
ਪੀ. ਆਰ. ਟੀ. ਸੀ. ਦੀਆਂ ਵੱਖ ਵੱਖ ਜਥੇਬੰਦੀਆਂ ਕੀਤਾ ਮੁਫ਼ਤ ਬਸ ਸਫ਼ਰ ਦੀ ਪੈਂਡਿੰਗ ਅਦਾਇਗੀ ਨਾ ਕੀਤੇ ਜਾਣ ਤੇ ਰੋਸ ਪ੍ਰਗਟ
- by Jasbeer Singh
- January 14, 2025

ਪੀ. ਆਰ. ਟੀ. ਸੀ. ਦੀਆਂ ਵੱਖ ਵੱਖ ਜਥੇਬੰਦੀਆਂ ਕੀਤਾ ਮੁਫ਼ਤ ਬਸ ਸਫ਼ਰ ਦੀ ਪੈਂਡਿੰਗ ਅਦਾਇਗੀ ਨਾ ਕੀਤੇ ਜਾਣ ਤੇ ਰੋਸ ਪ੍ਰਗਟ ਪਟਿਆਲਾ 14 ਜਨਵਰੀ : ਪਟਿਆਲਾ ਵਿਖੇ ਪੀ.ਆਰ.ਟੀ.ਸੀ. ਵਿੱਚ ਕੰਮ ਕਰਦੀਆਂ ਵੱਖਵੱਖ ਜਥੇਬੰਦੀਆਂ ਸਬੰਧਤ ਏਟਕ, ਇੰਟਕ, ਕਰਮਚਾਰੀ ਦਲ, ਐਸ. ਸੀ. ਬੀ. ਸੀ. ਕੰਟਰੈਕਟ ਅਜ਼ਾਦ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਤੇ ਆਧਾਰਤ ਪੀ. ਆਰ. ਟੀ. ਸੀ. ਵਰਕਰਜ਼ ਐਕਸ਼ਨ ਕਮੇਟੀ ਵੱਲੋਂ ਪੰਜਾਬ ਸਰਕਾਰ ਵਿਰੁੱਧ ਔਰਤਾਂ ਦੇ ਬੱਸਾਂ ਵਿੱਚ ਮੁਫ਼ਤ ਸਫਰ ਦੀ ਬਣਦੀ ਪਿਛਲੇ ਕਈ ਮਹੀਨਿਆਂ ਦੀ 500 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੀ ਅਦਾਇਗੀ ਪੀ. ਆਰ. ਟੀ. ਸੀ. ਨੂੰ ਨਾ ਕਰਨ ਦੇ ਰੋਸ ਵਜੋਂ ਬਜਾਰਾਂ ਵਿੱਚ ਬੈਨਰ, ਮਾਟੋ ਅਤੇ ਨਾਅਰਿਆ ਦੀਆਂ ਤਖਤੀਆਂ ਲੈ ਕੇ ਰੋਹ ਪੂਰਨ ਰੋਸ ਮਾਰਚ ਕੀਤਾ ਗਿਆ। ਇਸ ਰੋਸ ਮਾਰਚ ਤੋਂ ਪਹਿਲਾ ਪਟਿਆਲਾ ਡਿਪੂ ਦੇ ਗੇਟ ਉਪਰ ਰੈਲੀ ਕੀਤੀ ਗਈ । ਉਸ ਤੋਂ ਬਾਅਦ ਐਕਸ਼ਨ ਕਮੇਟੀ ਦੇ ਕਨਵੀਨਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਨ ਸਰਵ ਸ੍ਰੀ ਬਲਦੇਵ ਰਾਜ ਬੱਤਾ, ਜਰਨੈਲ ਸਿੰਘ, ਮਨਜਿੰਦਰ ਕੁਮਾਰ ਬੱਬੂ ਸ਼ਰਮਾ, ਰਾਕੇਸ਼ ਕੁਮਾਰ ਦਾਤਾਰਪੁਰੀ ਅਤੇ ਉਤਮ ਸਿੰਘ ਬਾਗੜੀ ਦੀ ਅਗਵਾਈ ਵਿੱਚ ਰੋਸ ਮਾਰਚ ਸ਼ੁਰੂ ਕੀਤਾ ਗਿਆ, ਜ਼ੋ ਕਿ ਬਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਪੁਰਾਣੇ ਬੱਸ ਸਟੈਂਡ ਪਟਿਆਲਾ ਦੇ ਗੇਟ ਸਾਹਮਣੇ ਪੰਜਾਬ ਸਰਕਾਰ ਦਾ ਪੁੱਤਲਾ ਸਾੜ ਕੇ ਖਤਮ ਕੀਤਾ ਗਿਆ। ਬਜ਼ਾਰਾਂ ਵਿੱਚ ਨਾਅਰੇ ਲਾਉਂਦੇ ਹੋਏ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਮੁਲਾਜਮ ਮਜਦੂਰ ਵਿਰੋਧੀ ਸਰਕਾਰ ਦੀ ਜਮਕੇ ਨਿਖੇਧੀ ਕੀਤੀ ਗਈ । ਐਕਸ਼ਨ ਕਮੇਟੀ ਦੇ ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵਾਂ ਸਾਲ 2025 ਚੜ੍ਹਦੇ ਹੀ ਪਹਿਲੀ ਤਨਖਾਹਪੈਨਸ਼ਨ ਜੋ ਕਿ ਹਰ ਹਾਲਤ ਪਹਿਲੀ ਤਾਰੀਖ ਨੂੰ ਮਿਲਣੀ ਚਾਹੀਦੀ ਹੈ ਉਹ 14 ਤਾਰੀਖ ਹੋਣ ਤੱਕ ਵੀ ਵਰਕਰਾਂ ਨੂੰ ਨਸੀਬ ਨਹੀਂ ਹੋਈ। ਜਦ ਕਿ ਘਰਾਂ ਦਾ ਗੁਜਾਰਾ ਅਤੇ ਹੋਰ ਲੋੜਾਂ ਪੂਰੀਆਂ ਕਰਨ ਲਈ ਪਹਿਲੀਆਂ 23 ਤਾਰੀਖਾਂ ਤੱਕ ਹਰ ਇੱਕ ਮੁਲਾਜਮ ਨੂੰ ਭੁਗਤਾਨ ਕਰਨੇ ਪੈਂਦੇ ਹਨ । ਪਰ ਇਹ ਕਿਹੋ ਜਿਹੀ ਸਰਕਾਰ ਹੈ ਜਿਸ ਨੇ ਢੀਠਤਾਈ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ । ਜਿਹੜੀ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਵੋਟ ਰਾਜਨੀਤੀ ਲਈ ਦਿੱਤੀਆਂ ਸਫਰ ਸਹੂਲਤਾਂ ਦੀ 500 ਕਰੋੜ ਰੁਪਏ ਦੀ ਪੈਂਡਿੰਗ ਪਈ ਰਕਮ ਵਿਚੋਂ 3040 ਕਰੋੜ ਰੁਪਏ ਵੀ ਤਨਖਾਹਪੈਨਸ਼ਨ ਲਈ ਨਹੀਂ ਦਿੰਦੀ, ਜਿੱਥੇ ਸਰਕਾਰ ਮੁੱਖ ਤੌਰ ਤੇ ਇਸ ਲਈ ਜਿੰਮੇਵਾਰ ਹੈ, ਉੱਥੇ ਹੀ ਪੀ. ਆਰ. ਟੀ. ਸੀ. ਦੇ ਵਿੱਤੀ ਪ੍ਰਬੰਧ ਦਾ ਸੰਚਾਲਨ ਕਰਨ ਵਾਲੇ ਲੇਖਾ ਅਧਿਕਾਰੀ ਵੀ ਜਿੰਮੇਵਾਰ ਹਨ ਜਿਹੜੇ ਲੋੜੀਂਦੀ ਪੈਰਵਾਈ ਨਹੀਂ ਕਰਦੇ । ਸਗੋਂ ਆਪ ਹੀ ਅੜਿੱਕੇ ਵੀ ਡਾਹੁੰਦੇ ਹਨ । ਐਕਸ਼ਨ ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਵਰਕਰਾਂ ਦੀਆਂ ਤਰੱਕੀਆਂ, ਬਕਾਏ, ਕੰਟਰੈਕਟ ਵਰਕਰ ਪੱਕੇ ਕਰਨੇ, ਨਵੀਆਂ ਬੱਸਾਂ ਪਾਉਣਾ, ਤਨਖਾਹ ਪੈਨਸ਼ਨ ਦੀ ਸਮੇਂ ਸਿਰ ਅਦਾਇਗੀ ਕਰਨਾ ਆਦਿ ਮੰਗਾਂ ਪੂਰੀਆਂ ਕਰਨ ਵਿੱਚ ਦੇਰੀ ਅਤੇ ਲਾਪਰਵਾਹੀ ਵਾਲਾ ਰਵੱਈਆ ਜਾਰੀ ਰਿਹਾ ਤਾਂ ਜਲਦੀ ਹੀ ਲਗਾਤਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ।
Related Post
Popular News
Hot Categories
Subscribe To Our Newsletter
No spam, notifications only about new products, updates.