post

Jasbeer Singh

(Chief Editor)

Punjab

ਅਮਰੀਕਾ ਦੀ ਸੰਸਥਾ ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਕਰਨ ਲਈ ਕਰੇਗੀ ਆਟਾ ਮਿੱਲ ਮਾਲਕਾਂ ਦੇ ਨਾਲ ਮਿਲ ਕੇ ਪ੍ਰਾਜੈਕਟ ਦੀ ਸ਼

post-img

ਅਮਰੀਕਾ ਦੀ ਸੰਸਥਾ ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਕਰਨ ਲਈ ਕਰੇਗੀ ਆਟਾ ਮਿੱਲ ਮਾਲਕਾਂ ਦੇ ਨਾਲ ਮਿਲ ਕੇ ਪ੍ਰਾਜੈਕਟ ਦੀ ਸ਼ੁਰੂਆਤ ਚੰਡੀਗੜ੍ਹ, 10 ਅਪ੍ਰੈਲ : ਪੰਜਾਬ ਵਰਗੇ ਤੰਦਰੁਸਤ ਸੂਬੇ `ਚ ਜਿੱਥੇ ਖਾਣ-ਪੀਣ ਨੂੰ ਲੈ ਕੇ ਚੰਗੀ ਖ਼ੁਰਾਕ ਲੋਕਾਂ ਦੇ ਖਾਣ ਪੀਣ . ਦਾ ਹਿੱਸਾ ਹੈ ਉੱਥੇ ਵੀ ਬੜੀ ਵੱਡੀ ਗਿਣਤੀ `ਚ ਆਇਰਨ ਦੀ ਕਮੀ ਬੱਚਿਆਂ ਤੇ ਔਰਤਾਂ ਨੂੰ ਅਪਣਾ ਸ਼ਿਕਾਰ ਬਣਾ ਰਹੀ ਹੈ ਅਤੇ ਅਨੀਮੀਆ . ਵਰਗੀ ਬਿਮਾਰੀ ਦਾ ਫ਼ੈਲਾਅ ਹੋ ਰਿਹਾ ਹੈ। ਆਇਰਨ ਦੀ ਘਾਟ ਪੁਰੀ ਕਰਨ ਅਤੇ ਅਨੀਮੀਆ ਦੀ ਬਿਮਾਰੀ ਤੋਂ ਛੁਟਕਾਰਾ ਦਿਵਾਉਣ ਲਈ ਹੁਣ ਅਮਰੀਕਾ ਦੀ ਸਮਾਜਕ ਸੰਸਥਾ ਨੇ ਭਾਰਤ `ਚ ਮੋਰਚਾ ਸਾਂਭਿਆ ਹੈ ਅਤੇ ਪੰਜਾਬ `ਚ ਵੀ ਹੁਣ ਆਟਾ ਮਿੱਲ ਮਾਲਕਾਂ ਦੇ ਨਾਲ ਮਿਲ ਕੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ। ਸੰਸਥਾ ਦੇ ਡਾਇਰੈਕਟਰ ਵੈਭਵ ਕੁਮਾਰ ਨੇ ਦਸਿਆ ਕਿ 100 ਸਾਲ ਦੇ ਕਰੀਬ ਸਮੇਂ ਤੋਂ ਬਾਅਦ ਹੁਣ ਅੰਕੜੇ ਉੱਥੇ ਚੰਗੇ ਆਉਣ ਲੱਗੇ ਹਨ। ਜਿਸ ਬਾਰੇ ਵੈਭਵ ਆਇਰਨ ਦੀ ਘਾਟ ਕਾਰਨ ਬੱਚੇ ਤੇ ਔਰਤਾਂ ਹੋ ਰਹੀਆਂ ਹਨ ਅਨੀਮੀਆ ਦੇ ਸ਼ਿਕਾਰ ਕੁਮਾਰ ਨੇ ਦਸਿਆ ਕਿ ਇਸ ਦਾ ਮੁੱਖ ਲੱਛਣ ਥਕਾਵਟ, ਬੱਚੇ ਦਾ ਕਮਜ਼ੋਰ ਹੋਣਾ। ਜਿਸ ਦੀ ਘਾਟ ਕਾਰਨ ਗਰਭਵਤੀ ਔਰਤਾਂ ਨੂੰ ਬੱਚੇ ਦੇ ਜਨਮ ਸਮੇਂ ਪ੍ਰਸ਼ਾਨੀ ਆਉਂਦੀ ਹੈ। ਸੰਸਥਾ ਦੇ ਪ੍ਰਾਜੈਕਟ ਡਾਇਰੈਕਟਰ ਵੈਭਵ ਕੁਮਾਰ ਅਤੇ ਪੰਜਾਬ ਜ਼ੋਨ ਇੰਚਾਰਜ ਸੰਕੇਤ ਕੁਮਾਰ ਨੇ ਦਸਿਆ ਕਿ ਆਇਰਨ ਦੀ ਘਾਟ ਨੂੰ ਪੂਰਾ ਕਰਨ ਲਈ ਆਟੇ ਦੇ ਵਿਚ “ਫੋਰਟੀਫਾਈਡ ਪ੍ਰਕਿਰਿਆ ਨੂੰ ਅਪਣਾਇਆ ਜਾਂਦਾ ਹੈ ਜਿਸ ਨਾਲ ਆਇਰਨ ਦੀ ਘਾਟ ਨੂੰ ਪੂਰਾ ਕੀਤਾ ਜਾਂਦਾ ਹੈ ਅਤੇ ਇਸ ਪ੍ਰਾਜੈਕਟ ਲਈ ਆਟਾ ਮਿੱਲ ਮਾਲਕਾਂ ਦੇ ਨਾਲ ਮਿਲ ਕੇ ਪੰਜਾਬ `ਚ ਵੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਕਿਉਂਕਿ ਅੰਕੜਿਆਂ ਨੂੰ ਦੇਖੀਏ ਤਾਂ ਐਨ.ਐੱਸ.ਐਫ.ਐਚ. ਦੀ ਸਟਡੀ `ਚ ਬੱਚੇ 71 ਫ਼ੀ ਸਦੀ ਤੋਂ ਜ਼ਿਆਦਾ ਬੱਚੇ ਪ੍ਰਭਾਵਤ ਹਨ ਅਤੇ 60% ਮਹਿਲਾਵਾਂ ਤੇ ਕੁੜੀਆਂ `ਚ ਵੀ ਘਾਟ ਹੈ। ਵੈਭਵ ਕੁਮਾਰ ਨੇ ਦਸਿਆ ਕਿ ਪੰਜਾਬ `ਚ ਅਸੀਂ ਆਟ ਚੱਕੀ ਨਾਲ ਇਕ ਕੋਂਟਰੈਕਟ ਸੰਸਥਾ ਵਲੋਂ ਕੀਤਾ ਜਾਂਦਾ ਹੈ ਜਿਸ `ਚ ਪੂਰੀ ਪ੍ਰਕਿਰਿਆ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਸਿਖਾਈ ਜਾਂਦੀ ਹੈ ਇੱਥੋਂ ਤਕ ਕਿ ਜਿਹੜੀ ਮਸ਼ੀਨ ਮਿਸ਼ਰਣ ਨੂੰ ਤਿਆਰ ਕਰਦੀ ਹੈ ਉਹ ਵੀ ਸੰਸਥਾ ਅਪਣੇ ਖ਼ਰਚੇ ਉੱਤੇ ਲਗਵਾ ਕੇ ਦਿੰਦੀ ਹੈ ਤਾਂ ਕਿ ਆਟਾ ਮਿੱਲ ਉੱਤੇ ਕਿਸੇ ਤਰ੍ਹਾਂ ਦਾ ਵਾਧੂ ਖ਼ਰਚ ਬੋਝ ਨਾ ਆਵੇ ਅਤੇ ਖ੍ਰੀਦਦਾਰ ਨੂੰ ਵੀ ਵਾਧੂ ਖ਼ਰਚਾ ਨਾ ਦੇਣਾ ਪਵੇ। ਮਿਸ਼ਰਣ ਦੀ ਮਾਤਰਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ 200 ਕਿੱਲੋ ਮਿਸ਼ਰਣ 1000 ਕਿੱਲੋ ਆਟੇ `ਚ ਪੈਂਦਾ ਹੈ ਜਿਹੜਾ ਕਿ ਐਫ਼.ਐੱਸ.ਐੱਸ.ਏ.ਆਈ. ਸਟੈਂਡਰਡ ਮੁਤਾਬਕ ਮਿਕਸ ਕਰਿਆ ਜਾਂਦਾ ਹੈ।

Related Post