
Crime
0
ਵੂਮੈਨ ਸੈਲ ਪਟਿਆਲਾ ਨੇ ਕੀਤਾ ਪਤਨੀ ਦੀ ਸਿ਼ਕਾਇਤ ਤੇ ਪਤੀ ਖਿਲਾਫ਼ ਕੇਸ ਦਰਜ
- by Jasbeer Singh
- July 18, 2024

ਵੂਮੈਨ ਸੈਲ ਪਟਿਆਲਾ ਨੇ ਕੀਤਾ ਪਤਨੀ ਦੀ ਸਿ਼ਕਾਇਤ ਤੇ ਪਤੀ ਖਿਲਾਫ਼ ਕੇਸ ਦਰਜ ਪਟਿਆਲਾ, 18 ਜੁਲਾਈ () : ਥਾਣਾ ਵੂਮੈਨ ਸੈਲ ਪਟਿਆਲਾ ਨੇ ਸਿ਼ਕਾਇਤਕਰਤਾ ਮਨਦੀਪ ਕੌਰ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਕਕਰਾਲਾ ਭਾਈਕਾ ਥਾਣਾ ਸਦਰ ਸਮਾਣਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 406, 498 ਏ ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਬਹਾਦਰ ਸਿੰਘ ਪੁੱਤਰ ਜੀਤਾ ਸਿੰਘ ਵਾਸੀ ਬਾਗਾ ਵਾਲਾ ਖੂਹ ਬਰੇਟਾ ਜਿ਼ਲਾ ਮਾਨਸਾ ਹੈ। ਸਿ਼ਕਾਇਤਕਰਤਾ ਮਨਦੀਪ ਕੌਰ ਨੇ ਦੱਸਿਆ ਕਿ ਉਸਦਾ ਵਿਆਹ 3 ਮਈ 2021 ਨੂੰ ਉਪਰੋਕਤ ਵਿਅਕਤੀ ਬਹਾਦਰ ਸਿੰਘ ਨਾਲ ਹੋਇਆ ਜਿਸ ਵਲੋਂ ਵਿਆਹ ਤੋਂ ਬਾਅਦ ਤੋਂ ਹੀ ਉਸਨੰ ੂ ਦਾਜ ਲਈ ਤੰਗ ਕੀਤਾ ਜਾਂਦਾ ਸੀ, ਜਿਸਦੇ ਚਲਦਿਆਂ ਉਸਦਾ ਸਮਾਨ ਵੀ ਉਪਰੋਕਤ ਵਿਅਕਤੀ ਦੇ ਕਬਜੇ ਵਿਚ ਹੈ। ਪੁਲਸ ਨੇ ਜਾਂਚ ਕਰਨ ਉਪਰੰਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।