July 6, 2024 02:25:30
post

Jasbeer Singh

(Chief Editor)

Sports

ਜਦੋਂ ਓਲੰਪਿਕ ਮਾਟੋ ਹੋਂਦ ’ਚ ਆਇਆ...

post-img

1924 ਦੀਆਂ ਪੈਰਿਸ ਓਲੰਪਿਕ ’ਚ ‘ਸੰਯੁਕਤ ਰਾਜ ਅਮਰੀਕਾ’ ਕੁੱਲ 99 ਤਗ਼ਮਿਆਂ ਨਾਲ ਪਹਿਲੇ ਸਥਾਨ ’ਤੇ ਰਿਹਾ ਸੀ ਜਦੋਂਕਿ ਮੇਜ਼ਬਾਨ ਫ਼ਰਾਂਸ 38 ਤਗ਼ਮਿਆਂ ਨਾਲ ਤੀਸਰੇ ਸਥਾਨ ’ਤੇ ਰਿਹਾ ਸੀ। ਇਨ੍ਹਾਂ ਖੇਡਾਂ ’ਚ ਹੀ ਨਿਸ਼ਾਨਬੱਧ ਲੇਨਾਂ ਨਾਲ 50 ਮੀਟਰ ਦੇ ਤੈਰਾਕੀ ਕੂੰਡਾਂ ਦੀ ਵਰਤੋਂ ਸ਼ੁਰੂ ਹੋਈ ਸੀ।ਇਨ੍ਹਾਂ ਖੇਡਾਂ ’ਚ ਫਿਨਲੈਂਡ ਦਾ ‘ਪਾਵੋ ਨੂਰਮੀ” ਸਭ ਤੋਂ ਸਫਲ ਐਥਲੀਟ ਰਿਹਾ ਜਿਸ ਨੇ ਸਭ ਤੋਂ ਵੱਧ ਪੰਜ ਸੋਨ ਤਗ਼ਮੇ ਜਿੱਤੇ ਸਨ| ਅਧਿਕਾਰਿਤ ਤੌਰ ’ਤੇ ਓਲੰਪਿਆਡ ਦੀਆਂ ਅੱਠਵੀਂਆਂ ਖੇਡਾਂ ਪੈਰਿਸ ਵਿਖੇ ਸਾਲ 1924 ਅੰਦਰ ਹੋਈਆਂ ਸਨ| ਇਹ ਖੇਡਾਂ ਪੈਰਿਸ ਵਿਖੇ 5 ਜੁਲਾਈ ਤੋਂ 27 ਜੁਲਾਈ ਤੱਕ ਆਯੋਜਿਤ ਕੀਤੀਆਂ ਗਈਆਂ ਸਨ।ਇਹ ਖੇਡਾਂ ‘ਬੇਰਨ-ਡੀ-ਕੂਬਰਟਿਨ’ ਦੀ ਪ੍ਰਧਾਨਗੀ ਹੇਠ ਆਖ਼ਰੀ ਓਲੰਪਿਕ ਖੇਡਾਂ ਸਨ ਅਤੇ ਇਨ੍ਹਾਂ ਖੇਡਾਂ ’ਚ ਕੁੱਲ 44 ਮੁਲਕਾਂ ਦੇ 3089 ਖਿਡਾਰੀਆਂ ਨੇ ਭਾਗ ਲਿਆ ਸੀ ਜਿੰਨਾਂ ਵਿੱਚ 2954 ਮਰਦ ਅਤੇ 135 ਔਰਤ ਖਿਡਾਰੀ ਸਨ। ਇਨ੍ਹਾਂ ਖੇਡਾਂ ਤੋਂ ਪੂਰੇ 100 ਸਾਲ ਬਾਅਦ ਇਹ ਮਹਾਨਤਮ ਖੇਡਾਂ ਇਸ ਸਾਲ ਮੁੜ ਪੈਰਿਸ ਅੰਦਰ ਕਰਵਾਈਆਂ ਜਾ ਰਹੀਆਂ ਹਨ ਜਿਸ ਨਾਲ ਲੰਡਨ ਤੋਂ ਬਾਅਦ ਪੈਰਿਸ ਦੂਜਾ ਇਹੋ ਜਿਹਾ ਮੁਲਕ ਬਣ ਜਾਵੇਗਾ ਜਿਸ ਨੇ ਤਿੰਨ ਵਾਰ ਇਨ੍ਹਾਂ ਖੇਡਾਂ ਨੂੰ ਕਰਵਾਇਆ ਹੈ। ਦੁਨੀਆ ਨੂੰ ਮੁੜ ਤੋਂ ਓਲੰਪਿਕ ਖੇਡਾਂ ਨਾਲ ਜੋੜਣ ਵਾਲੇ ਫ਼ਰਾਂਸ ਵਿਖੇ ਹੋਈਆਂ 1924 ਓਲੰਪਿਕ ਖੇਡਾਂ ਅੰਦਰ ਅਜੋਕੇ ਓਲੰਪਿਕ ਮਾਟੋ “ਸੀਟੀਅਸ ਆਲਟੀਅਸ ਫਾਰਟੀਅਸ” ਨੂੰ ਪਹਿਲੀ ਵਾਰ ਵਰਤਿਆ ਗਿਆ ਸੀ। ਇਨ੍ਹਾਂ ਲਾਤੀਨੀ ਭਾਸ਼ਾ ਦੇ ਸ਼ਬਦਾਂ ਦੇ ਅਰਥ ਹਨ “ਤੇਜ਼,ੳੱੁਚਾ,ਮਜ਼ਬੂਤ” ਅਤੇ ਇਨ੍ਹਾਂ ਨੂੰ ਕੁਬਰਟਿਨ ਨੇ ਆਪਣੇ ਡੋਮਿਨਿਕਨ ਪਾਦਰੀ ਦੋਸਤ “ਹੈਨਰੀ ਡੀਡਨ” ਤੋਂ ਉਧਾਰ ਲਿਆ ਸੀ ਜੋ ਕਿ ਐਥਲੈਟਿਕਸ ਦਾ ਸ਼ੌਕੀਨ ਸੀ। ਕੁਬਰਟਿਨ ਨੇ ਕਿਹਾ ਸੀ ਕਿ ਇਹ ਤਿੰਨ ਸ਼ਬਦ ਖੇਡਾਂ ਦੀ ਨੈਤਿਕ ਸੁੰਦਰਤਾ ਨੂੰ ਦਰਸਾਉਂਦੇ ਹਨ । ਸਾਲ 2020 ਦੀਆਂ ਟੋਕੀਓ ਓਲੰਪਿਕ ਤੋਂ ਪਹਿਲਾਂ ‘ਆਈਓਸੀ’ ਦੇ ਇੱਕ ਵਿਸ਼ੇਸ਼ ਇਜਲਾਸ ਵਿੱਚ ਓਲੰਪਿਕ ਮਾਟੋ ਨਾਲ ਅੇਨ ਡੈਸ਼ ਤੋਂ ਬਾਅਦ ਇੱਕ ਸ਼ਬਦ ਕਮਿਊਨੀਟਰ ਜੋੜ ਦਿੱਤਾ ਗਿਆ ਜਿਸਦਾ ਅਰਥ ਹੈ ਇਕੱਠੇ ਤੇ ਹੁਣ ਓਲੰਪਿਕ ਮਾਟੋ ਨੂੰ ਇਸ ਤਰ੍ਹਾਂ ਪੜ੍ਹਿਆ ਜਾਂਦਾ ਹੈ “ਸੀਟੀਅਸ ਆਲਟੀਅਸ ਫਾਰਟੀਅਸ-ਕਮਿਊਨੀਟਰ”। 1924 ਦੀਆਂ ਪੈਰਿਸ ਓਲੰਪਿਕ ’ਚ ‘ਸੰਯੁਕਤ ਰਾਜ ਅਮਰੀਕਾ’ ਕੁੱਲ 99 ਤਗ਼ਮਿਆਂ ਨਾਲ ਪਹਿਲੇ ਸਥਾਨ ’ਤੇ ਰਿਹਾ ਸੀ ਜਦੋਂਕਿ ਮੇਜ਼ਬਾਨ ਫ਼ਰਾਂਸ 38 ਤਗ਼ਮਿਆਂ ਨਾਲ ਤੀਸਰੇ ਸਥਾਨ ’ਤੇ ਰਿਹਾ ਸੀ। ਇਨ੍ਹਾਂ ਖੇਡਾਂ ’ਚ ਹੀ ਨਿਸ਼ਾਨਬੱਧ ਲੇਨਾਂ ਨਾਲ 50 ਮੀਟਰ ਦੇ ਤੈਰਾਕੀ ਕੂੰਡਾਂ ਦੀ ਵਰਤੋਂ ਸ਼ੁਰੂ ਹੋਈ ਸੀ।ਇਨ੍ਹਾਂ ਖੇਡਾਂ ’ਚ ਫਿਨਲੈਂਡ ਦਾ ‘ਪਾਵੋ ਨੂਰਮੀ” ਸਭ ਤੋਂ ਸਫਲ ਐਥਲੀਟ ਰਿਹਾ ਜਿਸ ਨੇ ਸਭ ਤੋਂ ਵੱਧ ਪੰਜ ਸੋਨ ਤਗ਼ਮੇ ਜਿੱਤੇ ਸਨ| ਉਸ ਨੇ ਇਹ ਤਗ਼ਮੇ 1500 ਮੀਟਰ, 5000 ਮੀਟਰ, 10000 ਮੀਟਰ, 3000 ਮੀਟਰ ਸਟੀਪਲਚੇਜ਼ , ਕਰਾਸ-ਕੰਟਰੀ ਵਿਅਕਤੀਗਤ ਪੁਰਸ਼ ਤੇ ਕਰਾਸ ਕੰਟਰੀ ਟੀਮ ਪੁਰ

Related Post