

ਮਜੀਠੀਆ ਦੇ ਰਿਮਾਂਡ ’ਚ ਵਾਧੇ ਦੀ ਮੰਗ ਕਰੇਗੀ ਵਿਜੀਲੈਂਸ ਮੁਹਾਲੀ, 2 ਜੁਲਾਈ 2025 : ਪੰਜਾਬ ਵਿਜੀਲੈਂਸ ਬਿਊਰੋ ਵਲੋਂ ਅੱਜ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਵਿਚ ਪੇਸ਼ ਕਰਨ ਮੌਕੇ ਪੁਲਸ ਰਿਮਾਂਡ ਵਿਚ ਵਾਧੇ ਦੀ ਮੰਗ ਕਰੇਗੀ। ਦੱਸਣਯੋਗ ਹੈ ਕਿ ਬਿਕਰਮ ਮਜੀਠੀਆ ਨੂੰ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਹਨਾਂ ਨੂੰ ਅਦਾਲਤ ਨੇ 7 ਦਿਨਾਂ ਦੇ ਰਿਮਾਂਡ ’ਤੇ ਭੇਜਿਆ ਸੀ।ਸੂਤਰਾਂ ਤੋ਼ ਪ੍ਰਾਪਤ ਜਾਣਕਾਰੀ ਅਨੁਸਾਰ ਰਿਮਾਂਡ ਦੌਰਾਨ ਮਜੀਠੀਆ ਨੇ ਸਹਿਯੋਗ ਨਹੀਂ ਕੀਤਾ ਤੇ ਵੱਖ-ਵੱਖ ਥਾਵਾਂ ’ਤੇ ਮਜੀਠੀਆ ਨੂੰ ਲਿਜਾਣ ਮੌਕੇ ਕਈ ਨਵੇਂ ਤੱਥ ਸਾਹਮਣੇ ਆਏ ਹਨ।