

ਡਿਜ਼ੀਟਲ ਯੁੱਗ ‘ਚ ਮਹਿਲਾ ਸਸ਼ਕਤੀਕਰਨ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਵਿਸ਼ਵ ਟੈਲੀਕਾਮ ਦਿਵਸ ਮਨਾਇਆ ਗਿਆ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਇਸ ਵਾਰ ਦੇ ਥੀਮ “ਪਰਿਵਰਤਨਸ਼ੀਲ ਡਿਜ਼ੀਟਲ ਯੁੱਗ ‘ਚ ਲਿੰਗ ਸਮਾਨਤਾ” ‘ਤੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਪੰਜਾਬ ਦੇ 150 ਤੋਂ ਵੱਧ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਵੀ ਹਾਜ਼ਰ ਸਨ, ਉਨ੍ਹਾਂ ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ਵਿਚ ਵੱਧ ਤੋਂ ਵੱਧ ਔਰਤਾਂ ਨੂੰ ਰੋਲ ਮਾਡਲ ਬਣਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਵੀ ਨੌਜਵਨਾਂ ਕੁੜੀਆਂ ਇਹਨਾਂ ਖੇਤਰਾਂ ਵਿਚ ਸਫ਼ਲ ਔਰਤਾਂ ਨੂੰ ਦੇਖਦੀਆਂ ਹਨ ਤਾਂ ਫ਼ਿਰ ਉਹ ਵੀ ਇਸ ਰਾਹ ‘ਤੇ ਤੁਰਨ ਵੱਲ ਅਕਰਸ਼ਿਤ ਹੁੰਦੀਆਂ ਹਨ। ਇਸ ਮੌਕੇ ਡਾ. ਗਰੋਵਰ ਨੇ ਔਰਤਾਂ ਨੂੰ ਦਰਪੇਸ਼ ਚੁਣੌਤੀਆਂ *ਤੇ ਵੀ ਚਾਨਣਾ ਪਾਇਆ, ਖਾਸ ਕਰਕੇ ਛੋਟੇ ਸ਼ਹਿਰਾਂ ਵਿਚ ਜਿੱਥੇ ਪਰਿਵਾਰਕ ਜ਼ਿੰਮੇਵਾਰੀਆਂ ਔਰਤਾਂ ਦੇ ਕੈਰੀਅਰ ਦੀਆਂ ਇੱਛਾਵਾਂ ਤੇ ਬਦਲਾਵਾ ਨੂੰ ਸੀਮਿਤ ਕਰਕੇ ਰੱਖ ਦਿੰਦੀਆਂ ਹਨ। ਉਨ੍ਹਾਂ ਨੇ ਨੌਜਵਾਨ ਔਰਤਾਂ ਨੂੰ ਨਵੀਆਂ-ਨਵੀਆਂ ਤਕਨੀਕਾਂ ਜਿਵੇਂ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਅਜਿਹੇ ਸਾਧਨ ਦੀ ਵਰਤੋਂ ਕਿਵੇਂ ਦੁਨੀਆਂ ਦੇ ਹੱਲ ਲੱਭਣ ਲਈ ਕੀਤੀ ਜਾ ਸਕਦੀ ਹੈ। ਇਸ ਮੌਕੇ ਐਨ.ਆਈ.ਟੀ ਜਲੰਧਰ ਦੇ ਡਾ. ਬਲਵਿੰਦਰ ਰਾਜ ਮੁਖ ਬੁਲਾਰੇ ਵਜੋਂ ਹਾਜ਼ਰ ਹੋਏ ਅਤੇ ਉਨ੍ਹ ਨੇ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਇਲੈਕਟ੍ਰਾਨਿਕ ਅਤੇ ਕਮਿਊਨੀਕੇਸ਼ਨਅ ਇੰਜੀਨੀਅਰਿੰਗ ਰੋਲ ਦੇ ਵਿਸ਼ੇ ‘ ਸਕੂਲੀ ਬੱਚਿਆਂ ਨੂੰ ਜਣਕਾਰੀ ਦਿੱਤੀ।