post

Jasbeer Singh

(Chief Editor)

Punjab

ਸਪਾ ਸੈਂਟਰ ਤੇ ਪਹੁੰਚੀ ਪੁਲਸ ਨੂੰ ਦੇਖ ਲੜਕੀ ਨੇ ਮਾਰੀ ਚੌਥੀ ਮੰਜਿ਼ਲ ਦੀ ਖਿੜਕੀ ਤੋਂ ਛਾਲ

post-img

ਸਪਾ ਸੈਂਟਰ ਤੇ ਪਹੁੰਚੀ ਪੁਲਸ ਨੂੰ ਦੇਖ ਲੜਕੀ ਨੇ ਮਾਰੀ ਚੌਥੀ ਮੰਜਿ਼ਲ ਦੀ ਖਿੜਕੀ ਤੋਂ ਛਾਲ ਜ਼ੀਰਕਪੁਰ : ਪੰਜਾਬ ਦੇ ਸ਼ਹਿਰ ਜੀਰਕਪੁਰ ਦੇ ਵੀ. ਆਈ. ਪੀ. ਸੜਕ ’ਤੇ ਸਥਿਤ ਟ੍ਰਿਪਲ ਸੀ ਕਮਰਸ਼ੀਅਲ ਪ੍ਰਾਜੈਕਟ ਵਿੱਚ ਪੁਲਸ ਦੀ ਛਾਪੇਮਾਰੀ ਕਾਰਨ ਇੱਕ ਲੜਕੀ ਨੇ ਚੌਥੀ ਮੰਜਿ਼ਲ ਤੋਂ ਛਾਲ ਮਾਰ ਦਿੱਤੀ। ਜਿਸ ਕਾਰਨ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ । ਫਿਲਹਾਲ ਲੜਕੀ ਦੀ ਹਾਲਤ ਅਤਿ ਗੰਭੀਰ ਦੱਸੀ ਜਾ ਰਹੀ ਹੈ। ਜਿਸ ਦਾ ਇਲਾਜ ਵੀਆਈਪੀ ਰੋਡ ’ਤੇ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਮੌਕੇ `ਤੇ ਪੁਲਿਸ ਤਾਇਨਾਤ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਸਪਾ ਸੈਂਟਰ ਵਿੱਚ ਕੰਮ ਕਰਦੀ ਸੀ ਅਤੇ ਪੁਲਿਸ ਦੇ ਡਰ ਕਾਰਨ ਲੜਕੀ ਨੇ ਸਪਾ ਸੈਂਟਰ ਦੀ ਚੌਥੀ ਮੰਜ਼ਿਲ ਤੋਂ ਪਿਛਲੀ ਖਿੜਕੀ ਤੋਂ ਛਾਲ ਮਾਰ ਦਿੱਤੀ। ਪੁਲਸ ਨੇ ਲੜਕੀ ਨੂੰ ਚੁੱਕ ਕੇ ਵੀ. ਆਈ. ਪੀ. ਰੋਡ ’ਤੇ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ।ਜ਼ਿਕਰਯੋਗ ਹੈ ਕਿ ਪੁਲਸ ਦੀ ਸਖ਼ਤੀ ਤੋਂ ਬਾਅਦ ਸ਼ਹਿਰ ਦੇ ਸਾਰੇ ਸਪਾ ਸੈਂਟਰ ਬੰਦ ਹੋ ਗਏ ਸਨ ਪਰ ਟ੍ਰਿਪਲ ਸੀ ਦੀ ਚੌਥੀ ਮੰਜ਼ਿਲ `ਤੇ ਤਿੰਨ ਸਪਾ ਸੈਂਟਰ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਸਨ। ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਸ਼ਾਮ 7 ਵਜੇ ਦੇ ਕਰੀਬ ਛਾਪੇਮਾਰੀ ਕੀਤੀ ਤਾਂ ਸਪਾ ਸੈਂਟਰ `ਚ ਮੌਜੂਦ ਮਹਿਲਾ ਅਤੇ ਸਟਾਫ਼ ਪੁਲਿਸ ਨੂੰ ਦੇਖ ਕੇ ਭੱਜ ਗਿਆ . ਪਰ ਦੋ-ਤਿੰਨ ਕੁੜੀਆਂ ਸਪਾ ਸੈਂਟਰ ਵਿੱਚ ਮੌਜੂਦ ਸਨ ਅਤੇ ਸੈਂਟਰ ਨੂੰ ਅੰਦਰੋਂ ਤਾਲਾ ਲੱਗਿਆ ਹੋਇਆ ਸੀ। ਜਿਸ ਵਿੱਚੋਂ ਇੱਕ ਲੜਕੀ ਨੇ ਛਾਲ ਮਾਰ ਦਿੱਤੀ। ਦੇਰ ਰਾਤ ਸਪਾ ਕੇਂਦਰ ਦੇ ਅੰਦਰ ਦੋ ਤੋਂ ਤਿੰਨ ਔਰਤਾਂ ਦੇ ਹੋਣ ਦਾ ਸ਼ੱਕ ਹੈ। ਫਿਲਹਾਲ ਪੁਲਿਸ ਇਸ ਮਾਮਲੇ `ਚ ਕੁਝ ਨਹੀਂ ਕਹਿ ਰਹੀ ਹੈ।

Related Post