post

Jasbeer Singh

(Chief Editor)

Punjab

ਵਰਿੰਦਰ ਸਿੰਘ ਘੁੰਮਣ ਦੇ ਪਰਿਵਾਰ ਨੇ ਲਗਾਏ ਹਸਪਤਾਲ ਤੇ ਦੋਸ਼

post-img

ਵਰਿੰਦਰ ਸਿੰਘ ਘੁੰਮਣ ਦੇ ਪਰਿਵਾਰ ਨੇ ਲਗਾਏ ਹਸਪਤਾਲ ਤੇ ਦੋਸ਼ ਜਲੰਧਰ, 10 ਅਕਤੂਬਰ 2025 : ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਨੂੰ ਲੈ ਕੇ ਉਸਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਤੇ ਲਾਪ੍ਰਵਾਹੀ ਵਰਤਣ ਦੇ ਦੋੋਸ਼ ਲਗਾਏ ਹਨ। ਜਿਸਦੇ ਚਲਦਿਆਂ ਘੁੰਮਣ ਦੇ ਭਤੀਜੇ ਨੇ ਦੱਸਿਆ ਕਿ ਉਹ ਸਰਜਰੀ ਲਈ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਗਏ ਸਨ, ਜਿੱਥੇ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । ਇਲਾਜ ਦੌਰਾਨ ਘੁੰਮਣ ਦੀ ਮੌਤ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਕਾਰਨ ਹਸਪਤਾਲ ਵਿਚ ਵੱਡਾ ਹੰਗਾਮਾ ਹੋਇਆ ਹੈ। ਵੀਡੀਓ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਰਿਵਾਰ ਡਾਕਟਰ ਤੋਂ ਉਨ੍ਹਾਂ ਦੀ ਮੌਤ ਸੰਬੰਧੀ ਵੀਡੀਓ ਦੀ ਮੰਗ ਕਰ ਰਿਹਾ ਸੀ ਪਰ ਉਹ ਵੀਡੀਓ ਨਹੀਂ ਦੇ ਰਹੇ ਸਨ, ਜਿਸ ਕਾਰਨ ਵੱਡਾ ਹੰਗਾਮਾ ਹੋਇਆ। ਵਰਿੰਦਰ ਦਾ ਸਰੀਰ ਨੀਲਾ ਹੋ ਗਿਆ ਸੀ ਉਨ੍ਹਾਂ ਦਾ ਦਾਅਵਾ ਹੈ ਕਿ ਡਾਕਟਰ ਸਿ਼ਵਮ ਨੇ ਉਨ੍ਹਾਂ ਨੂੰ ਦੱਸਿਆ ਕਿ ਇਲਾਜ ਦੌਰਾਨ ਮੌਜੂਦ ਸਾਰੇ ਡਾਕਟਰ ਆਪਣੀ ਡਿਊਟੀ ਖ਼ਤਮ ਕਰਕੇ ਚਲੇ ਗਏ ਸਨ। ਪਰਿਵਾਰ ਦਾ ਦੋਸ਼ ਹੈ ਕਿ ਵਰਿੰਦਰ ਦੀ ਮੌਤ ਹਸਪਤਾਲ ਦੀ ਲਾਪਰਵਾਹੀ ਕਾਰਨ ਹੋਈ ਹੈ । ਉਨ੍ਹਾਂ ਕਿਹਾ ਕਿ ਵਰਿੰਦਰ ਦਾ ਸਰੀਰ ਨੀਲਾ ਹੋ ਗਿਆ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਪਰਿਵਾਰ ਨਾਲ ਸਲਾਹ ਕੀਤੇ ਬਿਨਾਂ ਲਾਸ਼ ਪੈਕ ਕੀਤੀ ਗਈ ਸੀ । ਉਨ੍ਹਾਂ ਨੇ ਤਿੰਨ ਘੰਟੇ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਦੀ ਰਿਕਾਰਡਿੰਗ ਦੀ ਮੰਗ ਕੀਤੀ।

Related Post