ਪਤਨੀ ਤੇ ਸੱਸ ਨੂੰ ਗੋਲੀ ਮਾਰ ਸਰਕਾਰੀ ਗਾਰਡ ਨੇ ਉਤਾਰਿਆ ਮੌਤ ਦੇ ਘਾਟ
- by Jasbeer Singh
- November 19, 2025
ਪਤਨੀ ਤੇ ਸੱਸ ਨੂੰ ਗੋਲੀ ਮਾਰ ਸਰਕਾਰੀ ਗਾਰਡ ਨੇ ਉਤਾਰਿਆ ਮੌਤ ਦੇ ਘਾਟ ਗੁਰਦਾਸਪੁਰ, 19 ਨਵੰਬਰ 2025 : ਪੰਜਾਬ ਦੇ ਜਿ਼ਲਾ ਗੁਰਦਾਸਪੁਰ ਦੇ ਪਿੰਡ ਗੁੱਥੀ ਵਿਚ ਇਕ ਘਰੇਲੂ ਝਗੜੇ ਦੇ ਚਲਦਿਆਂ ਇਕ ਸੁਰੱਖਿਆ ਗਾਰਡ ਨੇ ਪਤਨੀ ਅਤੇ ਸੱਸ ਦੋਹਾਂ ਨੂੰ ਹੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸਣਯੋਗ ਹੈ ਕਿ ਸਰਕਾਰੀ ਗਾਰਡ ਗੁਰਦੁਾਸਪੁਰ ਦੀ ਕੇਂਦਰੀ ਜੇਲ ਵਿਚ ਪ੍ਰਾਈਵੇਟ ਕੰਪਨੀ ਪੈਸਕੋ ਲਈ ਗਾਰਡ ਵਜੋਂ ਤਾਇਨਾਤ ਹੈ। ਕੀ ਨਾਮ ਹੈ ਗਾਰਡ ਦਾ ਪੈਸਕੋ ਕੰਪਨੀ ਰਾਹੀਂ ਗੁਰਦਾਸਪੁਰ ਜੇਲ ਵਿਚ ਗਾਰਡ ਵਜੋਂ ਤਾਇਨਾਤ ਵਿਅਕਤੀ ਦਾ ਨਾਮ ਗੁਰਪ੍ਰੀਤ ਸਿੰਘ ਹੈ ਜੋ ਆਪਣੀ ਸਰਕਾਰੀ ਏ. ਕੇ. 47 ਰਾਈਫਲ ਲੈ ਕੇ ਘਰੇ ਪਹੁੰਚਿਆ ਅਤੇ ਸਵੇਰ ਦੇ 3 ਵਜੇ ਹੀ ਉਸਨੇ ਆਪਣੀ ਅਕਵਿੰਦਰ ਕੌਰ ਅਤੇ ਸੱਸ ਗੁਰਜੀਤ ਕੌਰ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਨਾਲ ਦੋਹਾਂ ਦੀ ਹੀ ਮੌਕੇ ਤੇ ਮੌਤ ਹੋ ਗਈ। ਗੋਲੀਆਂ ਮਾਰਨ ਤੋਂ ਬਾਅਦ ਭੱਜੇ ਗਾਰਡ ਨੇ ਆਪਣੇ ਆਪ ਨੂੰ ਵੀ ਮਾਰੀ ਗੋਲੀ ਗੁਰਪ੍ਰੀਤ ਸਿੰਘ ਜਿਸਨੇ ਆਪਣੀ ਘਰ ਵਾਲੀ ਅਤੇ ਸੱਸ ਨੂੰ ਘਰੇਲੂ ਝਗੜੇ ਦੇ ਚਲਦਆਂ ਗੋਲੀਆਂ ਮਾਰ ਦਿੱਤੀਆਂ ਕਾਂਡ ਕਰਨ ਤੋਂ ਬਾਅਦ ਮੌਕੇ ਤੋਂ ਭੱਜ ਗਿਆ ਅਤੇ ਗੁਰਦਾਸਪੁਰ ਦੇ ਸਕੀਮ ਨੰਬਰ 7 ਵਿੱਚ ਸਰਕਾਰੀ ਕੁਆਰਟਰਾਂ ਵਿੱਚ ਲੁਕ ਗਿਆ ।ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਪੁਲਸ ਟੀਮ ਮੌਕੇ ਤੇ ਪਹੁੰਚੀ ਅਤੇ ਪੂਰੀ ਇਮਾਰਤ ਨੂੰ ਘੇਰਾ ਪਾ ਲਿਆ । ਪੁਲਸ ਨੇ ਉਸਨੂੰ ਆਤਮ ਸਮਰਪਣ ਕਰਨ ਲਈ ਕਿਹਾ ਅਤੇ ਲਗਭਗ ਇੱਕ ਘੰਟੇ ਤੱਕ ਉਸਨੂੰ ਮਨਾਉਂਦਾ ਰਿਹਾ । ਹਾਲਾਂਕਿ ਗੁਰਪ੍ਰੀਤ ਆਪਣੇ ਫੈਸਲੇ ‘ਤੇ ਅੜਿਆ ਰਿਹਾ ਤੇ ਪੁਲਸ ਦੀ ਅਪੀਲ ਤੋਂ ਮੁਨਕਰ ਹੁੰਦਿਆਂ ਅਖੀਰ ਵਿਚ ਆਪਣੀ ਰਾਈਫਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ, ਜਿਸ ਨਾਲ ਮੌਕੇ ‘ਤੇ ਹੀ ਮੌਤ ਹੋ ਗਈ।
