
ਮੈਡੀਕਲ ਸਟਾਫ ਨੇ ਜਦ ਨਹੀਂ ਕਰਵਾਈ ਡਿਲੀਵਰੀ ਤਾਂ ਪਰਿਵਾਰਿਕ ਮਹਿਲਾਵਾਂ ਖੁਦ ਹੀ ਕਰਵਾਇਆ ਬੱਚੇ ਦਾ ਜਣੇਪਾ
- by Jasbeer Singh
- September 12, 2024

ਮੈਡੀਕਲ ਸਟਾਫ ਨੇ ਜਦ ਨਹੀਂ ਕਰਵਾਈ ਡਿਲੀਵਰੀ ਤਾਂ ਪਰਿਵਾਰਿਕ ਮਹਿਲਾਵਾਂ ਖੁਦ ਹੀ ਕਰਵਾਇਆ ਬੱਚੇ ਦਾ ਜਣੇਪਾ ਫਾਜਿਲਕਾ : ਪੂਰੇ ਪੰਜਾਬ ਦੇ ਵਿੱਚ ਡਾਕਟਰਾਂ ਦੀ ਹੜਤਾਲ ਦੇ ਚਲਦਿਆਂ ਅੱਜ ਓਪੀਡੀ ਸੇਵਾਵਾਂ ਮੁਕੰਮਲ ਤੌਰ ਤੇ ਬੰਦ ਹਨ। ਪਰ ਡਾਕਟਰਾਂ ਦਾ ਇਹ ਦਾਅਵਾ ਹੈ ਕਿ ਬੱਚੇ ਦੇ ਜਣੇਪੇ ਦੀ ਡਾਕਟਰੀ ਸਹਾਇਤਾ ਬੰਦ ਨਹੀਂ ਕੀਤੀ ਗਈ ਹੈ। ਡਾਕਟਰਾਂ ਵੱਲੋਂ ਜਣੇਪੇ ਦੀਆਂ ਸੇਵਾਵਾਂ ਜਾਰੀ ਰੱਖਣ ਦੇ ਦਾਅਵਿਆਂ ਦੇ ਬਾਵਜੂਦ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਰਿਵਾਰਿਕ ਔਰਤਾਂ ਵੱਲੋਂ ਖੁਦ ਹੀ ਬੱਚੇ ਦਾ ਜਣੇਪਾ ਕਰਵਾਉਣ ਦੀ ਖਬਰ ਸਾਹਮਣੇ ਆਈ ਹੈ। ਬੱਚੇ ਨੂੰ ਜਨਮ ਦੇਣ ਵਾਲੀ ਮਹਿਲਾ ਅਤੇ ਉਸਦੀਆਂ ਪਰਿਵਾਰਿਕ ਔਰਤਾਂ ਨੇ ਹਸਪਤਾਲ ਦੇ ਡਾਕਟਰਾਂ ਦੇ ਉੱਪਰ ਲਾਪਰਵਾਹੀ ਦੇ ਇਲਜ਼ਾਮ ਲਗਾਏ।