

ਵਿਜੀਲੈਂਸ ਕੀਤੀ ਬਿਕਰਮ ਮਜੀਠੀਆ ਦੇ ਘਰਾਂ ਰੇਡ ਅੰਮ੍ਰਿਤਸਰ, 25 ਜੂਨ : ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਸ਼ੋ੍ਰਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਾਲਾ ਸਾਹਿਬ ਦੇ ਘਰਾਂ ਅੱਜ ਸਵੇਰੇ ਹੀ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਰੇਡ ਕਰ ਦਿੱਤੀ ਗਈ। ਰੇਡ ਦੌਰਾਨ ਟੀਮ ਵਲੋਂ ਜਿਥੇ ਘਰ ਦੀ ਸਰਚ ਕੀਤੀ ਗਈ ਦੌਰਾਨ ਮਿਲੇ ਕਾਗਜ਼ ਪੱਤਰਾਂ ਦੀ ਜਾਂਚ ਵੀ ਕੀਤੀ ਗਈ। ਇਸ ਦੌਰਾਨ ਕਿਸੇ ਵੀ ਵਿਅਕਤੀ ਨੂੰ ਅੰਦਰੋਂ ਬਾਹਰ ਅਤੇ ਬਾਹਰੋਂ ਅੰਦਰ ਜਾਣ ਨਹੀਂ ਦਿੱਤਾ ਗਿਆ ਤੇ ਇਥੋਂ ਤੱਕ ਕਿ ਸਾਰੇ ਘਟਨਾਕ੍ਰਮ ਦੀ ਜਾਂਚ ਲਈ ਮੀਡੀਆ ਨੂੰ ਵੀ ਵਿਜੀਲੈਂਸ ਵਲੋ਼ ਦੂਰ ਰੱਖਿਆ ਗਿਆ। ਦੱਸਣਯੋਗ ਹੈ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਗ੍ਰੀਨ ਐਵਿਨਿਊ ਵਿਚ ਬਿਕਰਮ ਮਜੀਠੀਆ ਦੀ ਰਿਹਾਇਸ਼ ਬਣੀ ਹੋਈ ਹੈ ਤੇ ਵਿਜੀਲੈਂਸ ਵੀ ਇਸੇ ਰਿਹਾਇਸ਼ ਤੇ ਜਾਂਚ ਕਰਨ ਤੇ ਲੱਗੀ ਹੋਈ ਹੈ।