ਬੀਤੇ ਕਈ ਦਿਨਾਂ ਤੋਂ ਅੱਤ ਦੀ ਪੈ ਰਹੀ ਗਰਮੀ ਦੇ ਬਾਵਜੂਦ ਸ਼ਹਿਰ ਦੇ ਵਾਰਡ ਨੰਬਰ 6, 8 ਅਤੇ 9 ਦੇ ਵਸਨੀਕ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਜਿਸ ਕਾਰਨ ਵੀਰਵਾਰ ਨੂੰ ਵੱਡੀ ਗਿਣਤੀ 'ਚ ਅੌਰਤਾਂ ਨੇ ਇਕੱਤਰ ਹੋ ਕੇ ਨਗਰ ਕੌਂਸਲ ਦਫ਼ਤਰ 'ਚ ਅਧਿਕਾਰੀਆਂ ਤੇ ਸੂਬਾ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਪੀੜਤ ਵਾਰਡ ਵਸਨੀਕ ਨੀਲਮ ਰਾਣੀ, ਪਰਮਜੀਤ ਕੌਰ, ਰੀਨਾ ਰਾਣੀ, ਸੰਦੀਪ ਕੌਰ, ਰੱਜੀ, ਕਰਮਜੀਤ ਕੌਰ, ਜੈਲੀ, ਰਾਣੀ, ਕੁਲਵਿੰਦਰ ਕੌਰ, ਰਾਣੋ, ਕੁਲਬੀਰ ਕੌਰ, ਹਰਪ੍ਰਰੀਤ, ਰਣਜੀਤ ਕੌਰ, ਸੁਖਜੀਤ ਕੌਰ ਤੋਂ ਇਲਾਵਾ ਹੋਰ ਦਰਜਨ ਦੇ ਕਰੀਬ ਅੌਰਤਾਂ ਨੇ ਦੱਸਿਆ ਕਿ ਵਾਰਡ ਨੰਬਰ 6-8 ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਵਾਲਾ ਟਿਊਬਵੈੱਲ ਪਿਛਲੇ ਤਿੰਨ ਸਾਲ ਤੋਂ ਬੰਦ ਪਿਆ ਹੈ। ਇਸ ਤੋਂ ਇਲਾਵਾ ਵਾਰਡ ਨੰਬਰ 9 ਵਿੱਚ ਲੱਗਿਆ ਟਿਊਬਵੈੱਲ ਗੰਦਾ ਪਾਣੀ ਕੱਢ ਰਿਹਾ ਹੈ। ਜਿਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਵੇਂ ਟਿਊਬਵੈੱਲਾਂ ਦੇ ਬੰਦ ਹੋਣ ਨਾਲ ਵਾਰਡ ਵਸਨੀਕ ਅੱਤ ਦੀ ਗਰਮੀ ਵਿੱਚ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਇਸ ਮੌਕੇ ਵਾਰਡ ਨੰਬਰ 8 ਦੇ ਵਸਨੀਕਾਂ ਨੇ ਦੱਸਿਆ ਕਿ ਸੁਵਿਧਾ ਕੇਂਦਰ ਨੇੜੇ ਲੱਗਣ ਵਾਲੇ ਨਵੇਂ ਟਿਊਬਵੈੱਲ ਦਾ ਛੇ ਮਹੀਨੇ ਪਹਿਲਾਂ ਟੈਂਡਰ ਹੋ ਗਿਆ ਸੀ, ਜਿਸ ਦਾ ਦੋ ਮਹੀਨੇ ਪਹਿਲਾਂ ਹਲਕਾ ਵਿਧਾਇਕ ਨੀਨਾ ਮਿੱਤਲ ਦੇ ਪਤੀ ਅਜੇ ਮਿੱਤਲ ਵੱਲੋਂ ਟਿਊਬਵੈੱਲ ਲੱਗਣ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਪਰ ਇਸ ਦੇ ਬਾਵਜੂਦ ਵੀ ਟਿਊਬਵੈੱਲ ਲਗਾਉਣ ਦਾ ਕੰਮ ਸ਼ੁਰੂ ਨਹੀਂ ਹੋਇਆ, ਜਿਸ ਕਾਰਨ ਇਨ੍ਹਾਂ ਵਾਰਡਾਂ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਲਈ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕੱਤਰ ਹੋਈਆਂ ਅੌਰਤਾਂ ਨੇ ਨਗਰ ਕੌਂਸਲ ਦੇ ਦਫ਼ਤਰ ਵਿੱਚ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਦਫ਼ਤਰ ਵਿੱਚ ਮੌਜੂਦ ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੂੰ ਮਿਲੇ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ। ਨਿੱਜੀ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ : ਕੌਂਸਲ ਪ੍ਰਧਾਨ ਨਗਰ ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਦਾ ਕਹਿਣਾ ਹੈ ਕਿ ਸੁਵਿਧਾ ਕੇਂਦਰ ਨੇੜੇ ਲੱਗਣ ਵਾਲੇ ਟਿਊਬਵੈੱਲ ਲਈ ਨਗਰ ਕੌਂਸਲ ਵੱਲੋਂ 31 ਲੱਖ ਰੁਪਏ ਦੀ ਰਾਸ਼ੀ ਤਕਰੀਬਨ ਇੱਕ ਸਾਲ ਪਹਿਲਾਂ ਸੀਵਰੇਜ ਬੋਰਡ ਕੋਲ ਜਮ੍ਹਾਂ ਕਰਵਾ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਹੁਣ ਤਕ ਟਿਊਬਵੈੱਲ ਨਹੀਂ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਤ ਦੀ ਪੈ ਰਹੀ ਗਰਮੀ ਨੂੰ ਦੇਖਦੇ ਹੋਏ ਵਾਰਡਾਂ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਨਗਰ ਕੌਂਸਲ ਦੇ ਟੈਂਕਰਾਂ ਤੋਂ ਇਲਾਵਾ ਹੋਰ ਨਿੱਜੀ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਸ਼ੁਰੂ ਕਰਵਾ ਦਿੱਤੀ ਗਈ ਹੈ। ਵਾਰਡ 'ਚ ਟਿਊਬਵੈੱਲ ਸੀਵਰੇਜ ਬੋਰਡ ਵੱਲੋਂ ਲਾਇਆ ਜਾਣਾ ਹੈ : ਕਾਰਜ ਸਾਧਕ ਅਫਸਰ ਇਸ ਮਾਮਲੇ ਬਾਰੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵਰਿੰਦਰ ਜੈਨ ਨੇ ਕਿਹਾ ਕਿ ਵਾਰਡ ਨੰਬਰ 9 ਵਿੱਚ ਲੱਗਾ ਟਿਊਬਵੈੱਲ ਗੰਦਾ ਪਾਣੀ ਕੱਢ ਰਿਹਾ ਹੈ, ਜਿਸ ਨੂੰ ਜਲਦੀ ਠੀਕ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 8 ਵਿੱਚ ਲੱਗਣ ਵਾਲੇ ਟਿਊਬਵੈੱਲ ਨੂੰ ਸੀਵਰੇਜ ਬੋਰਡ ਵੱਲੋਂ ਲਗਾਇਆ ਜਾਣਾ ਹੈ, ਜਿਸ ਬਾਰੇ ਬੋਰਡ ਦੇ ਅਧਿਕਾਰੀ ਹੀ ਕੁਝ ਦੱਸ ਸਕਦੇ ਹਨ। ਵਾਰਡ 'ਚ ਟਿਊਬਵੈੱਲ ਸੀਵਰੇਜ ਬੋਰਡ ਵੱਲੋਂ ਲਾਇਆ ਜਾਣਾ ਹੈ : ਕਾਰਜ ਸਾਧਕ ਅਫਸਰ ਇਸ ਮਾਮਲੇ ਬਾਰੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵਰਿੰਦਰ ਜੈਨ ਨੇ ਕਿਹਾ ਕਿ ਵਾਰਡ ਨੰਬਰ 9 ਵਿੱਚ ਲੱਗਾ ਟਿਊਬਵੈੱਲ ਗੰਦਾ ਪਾਣੀ ਕੱਢ ਰਿਹਾ ਹੈ, ਜਿਸ ਨੂੰ ਜਲਦੀ ਠੀਕ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 8 ਵਿੱਚ ਲੱਗਣ ਵਾਲੇ ਟਿਊਬਵੈੱਲ ਨੂੰ ਸੀਵਰੇਜ ਬੋਰਡ ਵੱਲੋਂ ਲਗਾਇਆ ਜਾਣਾ ਹੈ, ਜਿਸ ਬਾਰੇ ਬੋਰਡ ਦੇ ਅਧਿਕਾਰੀ ਹੀ ਕੁਝ ਦੱਸ ਸਕਦੇ ਹਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.