

(18-ਜੁਲਾਈ-2024 ) : ਅੱਜ ਕਲ ਹਰ ਕਿਸੇ ਨੂੰ ਸੋਸ਼ਲ ਮੀਡਿਆ ਤੇ ਐਕਟਿਵ ਰਹਿਣਾ ਬਹੁਤ ਪਸੰਦ ਹੈ ਅਤੇ ਰੀਲਸ ਬਣਾਉਂਦੇ ਨੇ ਅਤੇ ਕਈ ਵਾਰ ਰੀਲਸ ਬਣਾਉਂਦੇ ਦੇ ਚੱਕਰ ਚ ਲੋਕ ਆਪਣੀਆਂ ਜਾਣਾ ਗਵਾ ਬੈਠਦੇ ਨੇ ਅਤੇ ਆਪਣੀਆਂ ਜਾਣਾ ਨੂੰ ਜੋਕਲ੍ਹਮ ਚ ਪਾਉਂਦੇ ਨੇ , ਅਜਿਹਾ ਹੀ ਹੋਇਆ ਇੱਕ ਇੰਸਟਾਗ੍ਰਾਮ ਇੰਫਲੂਐਂਸਰ ਦੇ ਨਾਲ ਜਿਸ ਦੀ ਮੌਤ ਹੋਗਈ ਹੈ ਸਤਾਈ ਸਾਲ ਦੀ ਇਹ ਲੜਕੀ ਇੰਸਟਾਗ੍ਰਾਮ ਇੰਫਲੂਐਂਸਰ ਸੀ ਜੋ ਆਪਣੇ ਦੋਸਤਾਂ ਦੇ ਨਾਲ ਘੁੰਮਣ ਗਈ ਸੀ ਇਸੇ ਦਰਮੇਯਾਣੰ 300 ਫੁੱਟ ਡੂੰਘੀ ਖੱਡ ਵਿੱਚ ਡਿੱਗ ਜਾਉਂਦੀ ਹੈ ਅਤੇ ਮੌਕੇ ਤੇ ਏ ਉਸਦੀ ਮੌਤ ਹੋ ਜਾਉਂਦੀ ਹੈ | ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਸ ਦੇ ਨਾਲ ਸੱਤ ਦੋਸਤ ਨਾਲ ਗਏ ਸੀ। ਮਾਨਗਾਂਵ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵੀਡੀਓ ਸ਼ੂਟ ਕਰਦੇ ਸਮੇਂ ਕਾਮਦਾਰ ਤਿਲਕ ਕੇ 300 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਜਿਸ ਕਾਰਨ ਉਸਦੀ ਮੌਤ ਹੋ ਗਈ। ਆਨਵੀ ਦੇ ਇੰਸਟਾਗ੍ਰਾਮ 'ਤੇ 2 ਲੱਖ ਤੋਂ ਵੱਧ ਫਾਲੋਅਰਜ਼ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਇੰਸਟਾਗ੍ਰਾਮ ਰੀਲ ਦੀ ਸ਼ੂਟਿੰਗ ਦੌਰਾਨ ਖਾਈ 'ਚ ਡਿੱਗ ਗਈ ਸੀ। ਕਾਮਦਾਰ ਚਾਰਟਰਡ ਅਕਾਊਂਟੈਂਟ ਵੀ ਸੀ ਅਤੇ ਜਦੋ ਇਹ ਖ਼ਬਰ ਆਨਵੀ ਦੇ ਫ਼ੋੱਲੋਅਰਸ ਨੂੰ ਮਿਲੀ ਤਾਂ ਉਨ੍ਹਾਂਨੂੰ ਵੱਡਾ ਝਟਕਾ ਲੱਗਾ |