
ਵਾਈਸ ਐਂਟਰਟੇਨਮੈਂਟ ਵੱਲੋ ਮੋਤੀਆਂ ਗਰੀਨ ਨਾਭਾ ਵਿਖੇ 10 ਮਈ ਨੂੰ ਕਰਵਾਇਆ ਜਾ ਰਿਹਾ ਹੈ ਫਿਲਮ ਅਤੇ ਮਿਊਜਿਕ ਐਵਾਰਡ ਸ਼ੋ -
- by Jasbeer Singh
- May 8, 2025

ਵਾਈਸ ਐਂਟਰਟੇਨਮੈਂਟ ਵੱਲੋ ਮੋਤੀਆਂ ਗਰੀਨ ਨਾਭਾ ਵਿਖੇ 10 ਮਈ ਨੂੰ ਕਰਵਾਇਆ ਜਾ ਰਿਹਾ ਹੈ ਫਿਲਮ ਅਤੇ ਮਿਊਜਿਕ ਐਵਾਰਡ ਸ਼ੋ ਨਾਭਾ 8 ਮਈ : ਰਿਆਸਤੀ ਸ਼ਹਿਰ ਨਾਭਾ ਵਿਚ ਕੋਈ ਨਾ ਕੋਈ ਐਸਾ ਪ੍ਰੋਗਰਾਮ ਹੁੰਦਾ ਹੀ ਰਹਿਦਾ ਹੈ, ਜਿਸ ਦੀ ਚਰਚਾ ਹਰ ਪੰਜਾਬੀ ਦੀ ਜੁਬਾਨ ਤੇ ਹੁੰਦੀ ਹੈ ਉਹ ਪ੍ਰੋਗਰਾਮ ਚਾਹੇ ਸੰਗੀਤਕ ਹੋਵੇ ਚਾਹੇ ਸੋਸ਼ਲ ਵਰਕ ਦਾ ਹੋਵੇ ਤਾਵੇਂ ਵੱਡਾ ਹੋਵੇ ਜਾਂ ਛੋਟਾ ਪਰ ਆਪਣੀ ਛਾਪ ਛੱਡ ਜਾਦਾ ਹੈ, ਨਾਭੇ ਦੀ ਧਰਤੀ ਨੂੰ ਇਹ ਮਾਣ ਹਮੇਸਾ ਮਿਲਿਆ ਹੈ, ਪਰ ਇਹਨਾ ਸਾਰੇ ਪ੍ਰੋਗਰਾਮਾਂ ਤੋਂ ਵਖਰਾ ਨਾਭਾ ਵਿਚ ਪਹਿਲੀ ਵਾਰ ਬਹੁਤ ਵੱਡਾ ਪ੍ਰੋਗਰਾਮ ਫਿਲਮ ਐਂਡ ਮਿਊਜ਼ਿਕ ਐਵਾਰਡ ਸ਼ੋ 10 ਮਈ 2025 ਨੂੰ ਹੋਣ ਜਾ ਰਿਹਾ ਹੈ, ਇਸ ਪ੍ਰੋਗਰਾਮ ਨੂੰ ਪ੍ਰੋਡਿਊਸਰ, ਡਰਾਇਕੈਟਰ ਅਜੇ ਸਹੋਤਾ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਵਾਇਸ ਇੰਟਰਟੇਮੈਂਟ ਤੇ ਮੋਤੀਆ ਗਰੁੱਪ ਨਾਭਾ ਵਲੋ ਕਰਵਾਇਆ ਜਾ ਰਿਹਾ ਹੈ, ਇਸ ਐਵਾਰਡ ਸ਼ੋ ਵਿਚ ਕੁੱਲ 60 ਸਖਸ਼ੀਅਤਾ ਨੂੰ ਐਵਾਰਡ ਦਿੱਤਾ ਜਾਵੇਗਾ. ਜਿਨ੍ਹਾਂ ਵਿਚ 25 ਫਿਲਮਜ਼ ਕਲਾਕਾਰ ਅਤੇ 25 ਸੰਗੀਤ ਜਗਤ ਦੇ ਨਾਮਵਰ ਚੇਹਰੇ ਅਤੇ 10 ਸੈਸ਼ਲ ਵਰਕਜ਼ ਨੂੰ ਸਨਮਾਨਿਤ ਜਾਵੇਗਾ, ਇਸ ਐਵਾਰਡ ਸ਼ੇ ਵਿਚ ਫਿਲਮ ਜਗਤ ਤੇ ਸੰਗੀਤ ਜਗਤ ਦੇ ਨਾਮਵਰ ਚੇਹਰੇ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਵਾਇਸ ਐਂਟਰਟੇਨਮੈਂਟ ਅਤੇ ਮੇਤੀਅਜ਼ ਨਾਭਾ ਵਲੋਂ ਐਵਾਰਡ ਦਿੱਤੇ ਜਾਣਗੇ, ਜਿਨਾ ਵਿਚ ਫਿਲਮ ਆਰਟਿਸਟ ਅੰਮ੍ਰਿਤਪਾਲ ਬਿੱਲਾ, ਸ਼ਖਵਿੰਦਰ ਚਹਿਲ, ਪਰਕਾਸ਼ ਗਾਧੂ, ਰਾਜ ਧਾਲੀਵਾਲ, ਸਾਨੀਆ ਪੰਨੂ, ਗੁਰਚੇਤ ਚਿੱਤਰਕਾਰ, ਦਿਲਾਵਰ ਸਿੱਧੂ, ਰਾਜਵਿੰਦਰ ਸਮਰਾਲਾ, ਕਮਲ ਨੂਰ, ਸੁਖਵਿੰਦਰ ਸ਼ੋਹੀ, ਦੇਵੀ ਸ਼ਰਮਾ, ਜਤਿੰਦਰ ਸਾਈਰਾਜ, ਕੁਰਬਾਨ, ਕ੍ਰਿਸ਼ਨ ਸਿੰਘ ਜੀ ਨਿਊਜ ਪੰਜਾਬ ਹਰਿਆਣਾ, ਹਰਬੰਸ ਸਿੰਘ ਜਸਟ ਪੰਜਾਬੀ, ਮਹੇਸ਼ ਭੱਲਾ ਮੁੰਬਈ, ਅਸ਼ੀਸ਼ ਦੁੱਗਲ, ਬਾਬਰ ਮੁਦਾਸਰ ਜੰਮੂ ਕਸ਼ਮੀਰ, ਪੰਜਾਬੀ ਸੰਗੀਤ ਜਗਤ ਤੋਂ ਪ੍ਰਸਿੱਧ ਦੋਗਾਣਾ ਜੋੜੀ ਹਾਕਮ ਬਖਤੜੀ ਵਾਲਾ ਦਲਜੀਤ ਕੌਰ, ਸਰਦਾਰ ਅਲੀ, ਹਰਜੀਤ ਹਰਮਨ, ਅਮਨ ਭੇਜੀ,ਸੰਗਰਾਮ ਹੰਡਰਾ, ਜੱਸੀ ਜਸਪਾਲ, ਇਰਸ਼ਾਦ ਮੁਹੰਮਦ, ਗੀਤਕਾਰ ਪੇਸ਼ਕਾਰ ਭੰਗੂ ਫਲੋੜੇ ਵਾਲਾ ਗੀਤਕਾਰ ਸੰਗਦਿਲ 47, ਜੰਗੀ ਟੌਹੜਾ,ਸਮਾਜ ਸੇਵੀ ਪਾਲ ਖਰੰਤ, ਸੰਗੀਤਕਾਰ ਕੈਰੀ ਡੀ ਨਾਭੇ ਵਾਲੇ, ਡਾ. ਸਿੰਮੀ ਸ਼ਰਮਾ, ਸੁਮਿਤਾ ਐੱਫ ਐੱਮ ਰੇਡੀਓ ਪਟਿਆਲਾ, ਸਿੰਗਰ ਟਾਈਗਰ, ਵਾਈ ਗਿੱਲ, ਗੀਤਕਾਰ ਜੰਗ ਢਿੱਲੋ, ਰਮਨ ਸੇਖੋ, ਹਰਸ਼ਾ, ਦੀਪ ਬੈਹਈਵਾਲ,ਕਮਲਪ੍ਰੀਤ ਨਜ਼ਮ,ਬਲਵਿੰਦਰ ਬੁੱਲਟ, ਇੰਦੂ ਬਾਲਾ, ਅਤੇ ਹੋਰ ਆਰਟਿਸਟ ਭਾਗ ਲੈਣਗੇ, ਪ੍ਰੋਗਰਾਮ ਦਾ ਇਕ ਵਿਸ਼ੇਸ਼ ਐਵਾਰਡ ਬਿੱਲੀ ਪ੍ਰੋਡਕਸ਼ਨ ਕਨੇਡਾ ਅਤੇ ਗੁਰਪ੍ਰੀਤ ਬਿੱਲੀ ਕਨੇਡਾ ਵੱਲੋਂ ਸੱਭਿਆਚਾਰ ਦੀ ਚਰਚਿਤ ਪੰਜਾਬੀ ਸੰਗੀਤ ਜਗਤ ਦੀ ਪ੍ਰਸਿੱਧ ਦੋਗਾਣਾ ਜੋੜੀ ਹਾਕਮ ਬਖਤੜੀ ਤੇ ਦਲਜੀਤ ਕੌਰ ਜੀ ਨੂੰ ਕੇ ਦੀਪ, ਜਗਮੋਹਨ ਕੌਰ ਐਵਾਰਡ ਦਿੱਤਾ ਜਾਵੇਗਾ, ਵਾਇਸ ਐਂਟਰਟੇਨਮੈਂਟ ਦੀ ਸਮੁੱਚੀ ਟੀਮ ਵੱਲੋਂ ਇਹ ਪ੍ਰੋਗਰਾਮ ਦੀਆ ਤਿਆਰੀਆਂ ਪੂਰੇ ਜੋਰ ਸ਼ੋਰ ਨਾਲ ਚਲ ਰਹੀਆਂ ਹਨ,ਪ੍ਰੋਗਰਾਮ 10 ਮਈ 2025 ਨੂੰ ਪੀ ਪੀ ਐਸ ਸਕੂਲ ਦੇ ਗਰਾਉਂਡ ਦੇ ਸਾਹਮਣੇ ਮੋਤੀਆ ਗਰੀਨ ਨਾਭਾ ਚ ਸ਼ਾਮ 5 ਵਜੇ ਸ਼ੁਰੂ ਹੋਵੇਗਾ, ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ. ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਭਾ ਹੋਣਗੇ। ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਦੀਪਕ ਬਾਲੀ ਸਲਾਹਕਾਰ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਪੰਜਾਬ ਅਤੇ ਸ.ਜਸਵੀਰ ਸਿੰਘ ਜੱਸੀ ਚੇਅਰਮੈਨ ਜਿਲਾ ਯੋਜਨਾ ਬੋਰਡ ਪਟਿਆਲਾ, ਚਰਨ ਸਿੰਘ ਐਮ ਡੀ ਮਲਕੀਤ ਗਰੁੱਪ ਅਤੇ ਵਿਕੇਕ ਸਿੰਗਲਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਨਾਭਾ ਹੋਣਗੇ, ਇਸ ਮੌਕੇ ਗੱਲਬਾਤ ਦੌਰਾਨ ਵਾਇਸ ਐਂਟਰਟੇਨਮੈਂਟ ਦੇ ਪ੍ਰੋਡਿਊਸਰ ਸ੍ਰੀ ਅਜੇ ਸਹੋਤਾ ਜੀ ਦਸਿਆ ਕਿ ਨਾਭੇ ਵਿਚ ਪਹਿਲੀ ਵਾਰ ਇਹ ਐਵਾਰਡ ਸ਼ੋ ਹੋਣ ਜਾ ਰਿਹਾ, ਸ਼ਹਿਰ ਨਿਵਾਸੀਆ ਵੱਲੋ ਪੂਰਾ ਉਤਸਾਹ ਵੇਖਣ ਨੂੰ ਮਿਲ ਰਿਹਾ, ਬਾਕੀ ਸਾਡੀ ਟੀਮ ਦੇ ਮੈਂਬਰ ਇਸ ਪ੍ਰੋਗਰਾਮ ਦੇ ਦੇਖ ਰੇਖ ਚ ਪੂਰੇ ਰੁੱਝੇ ਹੋਏ ਹਨ। ਪ੍ਰੋਡਿਊਸਰ,ਡਰਾਇਕੈਟਰ ਅਜੇ ਸਹੇਤਾ ਜੀ, ਗੀਤਕਾਰ ਤੇ ਪੇਸ਼ਕਾਰ ਭੰਗੂ ਫਲੇੜੇ ਵਾਲਾ, ਰਿਸ਼ਵ ਸਹਿਗਲ ਗੁਰੂ ਨਾਨਕ ਜਵੈਲਰਜ਼ ਨਾਭਾ, ਤਾਨੀਆ, ਗੁਰਪ੍ਰੀਤ ਬਿੱਲੀ, ਬਿੱਲੀ ਪ੍ਰੋਡਕਸ਼ਨ ਕਨੇਡਾ, ਸੋਨੂੰ ਦੁੱਗਲ, ਲਖਵਿੰਦਰ ਲੱਕੀ ਜੰਲੀਆਂ ਅਤੇ ਬਾਕੀ ਸਾਰੇ ਮੈਬਰ ਪੂਰੇ ਸਰਗਰਮ ਹਨ, ਇਸ ਪ੍ਰੋਗਰਾਮ ਵਿਚ ਫਿਲਮ ਜਗਤ ਅਤੇ ਸੰਗੀਤ ਜਗਤ ਵੱਡੇ ਕਲਾਕਾਰ ਪਹੁੰਚ ਰਹੇ ਹਨ। ਉਨ੍ਹਾਂ ਨੇ ਇਸ ਪ੍ਰੋਗਰਾਮ ਵਿਚ ਸਾਰੀਆਂ ਨੂੰ ਜਰੂਰ ਪਹੁੰਚਣ ਦਾ ਸੱਦਾ ਦਿੱਤਾ।