
ਰੋਪੜ ਰੇਂਜ ਦੇ ਡੀ. ਆਈ. ਜੀ. ਭੁੱਲਰ ਘਰੋਂ ਕੀ ਕੀ ਮਿਲਿਆ ਸੀ. ਬੀ. ਆਈ. ਨੂੰ
- by Jasbeer Singh
- October 17, 2025

ਰੋਪੜ ਰੇਂਜ ਦੇ ਡੀ. ਆਈ. ਜੀ. ਭੁੱਲਰ ਘਰੋਂ ਕੀ ਕੀ ਮਿਲਿਆ ਸੀ. ਬੀ. ਆਈ. ਨੂੰ ਚੰਡੀਗੜ੍ਹ, 17 ਅਕਤੂਬਰ 2025 : ਬੀਤੇ ਦਿਨੀਂ ਰਿਸ਼ਵਤ ਲੈਂਦੇ ਰੰਗੇ ਹੱਥੀਂ ਪਕੜੇ ਗਏ ਰੋਪੜ ਰੇੇਂਜ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਅਤੇ ਉਸਦੇ ਵਿਚੋਲੀਏ ਨੂੰ ਚੰਡੀਗੜ੍ਹ ਦੀ ਸੀ. ਬੀ. ਆਈ. ਕੋਰਟ ਵਿਚ ਅੱਜ ਪੇਸ਼ ਕੀਤਾ ਜਾਵੇਗਾ । ਸੀ. ਬੀ. ਆਈ. ਵਲੋਂ ਅੱਜ ਸੈਕਟਰ-16 ਦੇ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ। ਕੀ ਕੀ ਮਿਲਿਆ ਸੀ. ਬੀ. ਆਈ. ਨੂੰ ਜਾਂਚ ਵਿਚ ਦਿੱਲੀ ਅਤੇ ਚੰਡੀਗੜ੍ਹ ਤੋਂ ਆਈ ਸੀ. ਬੀ. ਆਈ. ਟੀਮ ਨੇ ਉਸ ਦੇ ਮੋਹਾਲੀ ਦਫਤਰ ਅਤੇ ਉਸ ਦੇ ਸੈਕਟਰ 40 ਵਾਲੇ ਬੰਗਲੇ ਦੀ ਤਲਾਸ਼ੀ ਲਈ ਤਾਂ ਬੰਗਲੇ ਵਿੱਚੋਂ 7 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ, ਜੋ ਤਿੰਨ ਬੈਗਾਂ ਅਤੇ ਦੋ ਬ੍ਰੀਫਕੇਸਾਂ ਵਿੱਚ ਪੈਕ ਕੀਤੀ ਗਈ ਸੀ । ਜਿਸ ਨੂੰ ਗਿਣਨ ਲਈ ਸੀ. ਬੀ. ਆਈ. ਟੀਮ ਨੂੰ 3 ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਉਣੀਆਂ ਪਈਆਂ। ਜਾਂਚ ਦੌਰਾਨ ਵੱਡੀ ਮਾਤਰਾ ਵਿੱਚ ਗਹਿਣੇ, ਲਗਜ਼ਰੀ ਘੜੀਆਂ, ਵਿਦੇਸ਼ੀ ਸ਼ਰਾਬ ਅਤੇ ਇੱਕ ਰਿਵਾਲਵਰ ਵੀ ਬਰਾਮਦ ਕੀਤਾ ਗਿਆ। ਸੀ. ਬੀ. ਆਈ. ਨੂੰ ਡੀ. ਆਈ. ਜੀ. ਦੀਆਂ 15 ਜਾਇਦਾਦਾਂ ਅਤੇ ਲਗਜ਼ਰੀ ਵਾਹਨਾਂ ਨਾਲ ਸਬੰਧਤ ਦਸਤਾਵੇਜ਼ ਵੀ ਮਿਲੇ ਹਨ । ਇਸ ਤੋੋਂ ਇਲਾਵਾ ਘਰ ਤੋਂ ਇੱਕ ਬੀ. ਐਮ. ਡਬਲਿਊਂ, ਇੱਕ ਮਰਸੀਡੀਜ਼ ਕਾਰ ਅਤੇ ਇੱਕ ਬੈਂਕ ਲਾਕਰ ਦੀਆਂ ਚਾਬੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।