeer Singh
- December 23, 2024

ਵੈਨਕੂਵਰ ਦੇ ਖ਼ਾਲਸਾ ਦੀਵਾਨ ਸੁਸਾਇਟੀ ਵਿਖੇ ਇਕਜੱਟ ਫਰੰਟ ਦੀ ਮੀਟਿੰਗ ਆਯੋਜਿਤ ਟੋਰਾਂਟੋ : ਪੰਜਾਬੀਆਂ ਦੀ ਮਨਸੰਦ ਧਰਤੀ ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਖ਼ਾਲਸਾ ਦੀਵਾਨ ਸੁਸਾਇਟੀ ਵਿਖੇ ਹਾਲ ਹੀ ਦੇ ਸਮੇਂ ਵਿਚ ਕੱਟੜਪੰਥੀ ਤੱਤਾਂ ਨੇ ਭਾਈਚਾਰਿਆਂ ਵਿਚ ਪਾੜਾ ਪੈਦਾ ਕਰਨ ਦੀ ਕੋਸ਼ਿਸ਼ ਕਰਨ ਦੇ ਚਲਦਿਆਂ ਬ੍ਰਿਟਿਸ਼ ਕੋਲੰਬੀਆ ਵਿਚ 30 ਗੁਰਦੁਆਰਿਆਂ ਅਤੇ ਹਿੰਦੂ ਮੰਦਰਾਂ ਦੇ ਨੁਮਾਇੰਦੇ ਅਜਿਹੀਆਂ ਕੋਸਿ਼ਸ਼ਾਂ ਨੂੰ ਨਾਕਾਮ ਕਰਨ ਲਈ ਇਕਜੁੱਟ ਫ਼ਰੰਟ ਬਣਾਉਣ ਲਈ ਲੋਕ ਇਕੱਠੇ ਹੋਏ ਤੇ ਇਕ ਮੀਟਿੰਗ ਵੈਨਕੂਵਰ ਦੇ ਖ਼ਾਲਸਾ ਦੀਵਾਨ ਸੁਸਾਇਟੀ ਵਿਖੇ ਕੀਤੀ ਗਈ, ਜਿਸ ਵਿਚ ਕੱਟੜਪੰਥੀਆਂ ਦਾ ਟਾਕਰਾ ਕਰਨ ਲਈ ਵਿਚਾਰ ਵਟਾਦਰਾਂ ਕੀਤਾ ਗਿਆ । ਮੀਟਿੰਗ ਵਿਚ ਵੱਖ-ਵੱਖ ਧਾਰਮਿਕ ਸਥਾਨਾਂ ਦੇ ਲਗਭਗ 60 ਪ੍ਰਤੀਨਿਧਾਂ ਨੇ ਸਿ਼ਰਕਤ ਕੀਤੀ । ਮੀਟਿੰਗ ਵਿਚ ਹਿੰਦੂ-ਸਿੱਖ ਏਕਤਾ ਕਿਵੇਂ ਬਰਕਰਾਰ ਰੱਖੀ ਜਾਵੇ, ਇਸ ਬਾਰੇ ਵਿਚਾਰ ਵਟਾਦਰਾਂ ਕੀਤਾ ਗਿਆ ਅਤੇ ਕਿਸੇ ਗੁਰਦੁਆਰੇ ਜਾਂ ਮੰਦਰ ਦੇ ਨੇੜੇ-ਤੇੜੇ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਹੋਣ ਦਿੱਤਾ ਜਾਵੇਗਾ, ਸਬੰਧੀ ਮਤੇ ਪਾਸ ਕੀਤੇ ਗਏ। ਕੇਡੀਐਸ ਦੇ ਸਾਬਕਾ ਪ੍ਰਧਾਨ ਕਸ਼ਮੀਰ ਸਿੰਘ ਧਾਲੀਵਾਲ ਨੂੰ 20 ਮੈਂਬਰੀ ਕੋਰ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਜੋ ਇਸ ਸਬੰਧ ਵਿਚ ਯਤਨਾਂ ਦਾ ਤਾਲਮੇਲ ਕਰੇਗੀ। ਧਾਲੀਵਾਲ ਨੇ ਇਕ ਅਖਬਾਰ ਨੂੰ ਦਸਿਆ ਕਿ ਨਵੀਂ ਸੰਸਥਾ ਨੂੰ ‘ਯੂਨਾਈਟਿਡ ਸਿੱਖਜ਼ ਐਂਡ ਹਿੰਦੂਜ਼ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ’ ਕਿਹਾ ਜਾਵੇਗਾ । ਉਨ੍ਹਾਂ ਕਿਹਾ ਕਿ ਅਸੀਂ ਇੱਕ ਐਸੋਸੀਏਸ਼ਨ ਬਣਾਈ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਲੋਕ ਮੁਸੀਬਤ ਪੈਦਾ ਕਰਨ ਅਤੇ ਕਿਉਂਕਿ ਦੋ ਭਾਈਚਾਰਿਆਂ ਵਿੱਚ ਤਣਾਅ ਹੈ ਅਤੇ ਪਹਿਲਕਦਮੀ `ਤੇ ਦਸਤਖ਼ਤ ਕਰਨ ਵਾਲੀਆਂ 30 ਸੰਸਥਾਵਾਂ ਵਿਚੋਂ 24 ਸਿੱਖ ਸੁਸਾਇਟੀਆਂ ਅਤੇ ਗੁਰਦੁਆਰਿਆਂ ਦੇ ਪ੍ਰਬੰਧਕ ਹਨ ਅਤੇ ਸਰੀ ਦੇ ਲਕਸ਼ਮੀ ਨਰਾਇਣ ਮੰਦਰ ਸਮੇਤ ਛੇ ਹਿੰਦੂ ਸਮੂਹ ਹਨ।ਜੋਗਿੰਦਰ ਸਨੇਰ ਜਿਸ ਨੂੰ ਕੋਰ ਕਮੇਟੀ ਵਿਚ ਵੀ ਨਾਮਜ਼ਦ ਕੀਤਾ ਗਿਆ ਹੈ ਨੇ ਕਿਹਾ ਕਿ ਹਾਜ਼ਰੀਨ ਨੇ ਮੀਟਿੰਗ ਵਿਚ ਪਾਸ ਕੀਤੇ ਗਏ ਮਤੇ ਵਿਚ ਭਾਈਚਾਰਿਆਂ ਦਰਮਿਆਨ ਏਕਤਾ ਦੇ ਸੱਦੇ ਨੂੰ “ਸਰਬਸੰਮਤੀ ਨਾਲ ਪ੍ਰਵਾਨਗੀ ਦਿਤੀ। ਇਕ ਹੋਰ ਮਤੇ ਵਿਚ ਗੁਰਦੁਆਰਿਆਂ ਅਤੇ ਮੰਦਰਾਂ ਦੇ ਬਾਹਰ ਪ੍ਰਦਰਸ਼ਨਾਂ `ਤੇ ਰੋਕ ਲਗਾਉਣ ਦਾ ਜ਼ਿਕਰ ਕੀਤਾ ਗਿਆ । “ਅਸੀਂ ਬਫਰ ਜ਼ੋਨ ਬਣਾਉਣ ਲਈ ਸੂਬੇ ਅਤੇ ਸਿਟੀ ਕੌਂਸਲਾਂ ਨਾਲ ਗੱਲ ਕਰ ਰਹੇ ਹਾਂ, ਜਦੋਂ ਕਿ ਨਵੀਂ ਬਣੀ ਐਸੋਸੀਏਸ਼ਨ ਵਿਚ ਵਰਤਮਾਨ ਵਿਚ ਸਿਰਫ਼ ਬੀ. ਸੀ. ਤੋਂ ਮੈਂਬਰ ਹਨ, ਜਿਸ ਦਾ ਮਕਸਦ ਕੈਨੇਡਾ ਵਿਚ ਓਨਟਾਰੀਓ ਅਤੇ ਸੰਯੁਕਤ ਰਾਜ ਅਮਰੀਕਾ ਸਮੇਤ ਹੋਰ ਪ੍ਰਾਂਤਾਂ ਨੂੰ ਕਵਰ ਕਰਨ ਲਈ ਇਸ ਦਾ ਵਿਸਥਾਰ ਕਰਨਾ ਹੈ ।