

ਵਿਨੇਸ਼ ਫੋਗਾਟ ਅਤੇ ਬੰਜਰੰਗ ਪੂਨੀਆ ਕੀਤੀ ਰਾਹੁਲ ਗਾਂਧੀ ਨਾਲ ਮੁਲਾਕਾਤ ਨਵੀਂ ਦਿੱਲੀ : ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਅਤੇ ਪਹਿਲਵਾਨ ਬੰਜਰੰਗ ਪੂਨੀਆ ਨੇ ਕਾਂਗਰਸ ਮੈਂਬਰ ਪਾਰਲੀਮੈਂਟ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ, ਜਿਸ ਨਾਲ ਸਿਆਸੀ ਗਲਿਆਰਿਆਂ ਵਿਚ ਕਿਆਸਰਾਈਆਂ ਤੇਜ਼ ਹੋ ਗਈਆਂ ਹਨ ਕਿ ਹੋ ਸਕਦੈ ਹੈ ਕਿ ਦੋਵੇਂ ਜਣੇ ਕਾਂਗਰਸ ਵਿਚ ਸ਼ਾਮਲ ਹੋ ਜਾਣ ਅਤੇ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਉਮੀਦਵਾਰ ਵਜੋਂ ਚੋਣਾਂ ਵੀ ਲੜਨ। ਜਿਸ ਨਾਲ ਚੋਣਾਂ ਕਾਫੀ ਦਿਲਚਸਪ ਰੂਪ ਧਾਰ ਲੈਣਗੀਆਂ। ਦੱਸਣਯੋਗ ਹੈ ਕਿ ਉਕਤ ਦੋਵੇਂ ਪਹਿਲਵਾਨਾਂ ਨੇ ਪੈਰਿਸ ਵਿਖੇ ਹੋਈਆਂ ਓਲੰਪਿਕ ਵਿਚ ਵਧੀਆ ਪ੍ਰਦਰਸ਼ਨ ਕੀਤਾ ਸੀ।