
ਪਟਿਆਲਾ ਦੇ ਸਨੌਰ ਬਲਾਕ ਦੇ 16 ਪਿੰਡਾਂ 'ਚ 30 ਮਾਰਚ ਨੂੰ ਪੁਆਈਆਂ ਜਾਣਗੀਆਂ ਵੋਟਾਂ
- by Jasbeer Singh
- March 13, 2025

ਪਟਿਆਲਾ ਦੇ ਸਨੌਰ ਬਲਾਕ ਦੇ 16 ਪਿੰਡਾਂ 'ਚ 30 ਮਾਰਚ ਨੂੰ ਪੁਆਈਆਂ ਜਾਣਗੀਆਂ ਵੋਟਾਂ -17 ਮਾਰਚ ਨੂੰ ਨਾਮਜਦਗੀਆਂ ਦਾ ਪਹਿਲਾ ਦਿਨ, 22 ਮਾਰਚ ਤੱਕ ਵਾਪਸ ਲਈਆਂ ਜਾਣਗੀਆਂ ਨਾਮਜਦਗੀਆਂ ਪਟਿਆਲਾ, 13 ਮਾਰਚ : ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ 30 ਮਾਰਚ ਨੂੰ ਪਟਿਆਲਾ ਜ਼ਿਲ੍ਹੇ ਦੇ ਸਨੌਰ ਬਲਾਕ ਦੇ 16 ਪਿੰਡਾਂ 'ਚ ਪੰਚਾਇਤ ਚੋਣਾਂ ਕਰਵਾਈਆਂ ਜਾ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਪਿੰਡ ਭੱਠਲਾਂ, ਬੀੜ ਬਹਾਦਰਗੜ੍ਹ, ਡੀਲਵਾਲ, ਫਾਰਮ ਬਹਾਦਰਗੜ੍ਹ, ਮਾਜਰੀ, ਪੀਰ ਕਲੋਨੀ, ਵਿੱਦਿਆ ਨਗਰ, ਹੀਰਾ ਕਲੋਨੀ, ਗੁਰੂ ਨਾਨਕ ਨਗਰ, ਹਰਗੋਬਿੰਦ ਕਲੋਨੀ, ਕਰਹੇੜੀ, ਕਸਬਾ ਰੁੜਕੀ, ਮਹਿਮੂਦਪੁਰ ਜੱਟਾਂ, ਨਵਾਂ ਮਹਿਮੂਦਪੁਰ ਜੱਟਾਂ, ਸਮਸ਼ਪੁਰ, ਸ਼ੇਖੂਪੁਰ ਕੰਬੋਆਂ ਵਿੱਚ ਗ੍ਰਾਮ ਪੰਚਾਇਤ ਚੋਣਾਂ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਨੇ ਸਮਾਂ ਸਾਰਨੀ ਜਾਰੀ ਕਰ ਦਿੱਤੀ ਹੈ । ਇਨ੍ਹਾਂ ਪਿੰਡਾਂ ਵਿੱਚ ਆਦਰਸ਼ ਚੋਣ ਜਾਬਤਾ ਲਾਗੂ ਹੋ ਗਿਆ ਹੈ । ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਤੇ ਏ. ਡੀ. ਸੀ. ਦਿਹਾਤੀ ਵਿਕਾਸ ਨਵਰੀਤ ਕੌਰ ਸੇਖੋਂ (ਏ. ਡੀ. ਸੀ. ਸ਼ਹਿਰੀ ਵਿਕਾਸ, ਵਾਧੂ ਚਾਰਜ) ਨੇ ਦੱਸਿਆ ਕਿ ਇਨ੍ਹਾਂ ਪਿੰਡਾਂ 'ਚ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੁਆਈਆਂ ਜਾਣਗੀਆਂ, ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਪਿਛਲੇ ਵਰ੍ਹੇ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਦੌਰਾਨ ਵੋਟਾਂ ਨਹੀਂ ਪੁਆਈਆਂ ਸਕੀਆਂ ਸਨ । ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਮੁਤਾਬਕ ਇਨ੍ਹਾਂ ਚੋਣਾਂ ਲਈ 17 ਮਾਰਚ ਨਾਮਜਦਗੀਆਂ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ ਤੱਕ ਭਰੀਆਂ ਜਾਣਗੀਆਂ ਤੇ 20 ਮਾਰਚ ਨਾਮਜਦਗੀਆਂ ਦਾ ਆਖਰੀ ਦਿਨ ਹੋਵੇਗਾ। ਜਦੋਂਕਿ 21 ਮਾਰਚ ਨੂੰ ਨਾਮਜਦਗੀਆਂ ਦੀ ਪੜਤਾਲ ਹੋਵੇਗੀ ਤੇ 22 ਮਾਰਚ ਨੂੰ ਨਾਮਜਦਗੀਆਂ ਵਾਪਸ ਲਈਆਂ ਜਾ ਸਕਣਗੀਆਂ ਅਤੇ 30 ਮਾਰਚ ਨੂੰ ਵੋਟਾਂ ਪੁਆਈਆਂ ਜਾਣਗੀਆਂ।ਵੋਟਾਂ ਦੀ ਗਿਣਤੀ ਇਸੇ ਦਿਨ ਸ਼ਾਮ ਨੂੰ ਵੋਟਾਂ ਪੈਣ ਦੇ ਤੁਰੰਤ ਬਾਅਦ ਉਨ੍ਹਾਂ ਪੋਲਿੰਗ ਸਟੇਸ਼ਨਾਂ ਵਿਖੇ ਹੀ ਕਰਵਾਈ ਜਾਵੇਗੀ ।