post

Jasbeer Singh

(Chief Editor)

Punjab

21 ਦਸੰਬਰ ਨੂੰ ਫੈਕਟਰੀਆਂ, ਦੁਕਾਨਾਂ ਤੇ ਤਜ਼ਾਰਤੀ ਅਦਾਰਿਆਂ ’ਚ ਵੋਟਰਾਂ ਨੂੰ ਤਨਖਾਹ ਸਮੇਤ ਛੁੱਟੀ

post-img

21 ਦਸੰਬਰ ਨੂੰ ਫੈਕਟਰੀਆਂ, ਦੁਕਾਨਾਂ ਤੇ ਤਜ਼ਾਰਤੀ ਅਦਾਰਿਆਂ ’ਚ ਵੋਟਰਾਂ ਨੂੰ ਤਨਖਾਹ ਸਮੇਤ ਛੁੱਟੀ ਸੰਗਰੂਰ, 19 ਦਸੰਬਰ : ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ’ਚ 21 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ ਸਬੰਧੀ ਫੈਕਟਰੀਆਂ ‘ਚ ਕੰਮ ਕਰਦੇ ਕਿਰਤੀਆਂ ਨੂੰ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਪੰਜਾਬ ਦੇ ਕਿਰਤ ਵਿਭਾਗ ਵੱਲੋਂ 21 ਦਸੰਬਰ 2024 ਦਿਨ ਸ਼ਨੀਵਾਰ ਨੂੰ ਉਨ੍ਹਾਂ ਫੈਕਟਰੀਆਂ ਵਿਚ, ਜਿੱਥੇ ਸ਼ਨੀਵਾਰ ਨੂੰ ਨਾਗਾ ਨਹੀਂ ਰੱਖਿਆ ਜਾਂਦਾ, ਲਈ ਤਨਖਾਹ ਸਮੇਤ ਹਫਤਾਵਾਰੀ ਛੁੱਟੀ ਐਲਾਨੀ ਗਈ ਹੈ । ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਛੁੱਟੀ ਪਹਿਲਾਂ ਨਿਰਧਾਰਿਤ ਹਫਤਾਵਾਰੀ ਛੁੱਟੀ ਦੇ ਇਵਜ਼ ਵਿਚ ਹੋਵੇਗੀ । ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਿਰਤ ਵਿਭਾਗ ਵੱਲੋਂ ਜਾਰੀ ਇਕ ਵੱਖਰੇ ਨੋਟੀਫਿਕੇਸ਼ਨ ਅਨੁਸਾਰ ਸੂਬੇ ‘ਚ ਸਥਿਤ ਦੁਕਾਨਾਂ ਅਤੇ ਤਜ਼ਾਰਤੀ ਅਦਾਰਿਆਂ ‘ਚ ਕੰਮ ਕਰਦੇ ਕਿਰਤੀਆਂ ਨੂੰ ਵੀ ਆਪਣਾ ਜਮਹੂਰੀ ਹੱਕ ਭੁਗਤਾਉਣਾ ਯਕੀਨੀ ਬਣਾਉਣ ਲਈ 21 ਦਸੰਬਰ 2024 ਦਿਨ ਸ਼ਨੀਵਾਰ ਨੂੰ ਉਨ੍ਹਾਂ ਦੁਕਾਨਾਂ ਅਤੇ ਤਜ਼ਾਰਤੀ ਅਦਾਰਿਆਂ, ਜਿੱਥੇ ਸ਼ਨੀਵਾਰ ਨੂੰ ਛੁੱਟੀ ਨਹੀਂ ਹੁੰਦੀ, ਵਿਚ ਤਨਖਾਹ ਸਮੇਤ ਛੁੱਟੀ ਹੋਵੇਗੀ ।

Related Post