
IPL 2024: ਇਹੀ ਫਰਕ ਹੈ ਵਿਦੇਸ਼ਾਂ ਚ ਤੇ ਇੰਡੀਆ ਚ, ਦੇਖੋ ਜਦੋਂ ਫੁੱਟਬਾਲ ਦੇ ਮੈਦਾਨ ਚ ਵੜਿਆ ਸੀ ਕੁੱਤਾ, ਗੋਰਿਆਂ ਨੇ
- by Jasbeer Singh
- March 30, 2024

Misbehave With Dog At IPL 2024: ਆਈਪੀਐਲ 2024 ਦੇ ਮੈਦਾਨ ਚੋਂ ਹਾਲ ਹੀ ਚ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਗਰਾਊਂਡ ਚ ਜਦੋਂ ਕੁੱਤਾ ਆ ਗਿਆ ਤਾਂ ਸਟਾਫ ਨੇ ਉਸ ਨੂੰ ਬੁਰੀ ਤਰ੍ਹਾਂ ਲੱਤਾਂ ਮਾਰ-ਮਾਰ ਭਜਾਇਆ ਸੀ। ਇਹ ਭਾਰਤ ਦਾ ਕਲਚਰ ਬਣ ਚੁੱਕਿਆ ਹੈ, ਸਾਡੇ ਦੇਸ਼ ਚ ਬੇਜ਼ੁਬਾਨ ਜਾਨਵਰਾਂ ਤੇ ਜ਼ੁਲਮ ਢਾਹੁਣ ਨੂੰ ਲੋਕ ਆਪਣਾ ਅਧਿਕਾਰ ਸਮਝਦੇ ਹਨ, ਪਰ ਵਿਦੇਸ਼ਾਂ ਚ ਇਸ ਤੋਂ ਉਲਟ ਹੈ। ਇਸ ਦਾ ਸਬੂਤ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਹ ਵੀਡੀਓ, ਜਦੋਂ ਕੁੱਤਾ ਫੁੱਟਬਾਲ ਮੈਦਾਨ ਚ ਵੜ੍ਹ ਗਿਆ ਸੀ, ਤਾਂ ਗੋਰਿਆਂ ਨੇ ਉਸ ਨੂੰ ਕਿਵੇਂ ਭਜਾਇਆ ਸੀ, ਇਸ ਦੀ ਪੂਰਾ ਦੇਸ਼ ਸਿਫਤਾਂ ਕਰ ਰਿਹਾ ਹੈ। ਇਸ ਵੀਡੀਓ ਨੂੰ ਇੱਕ ਡੌਗ ਲਵਰ ਨੇ ਆਪਣੇ ਪੇਜ ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਆਈਪੀਐਲ ਮੈਦਾਨ ਤੇ ਫੁੱਟਬਾਲ ਮੈਦਾਨ ਵਾਲੇ ਵੀਡੀਓ ਨੂੰ ਇਕੱਠੇ ਦਿਖਾਇਆ ਗਿਆ ਹੈ, ਤੁਸੀਂ ਖੁਦ ਹੀ ਇਹ ਵੀਡੀਓ ਦੇਖ ਕੇ ਕਹੋਗੇ ਕਿ ਆਖਰ ਬਾਹਰਲੇ ਦੇਸ਼ ਸਾਡੇ ਨਾਲੋਂ ਅੱਗੇ ਕਿਉਂ ਹਨ।ਕਾਬਿਲੇਗ਼ੌਰ ਹੈ ਕਿ ਆਈਪੀਐਲ ਮੈਦਾਨ ਤੋਂ ਕੁੱਤੇ ਦੇ ਵਾਇਰਲ ਵੀਡੀਓ ਤੋਂ ਪੂਰੀ ਦੁਨੀਆ ਚ ਨਾਰਾਜ਼ਗੀ ਜਤਾਈ ਜਾ ਰਹੀ ਹੈ। ਗਰਾਊਂਡ ਸਟਾਫ ਨੇ ਕੁੱਤੇ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ, ਉਸ ਦੀ ਬਾਲੀਵੁੱਡ ਕਲਾਕਾਰਾਂ ਵੱਲੋਂ ਵੀ ਨਿੰਦਾ ਕੀਤੀ ਗਈ ਹੈ। ਇੱਥੋਂ ਤੱਕ ਪੰਜਾਬੀ ਅਭਿਨੇਤਰੀਆਂ ਸੋਨਮ ਬਾਜਵਾ ਤੇ ਤਾਨੀਆ ਨੇ ਵੀ ਇਸ ਵੀਡੀਓ ਤੇ ਆਪਣੀ ਪ੍ਰਤੀਕਿਿਰਿਆ ਦਿੰਦੇ ਹੋਏ ਇਸ ਘਟਨਾ ਦੀ ਪੁਰਜ਼ੋਰ ਨਿੰਦਾ ਕੀਤੀ ਸੀ।