
ਅਕਾਲੀ ਦਲ ਦਾ ਜੋ ਵੀ ਨਵਾਂ ਪ੍ਰਧਾਨ ਹੋਵੇਗਾ ਉਸ ਨੂੰ ਸਵੀਕਾਰ ਕੀਤਾ ਜਾਵੇਗਾ : ਢੀਂਡਸਾ
- by Jasbeer Singh
- December 7, 2024

ਅਕਾਲੀ ਦਲ ਦਾ ਜੋ ਵੀ ਨਵਾਂ ਪ੍ਰਧਾਨ ਹੋਵੇਗਾ ਉਸ ਨੂੰ ਸਵੀਕਾਰ ਕੀਤਾ ਜਾਵੇਗਾ : ਢੀਂਡਸਾ ਚੰਡੀਗੜ੍ਹ : ਸੁਖਦੇਵ ਢੀਂਡਸਾ ਨੇ ਅਕਾਲੀ ਦਲ ਨੂੰ ਲੈ ਕੇ ਇਕ ਬਿਆਨ ਦਿੰਦਿਆਂ ਸਪੱਸ਼ਟ ਆਖਿਆ ਹੈ ਕਿਹਾ ਕਿ ਅਕਾਲੀ ਦਲ ਦਾ ਜੋ ਵੀ ਨਵਾਂ ਪ੍ਰਧਾਨ ਹੋਵੇਗਾ ਉਸ ਨੂੰ ਸਵੀਕਾਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਵੀ ਦੁਬਾਰਾ ਪ੍ਰਧਾਨ ਬਣਦੇ ਹਨ ਤਾਂ ਵੀ ਉਨ੍ਹਾਂ ਨੂੰ ਪ੍ਰਧਾਨ ਵਜੋਂ ਸਵੀਕਾਰ ਕਰ ਲਿਆ ਜਾਵੇਗਾ । ਢੀਂਡਸਾ ਨੇ ਕਿਹਾ ਕਿ ਇਹ ਸਮਾਂ ਸਾਰੇ ਅਕਾਲੀ ਦਲਾਂ ਦੇ ਇਕੱਠੇ ਹੋਣ ਦਾ ਹੈ ।