July 6, 2024 00:36:46
post

Jasbeer Singh

(Chief Editor)

Punjab, Haryana & Himachal

ਪਿੰਡ ਦੀਆਂ ਔਰਤਾਂ ਨੂੰ ਠੱਗ ਗਏ ਨੌਸਰਬਾਜ਼...

post-img

ਦੀਨਾਨਗਰ ਦੇ ਨੇੜਲੇ ਪਿੰਡ ਕੋਠੇ ਮਜੀਠੀ ਪਿੰਡ ਦੀਆਂ ਭੋਲੀਆਂ ਭਾਲੀਆਂ ਲੋੜਵੰਦ ਦਰਜ਼ਨਾਂ ਔਰਤਾਂ ਨੂੰ ਨੌਸਰਬਾਜਾਂ ਦੇ ਇੱਕ ਗਰੋਹ ਵੱਲੋਂ ਕਰਜ਼ਾ ਦੇਣ ਦਾ ਝਾਂਸਾ ਦੇ ਕੇ ਨਵਾਂ ਢੰਗ ਤਰੀਕਾ ਵਰਤ ਕੇ ਠੱਗੀ ਮਾਰ ਲੈਣ ਦੀ ਖਬਰ ਸਾਹਮਣੇ ਆਈ ਹੈ।ਦੀਨਾਨਗਰ ਦੇ ਨੇੜਲੇ ਪਿੰਡ ਕੋਠੇ ਮਜੀਠੀ ਪਿੰਡ ਦੀਆਂ ਭੋਲੀਆਂ ਭਾਲੀਆਂ ਲੋੜਵੰਦ ਦਰਜ਼ਨਾਂ ਔਰਤਾਂ ਨੂੰ ਨੌਸਰਬਾਜਾਂ ਦੇ ਇੱਕ ਗਰੋਹ ਵੱਲੋਂ ਕਰਜ਼ਾ ਦੇਣ ਦਾ ਝਾਂਸਾ ਦੇ ਕੇ ਨਵਾਂ ਢੰਗ ਤਰੀਕਾ ਵਰਤ ਕੇ ਠੱਗੀ ਮਾਰ ਲੈਣ ਦੀ ਖਬਰ ਸਾਹਮਣੇ ਆਈ ਹੈ। ਠੱਗੀ ਦਾ ਸ਼ਿਕਾਰ ਹੋਈਆਂ ਪਿੰਡ ਕੋਠੇ ਮਜੀਠੀ ਔਰਤਾਂ ਕਾਂਤਾ ਦੇਵੀ ਸਮੇਤ ਹੋਰਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਚ ਲੋਕਾਂ ਦੇ ਘਰਾਂ ਅੰਦਰ ਚਾਰ ਪੰਜ ਨੋਸਰਬਾਜਾਂ ਦੀ ਇੱਕ ਜੁੰਡਲੀ ਦੋ ਤਿੰਨ ਦਿਨ ਲਗਾਤਾਰ ਘੁੰਮਦੀ ਰਹੀ ਸੀ ਤੇ ਉਨ੍ਹਾਂ ਨੂੰ ਇੱਕ ਇੱਕ ਲੱਖ ਰੁਪਿਆ ਘੱਟ ਵਿਆਜ ਅਤੇ ਅਸਾਨ ਕਿਸ਼ਤਾਂ ਤੇ ਕਰਜਾ ਦੇਣ ਦਾ ਝਾਂਸਾ ਦੇ ਕੇ ਗੁੰਮਰਾਹ ਕਰ ਲਿਆ ਤੇ ,3200/ ਰੁਪਏ ਪ੍ਰਤੀ ਕਰਜਾ ਫਾਇਲ ਖਰਚਾ ਅੰਡਵਾਂਸ ਜਮਾਂ ਕਰਵਾਓਣ ਲਈ ਗੁਰਦਾਸਪੁਰ ਦੇ ਇੱਕ ਫਰਜ਼ੀ ਖੋਲੇ ਦਫਤਰ ਚ ਬੁਲਾ ਲਿਆ।ਔਰਤਾਂ ਨੇ ਦੱਸਿਆ ਕਿ ਨੌਸਰਬਾਜਾਂ ਦਾ ਇਹ ਵੀ ਕਹਿਣਾ ਸੀ ਕਿ ਵੱਖੋ ਵੱਖ ਪਿੰਡਾਂ ਅੰਦਰ ਅਨੇਕਾਂ ਲੋੜਵੰਦ ਔਰਤਾਂ ਨੂੰ ਉਹਨਾਂ ਵੱਲੋਂ ਇੱਕ-ਇੱਕ ਲੱਖ ਰੁਪਏ ਦਾ ਕਰਜਾ ਦੇ ਦਿੱਤਾ ਗਿਆ ਹੈ। ਤੇ ਉਹਨਾਂ ਦੀ ਕੰਪਨੀ ਦਾ ਟੀਚਾ ਹੈ ਕਿ ਉਹ ਪਿੰਡ ਪੱਧਰ ਤੇ ਹਰੇਕ ਲੋੜਵੰਦ ਪਰਿਵਾਰ ਨੂੰ ਆਸਾਨ ਕਿਸਤਾਂ ਤੇ ਕਰਜਾ ਮੁਹਈਆ ਕਰਵਾਉਣ । 1 ਲੱਖ ਰੁਪਏ ਕਰਜ਼ੇ ਦੇ ਲਾਲਚ ਦਿੱਤਾ ਗਿਆ। ਜਿਸ ਤੋਂ ਬਾਅਦ ਕਾਂਤਾ ਦੇਵੀ ਕਈ ਔਰਤਾਂ ਨੂੰ ਲੈਕੇ ਨੌਸਰਬਾਜ਼ਾਂ ਦੇ ਦਫ਼ਤਰ ਪਹੁੰਚ ਗਈ। ਔਰਤਾਂ ਤੋਂ ਪੈਸੇ ਵਸੂਲਣ ਤੋਂ ਬਾਅਦ ਉਹਨਾਂ ਨੂੰ ਕਰਜ਼ਾ ਲੈਣ ਲਈ ਦੋ ਦਿਨ ਬਾਅਦ ਆਉਣ ਲਈ ਕਹਿ ਕੇ ਬੇਰੰਗ ਘਰਾਂ ਨੂੰ ਤੋਰ ਦਿੱਤਾ ਗਿਆ ।

Related Post