

ਲੈ ਗਈ ਵਿਜੀਲੈਂਸ ਬਿਕਰਮ ਮਜੀਠੀਆ ਨੂੰ ਆਪਣੇ ਨਾਲ ਅੰਮ੍ਰਿਤਸਰ, 25 ਜੂਨ 2025 : ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਘਰ ਅੱਜ ਸਵੇਰ ਸਮੇਂ ਵਿਜੀਲੈਂਸ ਵਲੋਂ ਕੀਤੀ ਗਈ ਰੇਡ ਦੇ ਚਲਦਿਆਂ ਕਾਗਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਵਿਜੀਲੈਂਸ ਆਖਰਕਾਰ ਬਿਕਰਮ ਮਜੀਠੀਆ ਨੂੰ ਆਪਣੇ ਨਾਲ ਲੈ ਹੀ ਗਈ। ਦੱਸਣਯੋਗ ਹੈ ਕਿ ਵਿਜੀਲੈਂਸ ਨੇ ਬਿਕਰਮ ਮਜੀਠੀਆ ਨੂੰ ਆਪਣੇ ਨਾਲ ਲਿਜਾਉਣ ਵੇੇਲੇ ਬਿਕਰਮ ਮਜੀਠੀਆ ਦੇ ਹੀ ਘਰ ਦੇ ਪਿਛਲੇ ਦਰਵਾਜ਼ੇ ਦਾ ਇਸਤੇਮਾਲ ਕੀਤਾ। ਕਿਥੇ ਲਿਜਾਵੇਗੀ ਵਿਜੀਲੈਂਸ ਮਜੀਠੀਆ ਨੂੰ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਵਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਹੋਰ ਹੋਰ ਜਾਂਚ ਲਈ ਅੰਮ੍ਰਿਤਸਰ ਤੋਂ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਲਿਜਾਵੇਗੀ। ਵਿਜੀਲੈਂਸ ਨੇ ਪੁਲਸ ਨਾਲ ਕੀਤੀ ਸੀ 26 ਜਗ੍ਹਾ ਛਾਪੇਮਾਰੀ ਪੰਜਾਬ ਵਿਜੀਲੈਂਸ ਨੇ ਅੱਜ ਸਵੇਰ ਸਮੇਂ 26 ਥਾਵਾਂ ਤੇ ਪੁਲਸ ਨਾਲ ਸਾਂਝੇ ਅਪ੍ਰੇਸ਼ਨ ਤਹਿਤ ਛਾਪੇਮਾਰੀ ਕੀਤੀ ਸੀ, ਜਿਸ ਤਹਿਤ ਜਦੋਂ ਬਿਕਰਮ ਮਜੀਠੀਆ ਦੇ ਅੰਮ੍ਰਿਤਸਰ ਤੇ ਚੰਡੀਗੜ੍ਹ ਘਰ ਵਿਖੇ ਛਾਪੇਮਾਰੀ ਕੀਤੀ ਗਈ ਤਾਂ ਵਿਜੀਲੈਂਸ ਦੀ ਕਾਰਵਾਈ ਦੌਰਾਨ ਮਜੀਠੀਆ ਦੀ ਵਿਜੀਲੈਂਸ ਨਾਲ ਗਰਮਾ ਗਰਮੀ ਵੀ ਹੋਈ।ਛਾਪੇਮਾਰੀ ਜੋ 9 ਵਜੇ ਦੇ ਨੇੜੇ ਤੇੇੜੇ ਸ਼ੁਰੂ ਹੋ ਕੇ 12 ਵਜੇ ਖ਼ਤਮ ਹੋਈ, ਜਿਸ ਤੋਂ ਬਾਅਦ ਆਪਣੇ ਨਾਲ ਹੀ ਲੈ ਗਈ।