

ਕਰੰਟ ਲੱਗਣ ਨਾਲ ਬੱਚੇ ਸਣੇ ਦੀ ਹੋਈ ਮੌਤ ਹਰਿਆਣਾ, 28 ਅਗਸਤ 2025 : ਹਰਿਆਣਾ ਦੇ ਵੱਖ-ਵੱਖ ਖੇਤਰਾਂ ਵਿਚ ਇਕ ਪਾਸੇ ਪਏ ਜ਼ਬਰਦਸਤ ਮੀਂਹ ਅਤੇ ਦੂਸਰੇ ਪਾਸੇ ਹਰਿਆਣਾ ਦੇ ਖੇਤਰ ਝੱਜਰ, ਚਰਖੀ ਦਾਦਰੀ, ਕੈਥਲ ਅਤੇ ਸੋਨੀਪਤ ਵਿੱਚ ਬਿਜਲੀ ਦੇ ਝਟਕਿਆਂ ਕਾਰਨ ਬੱਚੇ ਸਣੇ 4 ਦੀ ਮੌਤ ਹੋਣ ਦਾ ਪਤਾ ਚੱਲਿਆ ਹੈ। ਕਿਸਾਨ ਦੀ ਹੋਈ ਕਰੰਟ ਲੱਗਣ ਨਾਲ ਮੌਤ ਹਰਿਆਣਾ ਦੇ ਖੇਤਰ ਚਰਖੀ ਦਾਦਰੀ ਜਿਲ੍ਹੇ ਦੇ ਪਿੰਡ ਕਦਾਮਾ ਵਿੱਚ ਖੇਤ ਵਿੱਚ ਆਪਣੀ ਮੋਟਰ ਚਲਾਉਣ ਗਏ 29 ਸਾਲ ਦੇ ਕਿਸਾਨ ਰਾਕੇਸ਼ ਦੀ ਬਿਜਲੀ ਦੇ ਝਟਕੇ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਸਮੇਂ ਇਹ ਭਾਣਾ ਵਾਪਰਿਆ ਕਿਸਾਨ ਵਲੋਂ ਬੋਰਵੈੱਲ ਦੀ ਮੋਟਰ ਚਲਾਈ ਜਾ ਰਹੀ ਸੀ ਜਦੋਂ ਕਿ ਉਸੇ ਵੇਲੇ ਮੀਂਹ ਤੋਂ ਬਾਅਦ ਪੈਦਾ ਹੋਈ ਨਮੀ ਕਾਰਨ ਸਟਾਰਟਰ ਨੂੰ ਬਿਜਲੀ ਦਾ ਝਟਕਾ ਲੱਗਿਆ ਸੀ। 11 ਸਾਲਾ ਮਾਸੂਮ ਦੀ ਹੋਈ ਬਿਜਲੀ ਦਾ ਝਟਕਾ ਲੱਗਣ ਨਾਲ ਮੌਤ ਜਿ਼ਲਾ ਝੱਜਰ ਦੇ ਬਹਾਦਰਗੜ੍ਹ ਵਿੱਚ ਇੱਕ 11 ਸਾਲਾ ਬੱਚੇ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਉਸਨੂੰ ਬਿਜਲੀ ਦਾ ਕਰੰਟ ਲੱਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਬੱਚਾ ਮੀਂਹ ਅਤੇ ਪਾਣੀ ਭਰਨ ਤੋਂ ਬਚਣ ਲਈ ਦੁਕਾਨਾਂ ਦੇ ਕੋਲੋਂ ਲੰਘ ਰਿਹਾ ਸੀ ਤੇ ਜਿਵੇਂ ਹੀ ਉਸਨੇ ਕਰਿਆਨੇ ਦੀ ਦੁਕਾਨ ਦੇ ਸ਼ਟਰ ਨੂੰ ਛੂਹਿਆ ਤਾਂ ਉਸਨੂੰ ਬਿਜਲੀ ਦਾ ਝਟਕਾ ਲੱਗਿਆ। ਸਿਰਮੌਰ ਦੇ ਵਸਨੀਕ ਦੀ ਹੋਈ ਕਰੰਟ ਲੱਗਣ ਨਾਲ ਮੌਤ ਜਿ਼ਲਾ ਕੈਥਲ ਦੇ ਸਿਰਮੌਰ ਪਿੰਡ ਵਿੱਚ ਖੇਤ ਵਿੱਚ ਕੰਮ ਕਰਦੇ ਸਮੇਂ ਸੋਹਨ ਲਾਲ ਨਾਮ ਦੇ ਕਿਸਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ।ਬਿਜਲੀ ਦਾ ਝਟਕਾ ਲੱਗਣ ਦਾ ਮੁੱਖ ਕਾਰਨ ਕਿਸਾਨ ਵਲੋਂ ਸਬਮਰਸੀਬਲ ਦੇ ਨੇੜੇ ਇੱਕ ਖੁੱਲ੍ਹੀ ਤਾਰ ਨੂੰ ਛੂਹਣਾ ਦੱਸਿਆ ਜਾ ਰਿਹਾ ਹੈ। ਨੌਜਵਾਨ ਦੀ ਕਰੰਟ ਨਾਲ ਮੌਤ ਚੌਧਰੀ ਦੇਵੀ ਲਾਲ ਸ਼ੂਗਰ ਮਿੱਲ, ਅਹੁਲਾਣਾ, ਗੋਹਾਨਾ, ਸੋਨੀਪਤ ਵਿੱਚ ਬਿਜਲੀ ਦੇ ਝਟਕੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਬਾਰਿਸ਼ ਦੌਰਾਨ ਲੀਕ ਹੁੰਦੀ ਛੱਤ ਨੂੰ ਪੋਲੀਥੀਨ ਨਾਲ ਢੱਕਣ ਲਈ ਚੜ੍ਹ ਗਿਆ ਅਤੇ ਉੱਥੇ ਖੁੱਲ੍ਹੀ ਤਾਰ ਕਾਰਨ ਉਸਨੂੰ ਬਿਜਲੀ ਦਾ ਝਟਕਾ ਲੱਗਿਆ। 21 ਸਾਲਾ ਮਜ਼ਦੂਰ ਮੌਸਮ ਯੂਪੀ ਦੇ ਬਿਜਨੌਰ ਜ਼ਿਲ੍ਹੇ ਦੇ ਨਗੀਨਾ ਪਿੰਡ ਦਾ ਰਹਿਣ ਵਾਲਾ ਸੀ।