
ਬੰਗਲੌਰ ਭਗਦੜ ਮਾਮਲੇ ਤੇ ਵਿਰਾਟ ਕੋਹਲੀ ਆਖਿਆ ਕਿ ਉਹ ਪੂਰੀ ਤਰ੍ਹਾਂ ਟੁੱਟ ਗਿਆ ਹੈ
- by Jasbeer Singh
- June 5, 2025

ਬੰਗਲੌਰ ਭਗਦੜ ਮਾਮਲੇ ਤੇ ਵਿਰਾਟ ਕੋਹਲੀ ਆਖਿਆ ਕਿ ਉਹ ਪੂਰੀ ਤਰ੍ਹਾਂ ਟੁੱਟ ਗਿਆ ਹੈ ਬੰਗਲੌਰ, 5 ਜੂਨ 2025 : ਬੀਤੇ ਦਿਨ ਬੁੱਧਵਾਰ ਸ਼ਾਮ ਨੂੰ ਬੰਗਲੌਰ ਵਿੱਚ ਵਾਪਰੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਤੋਂ ਹਰ ਕੋਈ ਹੈਰਾਨ ਹੈ। ਰਾਇਲ ਚੈਲੇਂਜਰਜ਼ ਬੰਗਲੌਰ (ਆਰ. ਸੀ. ਬੀ.) ਦੇ ਕਪਤਾਨ ਵਿਰਾਟ ਕੋਹਲੀ ਦੀ ਪਹਿਲੀ ਪ੍ਰਤੀਕਿਰਿਆ ਵੀ ਦੇਖਣ ਨੂੰ ਮਿਲੀ। ਵਿਰਾਟ ਕੋਹਲੀ ਨੇ ਦੇਰ ਰਾਤ ਪੋਸਟ ਕਰਦਿਆਂ ਕਿਹਾ ਕਿ ਉਸ ਕੋਲ ਕੋਈ ਸ਼ਬਦ ਨਹੀਂ ਹਨ । ਉਹ ਪੂਰੀ ਤਰ੍ਹਾਂ ਟੁੱਟ ਗਿਆ ਹੈ। ਦਰਅਸਲ ਵਿਰਾਟ ਕੋਹਲੀ ਅਤੇ ਪੂਰੀ ਆਰ. ਸੀ. ਬੀ. ਟੀਮ ਬੰਗਲੌਰ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਜਿੱਤ ਦਾ ਜਸ਼ਨ ਮਨਾ ਰਹੀ ਸੀ । ਇਸ ਦੌਰਾਨ ਸਟੇਡੀਅਮ ਦੇ ਬਾਹਰ 11 ਲੋਕਾਂ ਦੀ ਜਾਨ ਚਲੀ ਗਈ ਅਤੇ 50 ਤੋਂ ਵੱਧ ਲੋਕ ਜ਼ਖਮੀ ਹੋ ਗਏ।ਵਿਰਾਟ ਕੋਹਲੀ ਨੇ ਆਰਸੀਬੀ ਦਾ ਅਧਿਕਾਰਤ ਬਿਆਨ ਸਾਂਝਾ ਕੀਤਾ ਅਤੇ ਲਿਖਿਆ ਕਿ ਮੇਰੇ ਕੋਲ ਕਹਿਣ ਲਈ ਕੋਈ ਸ਼ਬਦ ਨਹੀਂ ਹਨ। ਮੈਂ ਪੂਰੀ ਤਰ੍ਹਾਂ ਟੁੱਟ ਗਿਆ ਹਾਂ ਆਰ. ਸੀ. ਬੀ. ਨੇ ਹਾਦਸੇ `ਤੇ ਸੋਗ ਪ੍ਰਗਟ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਆਪਣੀ ਦਿਲੀ ਹਮਦਰਦੀ ਪ੍ਰਗਟ ਕੀਤੀ ਹੈ। ਆਰ. ਸੀ. ਬੀ. ਨੇ ਕਿਹਾ, "ਅਸੀਂ ਮੀਡੀਆ ਵਿੱਚ ਰਿਪੋਰਟ ਕੀਤੀਆਂ ਗਈਆਂ ਮੰਦਭਾਗੀਆਂ ਘਟਨਾਵਾਂ ਤੋਂ ਬਹੁਤ ਦੁਖੀ ਹਾਂ ਜਿਸ ਵਿੱਚ ਲੋਕ ਬੰਗਲੌਰ ਵਿੱਚ ਇੱਕ ਜਗ੍ਹਾ `ਤੇ ਇਕੱਠੇ ਹੋਏ ਸਨ ਜਦੋਂ ਟੀਮ ਦੁਪਹਿਰ ਨੂੰ ਪਹੁੰਚੀ ਸੀ ਪਰ ਸਾਰਿਆਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ।