
ਯੂਨੀਵਰਸਿਟੀ ਪ੍ਰਸ਼ਾਸਨ ਪੁਸਤਕ ਮੇਲੇ ਦੀਆਂ ਤਰੀਕਾਂ ਸੰਬੰਧੀ ਸਥਿਤੀ ਕਰੇ ਸਪੱਸ਼ਟ : ਸੋਈ
- by Jasbeer Singh
- February 7, 2025

ਯੂਨੀਵਰਸਿਟੀ ਪ੍ਰਸ਼ਾਸਨ ਪੁਸਤਕ ਮੇਲੇ ਦੀਆਂ ਤਰੀਕਾਂ ਸੰਬੰਧੀ ਸਥਿਤੀ ਕਰੇ ਸਪੱਸ਼ਟ : ਸੋਈ ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥੀ ਜਥੇਬੰਦੀ ਸੋਈ ਦੇ ਪ੍ਰਧਾਨ ਕੁਲਦੀਪ ਸਿੰਘ ਝਿੰਜਰ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਸੋਈ ਦੇ ਵਫਦ ਵੱਲੋ ਡੀਨ ਅਕਾਦਮਿਕ, ਪੰਜਾਬੀ ਯੂਨੀਵਰਸਿਟੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਗੱਲਬਾਤ ਕਰਦਿਆਂ ਸੋਈ ਪ੍ਰਧਾਨ ਕੁਲਦੀਪ ਸਿੰਘ ਝਿੰਜਰ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਹੋਣ ਵਾਲੇ ਪੁਸਤਕ ਮੇਲੇ ਸੰਬੰਧੀ ਸੋਸ਼ਲ ਮੀਡੀਆ ਉੱਪਰ ਅਲੱਗ ਅਲੱਗ ਤਰੀਕਾਂ ਚੱਲ ਰਹੀਆਂ ਹਨ, ਜਿਸ ਕਰਕੇ ਵਿਦਿਆਰਥੀਆਂ ਵਿਚ ਦੁਬਿਧਾ ਚੱਲ ਰਹੀ ਹੈ । ਉਹਨਾਂ ਕਿਹਾ ਕਿ ਪੁਸਤਕ ਮੇਲੇ ਸੰਬੰਧੀ 18 ਤੋ 22 ਫਰਵਰੀ ਜਾਂ 25 ਤੋਂ 29 ਮਾਰਚ ਦੀਆਂ ਤਰੀਕਾ ਕਰਕੇ ਪੁਸਤਕ ਮੇਲਾ ਦੇਖਣ ਆਉਣ ਵਾਲਿਆ ਨੂੰ ਸਮੱਸਿਆ ਆ ਰਹੀ ਹੈ । ਇਸ ਮੌਕੇ ਹਰਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਾਰੀ ਪੁਸਤਕ ਮੇਲਾ ਵੀ ਪਿਛਲੇ ਸਾਲਾਂ ਵਾਂਗ ਫਰਵਰੀ ਮਹੀਨੇ ਵਿੱਚ ਹੀ ਕਰਵਾਇਆ ਜਾਵੇ ਕਿਉਕਿਂ ਮਾਰਚ ਮਹੀਨੇ ਤਾਪਮਾਨ ਅਨਕੂਲ ਨਹੀ ਹੁੰਦਾ । ਉਨਾਂ ਕਿਹਾ ਕਿ ਪਿਛਲੇ ਦਿਨੀ ਸੋਈ ਦੇ ਆਗੂਆਂ ਇਸ ਸਬੰਧੀ ਡੀਨ ਅਕਾਦਮਿਕ ਨਾਲ ਮੀਟਿੰਗ ਕੀਤੀ ਗਈ ਸੀ ਪਰ ਅਜੇ ਤੱਕ ਯੂਨੀਵਰਸਿਟੀ ਪ੍ਰਸਾਸਨ ਵਲੋ ਕੋਈ ਵੀ ਜਾਣਕਾਰੀ ਸਾਂਝੀ ਨਹੀ ਕੀਤੀ ਗਈ । ਹੁਸਨਦੀਪ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਪੁਸਤਕ ਮੇਲੇ ਵਿੱਚ ਸਟਾਲਾਂ ਅੱਗੇ ਪਿੱਛੇ ਲਗਾਉਣ ਕਰਕੇ ਦੁਕਾਨਦਾਰਾਂ ਵਿੱਚ ਤਕਰਾਰ ਚਲਦਾ ਰਿਹਾ, ਜਿਸ ਦੀਆਂ ਜਥੇਬੰਦੀ ਕੋਲ ਵੱਡੇ ਪੱਧਰ ਉੱਤੇ ਸ਼ਿਕਾਇਤਾਂ ਪਹੁੰਚੀਆਂ ਹਨ । ਉਹਨਾਂ ਕਿਹਾ ਕਿ ਇਸ ਵਾਰੀ ਯੂਨੀਵਰਸਿਟੀ ਪ੍ਰਸਾਸਨ ਮੇਲੇ ਵਿੱਚ ਪ੍ਰਬੰਧ ਨੂੰ ਸੁਚੱਜੇ ਢੰਗੇ ਨਾਲ ਕਰੇ। ਇਸ ਮੌਕੇ ਸੋਈ ਦੇ ਸੀਨੀਅਰ ਆਗੂ ਮਨਵਿੰਦਰ ਸਿੰਘ ਵੜੈਂਚ,ਦਿਲਪ੍ਰੀਤ ਸਿੰਘ, ਆਸਿਫ , ਜਗਮੀਤ ਸਿੰਘ ,ਹੁਸਨਦੀਪ ਸਿੰਘ, ਹਰਵਿੰਦਰ ਸਿੰਘ ਸਿੱਧੂ ,ਇਸਮਾਨ ਸਿੱਧੂ ,ਨਰਿੰਦਰ ਸਿੰਘ , ਦਲਜੀਤ ਸਿੰਘ ,ਮਨਜੋਧ ਸਿੰਘ ,ਰਾਜਵੀਰ ਸਿੰਘ, ਸਤਿਗੁਰ ਸਿੰਘ, ਗਗਨਦੀਪ ਸਿੰਘ, ਏਕਮਦੀਪ ਸਿੰਘ, ਅਵਤਾਰ ਸਿੰਘ ਅਦਿ ਹਾਜ਼ਰ ਸਨ ।