

ਤੇਜ਼ ਰਫ਼ਤਾਰ ਕਾਰ ਵਲੋਂ ਔਰਤ ਨੂੰ ਦਰੜਣ ਦੇ ਚਲਦਿਆਂ ਔਰਤ ਦੀ ਮੌਤ ਜਲੰਧਰ : ਪੰਜਾਬ ਦੇ ਜਲੰਧਰ ਵਿੱਚ ਦੇਵੀ ਤਾਲਾਬ ਮੰਦਿਰ ਦੇ ਸਾਹਮਣੇ ਇੱਕ ਤੇਜ਼ ਰਫ਼ਤਾਰ ਕਾਰ ਨੇ ਇੱਕ ਔਰਤ ਨੂੰ ਕੁਚਲ ਦਿੱਤਾ । ਘਟਨਾ ਸਮੇਂ ਔਰਤ ਦਾ ਬੱਚਾ ਵੀ ਉਸ ਦੇ ਨਾਲ ਸੀ। ਜਿਸ ਦੀ ਜਾਨ ਬਚ ਗਈ। ਮੰਗਲਵਾਰ ਦੇਰ ਰਾਤ ਸਾਰੀ ਘਟਨਾ ਦਾ ਇੱਕ ਸੀਸੀਟੀਵੀ ਵਾਇਰਲ ਹੋਣਾ ਸ਼ੁਰੂ ਹੋ ਗਿਆ। ਮ੍ਰਿਤਕ ਔਰਤ ਦੀ ਪਛਾਣ ਨੀਲਾ ਮਹਿਲ ਦੀ ਰਹਿਣ ਵਾਲੀ ਰੀਆ ਵਜੋਂ ਹੋਈ ਹੈ । ਫਿਲਹਾਲ ਔਰਤ ਗੋਪਾਲ ਨਗਰ ਨੇੜੇ ਕਿਰਾਏ ਦੇ ਮਕਾਨ `ਚ ਰਹਿ ਰਹੀ ਸੀ । ਜਿਸ `ਚ ਦੋਸ਼ੀ ਕਾਰ ਚਾਲਕ ਔਰਤ ਨੂੰ ਟੱਕਰ ਮਾਰਦਾ ਨਜ਼ਰ ਆ ਰਿਹਾ ਸੀ । ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ । ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਕਰੀਬ 12.40 ਵਜੇ ਵਾਪਰਿਆ। ਘਟਨਾ ਦੇ ਸਮੇਂ ਮੰਦਰ ਬੰਦ ਸੀ, ਇਸ ਲਈ ਉਹ ਬਾਹਰੋਂ ਮੰਦਰ `ਚ ਮੱਥਾ ਟੇਕ ਕੇ ਸੜਕ ਕਿਨਾਰੇ ਸੌਂ ਰਹੇ ਇੱਕ ਭਿਖਾਰੀ ਨੂੰ ਭੀਖ ਦੇਣ ਲਈ ਸੜਕ ਪਾਰ ਕਰ ਰਹੀ ਸੀ । ਇਸੇ ਦੌਰਾਨ ਦੋਆਬਾ ਚੌਕ ਵੱਲੋਂ ਆ ਰਹੀ ਇੱਕ ਐਕਸਯੂਵੀ ਗੱਡੀ ਨੇ ਔਰਤ ਨੂੰ ਕੁਚਲ ਦਿੱਤਾ। ਦੋਸ਼ੀ ਡਰਾਈਵਰ ਨੇ ਔਰਤ ਦੇ ਉੱਪਰ ਗੱਡੀ ਚੜ੍ਹਾ ਦਿੱਤੀ । ਥਾਣਾ-8 ਦੇ ਸਬ-ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੇਵੀ ਤਾਲਾਬ ਮੰਦਰ ਦੇ ਬਾਹਰ ਇਕ ਤੇਜ਼ ਰਫਤਾਰ ਕਾਰ ਨੇ ਇਕ ਔਰਤ ਨੂੰ ਕੁਚਲ ਦਿੱਤਾ ਅਤੇ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ । ਘਟਨਾ ਤੋਂ ਬਾਅਦ ਦੋਸ਼ੀ ਡਰਾਈਵਰ ਮੌਕੇ `ਤੇ ਨਹੀਂ ਰੁਕਿਆ ਸਗੋਂ ਉਥੋਂ ਫ਼ਰਾਰ ਹੋ ਗਿਆ । ਸੂਚਨਾ ਮਿਲਣ `ਤੇ ਪੁਲਿਸ ਟੀਮ ਮੌਕੇ `ਤੇ ਪਹੁੰਚ ਗਈ । ਮ੍ਰਿਤਕ ਰਿਆ ਦੀ ਲਾਸ਼ ਨੂੰ ਕਬਜ਼ੇ `ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ । ਰੀਆ ਦੇ ਨਾਲ ਉਸ ਦਾ ਬੇਟਾ, ਭਰਾ ਅਤੇ ਪਰਿਵਾਰਕ ਦੋਸਤ ਵੀ ਸਨ। ਜੋ ਸੜਕ ਦੇ ਉਸ ਪਾਸੇ ਖੜ੍ਹੇ ਸਨ। ਪਰਿਵਾਰ ਰਾਤ ਨੂੰ ਖਾਣਾ ਖਾਣ ਗਿਆ ਹੋਇਆ ਸੀ । ਖਾਣਾ ਖਾਣ ਤੋਂ ਬਾਅਦ ਜਦੋਂ ਉਹ ਭਿਖਾਰੀ ਨੂੰ ਦਾਨ ਦੇਣ ਲਈ ਅੱਗੇ ਵਧਿਆ ਤਾਂ ਇਹ ਹਾਦਸਾ ਵਾਪਰ ਗਿਆ।ਪੀੜਤਾ ਮੁਤਾਬਕ ਇਹ ਸਭ ਕੁਝ ਇੰਨੇ ਘੱਟ ਸਮੇਂ `ਚ ਹੋਇਆ ਕਿ ਉਨ੍ਹਾਂ ਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਉਸ ਦੀ ਭੈਣ ਇਸ ਦੁਨੀਆ `ਚ ਨਹੀਂ ਰਹੀ। ਥਾਣਾ 8 ਦੇ ਐਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਜਾਂਚ ਦੇ ਆਧਾਰ ’ਤੇ ਫਰਾਰ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਵੇਗੀ ।
Related Post
Popular News
Hot Categories
Subscribe To Our Newsletter
No spam, notifications only about new products, updates.