ਆਪਣੇ ਲੈਕਚਰ ਦੌਰਾਨ ਡਾ. ਰਾਜ ਨੇ ਰੋਜ਼ਾਨਾਂ ਕੰਮ ਆਉਣ ਵਾਲੀਆਂ ਤਕਨੀਕਾਂ, ਸਮਾਰਟ ਫ਼ੋਨ ਤੋਂ ਲੈਕੇ ਹੈਲੀਕਾਪਟਰ ਦੇ ਪੁਰਜ਼ਿਆਂ, ਵਿਸ਼ਵ ਸੰਚਾਰ ਪ੍ਰਣਾਲੀਆਂ ਜਿਵੇਂ ਕਿ ਮੋਬਾਇਲ ਨੈੱਟਵਰਕ ਅਤੇ ਉਪ੍ਰਗਹਿਆਂ ਵਿਚ ਇਲੈਕਟ੍ਰਾਨਿਕ ਕਮਿਊਨੀਕੇਸ਼ਨ ਇੰਜੀਨੀਅਰ ਦੀ ਮਹੱਹਤਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਡਾ. ਰਾਜ ਨੇ ਵਿਦਿਆਰਥੀਆਂ ਨੂੰ ਚੌਕਸ ਕੀਤਾ ਕਿ ਡਿਜ਼ੀਟਲ ਤਕਨੀਕਾਂ ਜਿੱਥੇ ਔਰਤਾਂ ਦੇ ਸਮਾਜਕ ਅਤੇ ਆਰਥਿਕਤਾ ਹਲਾਤ ਸੁਧਾਰਨ ਅਤੇ ਮਜ਼ਬੂਤ ਕਰਨ ਦੀ ਸਮਰੱਥਾ ਰੱਖਦੀਆਂ ਹਨ, ਉੰਥੇ ਹੀ ਜੇਕਰ ਇਹਨਾਂ ਦੀ ਵਰਤੋਂ ਸੋਜੀ ਨਾਲ ਨਾ ਕੀਤੀ ਜਾਵੇ ਤਾਂ ਲਿੰਗ ਅਸਮਾਨਤਾ ਖਤਰਾ ਹੋਰ ਵਧਾ ਵੀ ਸਕਦੀਆਂ ਹਨ। ਉਨ੍ਹਾਂ ਨੇ ਔਜਾਰਾਂ ਨੂੰ ਵੱਧ ਤੋਂ ਵੱਧ ਬਿਹਤਰ ਤੇ ਲਾਗਤ ਪ੍ਰਭਾਵਸ਼ਾਲੀ ਬਣਾਉਣ ਲਈ ਇੰਟੀਗ੍ਰੇਟਿਡ ਸਰਕਟਾਂ ਦੀ ਭੂਮਿਕਾ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ, ਜਿਸ ਨਾਲ ਡਿਜ਼ੀਟਲ ਸੰਦ ਸਾਰਿਆਂ ਦੀ ਪਹੁੰਚ ਵਿਚ ਆਉਂਦੇ ਹਨ। ਇਹ ਪ੍ਰੋਗਰਾਮ ਡਿਜ਼ੀਟਲ ਦੁਨੀਆਂ ਦੇ ਯੁੱਗ ਵਿਚ ਸਾਰਿਆਂ ਲਈ ਬਰਾਬਰ ਮੌਕੇ ਦੇਣ ਦੀ ਲੋੜ *ਤੇ ਕੇਂਦਿਰਤ ਰਿਹਾ ਹੈ ਅਤੇ ਇਸ ਦੌਰਾਨ ਤਕਨਾਲੌਜੀ ਦੀ ਸਾਰਿਆਂ ਤੱਕ ਬਰਾਬਰ ਪਹੁੰਚ ਨੂੰ ਉਜਾਰਗ ਕੀਤਾ ਗਿਆ। ਇਸ ਮੌਕੇ ਡਿਜ਼ੀਟਲ ਪਹੁੰਚ ਅਤੇ ਲਿੰਗ ਸਮਾਨਤਾ ਦੇ ਵਿਸ਼ੇ ‘ਤੇ ਰਚਨਾਤਮਿਕ ਵਿਚਾਰ ਸਾਂਝੇ ਕਰਨ ਪ੍ਰਤੀ ਵਿਦਿਆਰਥੀਆਂ ਉਤਸ਼ਾਹਿਤ ਕਰਨ ਦੇ ਆਸ਼ੇ ਨਾਲ ਕੈਪਸ਼ਨ ਲਿਖਣ ਦਾ ਮੁਕਾਬਲਾ ਵੀ ਕਰਵਾਇਆ ਗਿਆ।
Related Post
Popular News
Hot Categories
Subscribe To Our Newsletter
No spam, notifications only about new products, updates.