go to login
post

Jasbeer Singh

(Chief Editor)

Latest update

ਮੀਨ ਰਾਸ਼ੀ ਦੇ ਜਾਤਕਾਂ ਨੂੰ ਕਿਹੜੀਆਂ ਚੁਨੌਤੀਆਂ ਦਾ ਕਰਨਾ ਪਵੇਗਾ ਸਾਹਮਣਾ ?

post-img

ਮੇਖ : ਆਪ ਆਪਣੀ ਹਿੰਮਤ ਅਤੇ ਸੂਝਬੂਝ ਕਰਕੇ ਆਪਣੀ ਪਲਾਨਿੰਗ-ਪ੍ਰੋਗਰਾਮਿੰਗ ’ਚ ਪੇਸ਼ ਆ ਰਹੀ ਕਿਸੇ ਰੁਕਾਵਟ ਮੁਸ਼ਕਲ ਨੂੰ ਹਟਾਉਣ ’ਚ ਸਫਲ ਹੋ ਸਕਦੇ ਹੋ। ਬ੍ਰਿਖ : ਆਪ ਪੂਰੇ ਜੋਸ਼, ਉਤਸ਼ਾਹ ਨਾਲ ਆਪਣੇ ਕਿਸੇ ਜਾਇਦਾਦੀ ਕੰਮ ਨੂੰ ਅਟੈਂਡ ਕਰ ਸਕੋਗੇ, ਜਨਰਲ ਹਾਲਾਤ ਵੀ ਬਿਹਤਰ ਬਣੇ ਰਹਿਣਗੇ। ਮਿਥੁਨ : ਕਿਸੇ ਸੱਜਣ-ਮਿੱਤਰ ਨਾਲ ਮੇਲ-ਮਿਲਾਪ ਫਰੂਟਫੁਲ ਅਤੇ ਆਪ ਦੇ ਕਿਸੇ ਉਲਝੇ ਕੰਮ ਨੂੰ ਸੰਵਾਰਨ ’ਚ ਹੈਲਪਫੁਲ ਰਹੇਗਾ, ਮਾਣ-ਸਨਮਾਨ ਦੀ ਪ੍ਰਾਪਤੀ। ਕਰਕ : ਸਿਤਾਰਾ ਧਨ ਲਾਭ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਰੁਕਾਵਟ ਮੁਸ਼ਕਲ ਹਟੇਗੀ ਪਰ ਘਟੀਆ ਲੋਕਾਂ ਤੋਂ ਫਾਸਲਾ ਬਣਾ ਕੇ ਰੱਖੋ। ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਕਿਉਂਕਿ ਗਲੇ ’ਚ ਖਰਾਬੀ ਦਾ ਡਰ ਹੈ, ਇਸ ਲਈ ਠੰਡੀਆਂ ਵਸਤਾਂ ਦੀ ਵਰਤੋਂ ਧਿਆਨ ਨਾਲ ਕਰੋ। ਕੰਨਿਆ : ਖਰਚਿਆਂ ’ਤੇ ਕਾਬੂ ਰੱਖੋ, ਟਾਲੇ ਜਾ ਸਕਣ ਵਾਲੇ ਖਰਚਿਆਂ ਨੂੰ ਟਾਲ ਦਿਓ, ਕਿਉਂਕਿ ਅਰਥ ਮੋਰਚੇ ’ਤੇ ਕੁਝ ਤੰਗੀ ਵੀ ਰਹਿ ਸਕਦੀ ਹੈ। ਤੁਲਾ : ਸਿਤਾਰਾ ਆਮਦਨ ਲਈ ਚੰਗਾ, ਕਾਰੋਬਾਰੀ ਟੂਰਿੰਗ, ਪਲਾਨਿੰਗ, ਪ੍ਰੋਗਰਾਮਿੰਗ, ਕਾਰੋਬਾਰੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ। ਬ੍ਰਿਸ਼ਚਕ : ਕਿਸੇ ਅਫਸਰ ਦਾ ਸਾਫਟ ਰੁਖ ਆਪ ਦੀ ਕਿਸੇ ਲਟਕਦੀ ਚਲੀ ਆ ਰਹੀ ਸਮੱਸਿਆ ਨੂੰ ਸੁਲਝਾਉਣ ’ਚ ਮਦਦਗਾਰ ਹੋ ਸਕਦਾ ਹੈ। ਧਨ : ਜਨਰਲ ਸਿਤਾਰਾ ਆਪ ਨੂੰ ਕੰਮ ਧੰਦੇ ’ਚ ਬਿਜ਼ੀ ਅਤੇ ਐਕਟਿਵ ਰੱਖੇਗਾ, ਤੇਜ-ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ। ਮਕਰ : ਸਿਤਾਰਾ ਸਿਹਤ ਖਾਸ ਕਰਕੇ ਪੇਟ ਨੂੰ ਵਿਗਾੜਣ, ਪੈਰ ਨੂੰ ਫਿਸਲਾਉਣ ਵਾਲਾ ਹੋ ਸਕਦਾ ਹੈ, ਬਾਥਰੂਮ ’ਚ ਚਲਦੇ ਫਿਰਦੇ ਸਮੇਂ ਜਾਂ ਪੌੜੀਆਂ ਉਤਰਦੇ-ਚੜ੍ਹਦੇ ਸਮੇਂ ਸੁਚੇਤ ਰਹੋ। ਕੁੰਭ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਜਨਰਲ ਤੌਰ ’ਤੇ ਆਪ ਹਾਵੀ-ਪ੍ਰਭਾਵੀ ਰਹੋਗੇ, ਫੈਮਿਲੀ ਫਰੰਟ ’ਤੇ ਪੈਠ ਬਣੀ ਰਹੇਗੀ। ਮੀਨ : ਮਨ ’ਚ ਵਸੇ ਕਿਸੇ ਅਣਜਾਣੇ ਡਰ ਕਰਕੇ ਆਪ ਕਿਸੇ ਵੀ ਕੋਸ਼ਿਸ਼ ਨੂੰ ਕਰਨ ਲਈ ਮਾਨਸਿਕ ਤੌਰ ’ਤੇ ਰਾਜ਼ੀ ਨਾ ਹੋ ਸਕੋਗੇ, ਸਫਰ ਵੀ ਨਾ ਕਰੋ।

Related Post