post

Jasbeer Singh

(Chief Editor)

Latest update

ਦੁਨੀਆ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ 60 ਸਾਲਾ ਜੈਫ ਬੇਜੋਸ ਆਪਣੀ ਪ੍ਰੇਮਿਕਾ ਲੌਰੇਨ ਸਾਂਚੇਜ਼ ਨਾਲ ਕਰਨ ਜਾ ਰਹੇ ਹਨ ਵ

post-img

ਦੁਨੀਆ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ 60 ਸਾਲਾ ਜੈਫ ਬੇਜੋਸ ਆਪਣੀ ਪ੍ਰੇਮਿਕਾ ਲੌਰੇਨ ਸਾਂਚੇਜ਼ ਨਾਲ ਕਰਨ ਜਾ ਰਹੇ ਹਨ ਵਿਆਹ ਨਵੀ ਦਿੱਲੀ : ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਈ-ਕਾਮਰਸ ਕੰਪਨੀ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ।ਦੁਨੀਆ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ 60 ਸਾਲਾ ਜੈਫ ਬੇਜੋਸ ਆਪਣੀ ਪ੍ਰੇਮਿਕਾ ਲੌਰੇਨ ਸਾਂਚੇਜ਼ ਨਾਲ ਵਿਆਹ ਕਰਨ ਜਾ ਰਹੇ ਹਨ । ਦੱਸਣਯੋਗ ਹੈ ਕਿ ਲੌਰੇਨ ਸੈਂਚੇਜ 55 ਸਾਲ ਦੀ ਹੈ । ਇਹ ਵਿਆਹ 28 ਦਸੰਬਰ ਨੂੰ ਕੋਲੋਰਾਡੋ ਦੇ ਐਸਪੇਨ ਵਿੱਚ ਹੋਵੇਗਾ । ਜਾਣਕਾਰੀ ਅਨੁਸਾਰ ਵਿਆਹ ਸਮਾਗਮ ਵਿੱਚ ਬੇਜੋਸ ਅਤੇ ਸਾਂਚੇਜ਼ ਦੇ ਕਰੀਬੀ ਦੋਸਤ ਅਤੇ ਪਰਿਵਾਰਿਕ ਮੈਂਬਰ ਸ਼ਾਮਲ ਹੋਣਗੇ । ਬਿਲ ਗੇਟਸ, ਲਿਓਨਾਰਡੋ ਡੀਕੈਪਰੀਓ ਅਤੇ ਕ੍ਰਿਸ ਜੇਨਰ ਵਰਗੇ ਮਹਿਮਾਨਾਂ ਨੇ ਅਗਸਤ 2023 ਵਿੱਚ ਇਟਲੀ ਵਿੱਚ ਆਯੋਜਿਤ ਮੰਗਣੀ ਪਾਰਟੀ ਵਿੱਚ ਸ਼ਿਰਕਤ ਕੀਤੀ ਸੀ । ਉਹ ਹੁਣ ਵਿਆਹ ਸਮਾਗਮ ਵਿੱਚ ਵੀ ਸ਼ਾਮਲ ਹੋ ਸਕਦੇ ਹਨ। ਵਿਆਹ ‘ਤੇ ਖਰਚ ਹੋਣ ਵਾਲੇ ਪੈਸੇ ਨੂੰ ਲੈ ਕੇ ਵੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਚੱਲ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਵਿਆਹ ‘ਤੇ 600 ਮਿਲੀਅਨ ਡਾਲਰ ਯਾਨੀ ਕਰੀਬ 5,000 ਕਰੋੜ ਰੁਪਏ ਖਰਚ ਕੀਤੇ ਜਾਣਗੇ ।

Related Post