
ਮਹਿਲਾ ਰਾਖਵਾਂਕਰਨ ਬਿੱਲ ਲਾਗੂ ਕਰਾਉਣ ਲਈ ਮਹਿਲਾ ਕਾਂਗਰਸ ਦਾ ਰੋਸ ਪ੍ਰਦਰਸ਼ਨ।
- by Jasbeer Singh
- April 3, 2025

ਮਹਿਲਾ ਰਾਖਵਾਂਕਰਨ ਬਿੱਲ ਲਾਗੂ ਕਰਾਉਣ ਲਈ ਮਹਿਲਾ ਕਾਂਗਰਸ ਦਾ ਰੋਸ ਪ੍ਰਦਰਸ਼ਨ। ਰੰਧਾਵਾ, ਰੇਖਾ ਅਤੇ ਭੱਠਲ ਨੇ ਟੀਮ ਸਮੇਤ ਧਰਨਾ ਲਾਕੇ ਡੀ.ਸੀ ਨੂੰ ਦਿੱਤਾ ਮੰਗ ਪੱਤਰ। ਪਟਿਆਲਾ ਅਪ੍ਰੈਲ ( ) ਆਲ ਇੰਡੀਆ ਮਹਿਲਾ ਕਾਂਗਰਸ ਦੇ ਪ੍ਰਧਾਨ ਅਲਕਾ ਲਾਂਬਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਜ਼ਿਲ੍ਹਾ ਮਹਿਲਾ ਕਾਂਗਰਸ ਪਟਿਆਲਾ ਸ਼ਹਿਰੀ ਦੀ ਪ੍ਰਧਾਨ ਰੇਖਾ ਅਗਰਵਾਲ ਅਤੇ ਦਿਹਾਤੀ ਦੀ ਪ੍ਰਧਾਨ ਅਮਰਜੀਤ ਕੌਰ ਭੱਠਲ ਨੇ ਭਾਪਜਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ । ਮਹਿਲਾਵਾਂ ਵਲੋਂ ਮਹਿਲਾ ਰਾਖਵਾਂਕਰਨ ਬਿੱਲ ਲਾਗੂ ਕਰਵਾਉਣ ਲਈ ਜਾਣਬੁੱਝਕੇ ਕੀਤੀ ਜਾ ਰਹੀ ਦੇਰੀ ਦਾ ਸਖਤ ਵਿਰੋਧ ਕੀਤਾ ਗਿਆ । ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਹਿਲਾਵਾਂ ਦੀਆਂ ਵੋਟਾਂ ਬਟੋਰਨ ਲਈ ਮਹਿਲਾ ਰਾਖਵਾਂਕਰਨ ਬਿਲ ਨੂੰ ਲੋਕ ਸਭਾ ਵਿੱਚ ਪਾਸ ਤਾਂ ਕਰਵਾ ਲਿਆ ਜਿਸ ਕਰਕੇ ਉਹ ਮਹਿਲਾਵਾਂ ਨੂੰ ਲਾਲਚ ਦੇ ਕੇ ਉਨ੍ਹਾਂ ਦੀਆਂ ਵੋਟਾਂ ਬਟੋਰਨ ਵਿੱਚ ਕਾਮਯਾਬ ਰਹੇ ਪਰ ਹੁਣ ਸਰਕਾਰ ਇਸ ਬਿੱਲ ਨੂੰ 2026 ਵਿੱਚ ਹੋਣ ਵਾਲੀ ਜਨਗਣਨਾ ਦਾ ਬਹਾਨਾ ਬਣਾਕੇ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ । ਕੇਂਦਰ ਸਰਕਾਰ ਵੱਲੋਂ ਵਿਧਾਨ ਸਭਾ ਤੇ ਲੋਕ ਸਭਾ ਵਿੱਚ ਮਹਿਲਾਵਾਂ ਨੂੰ 33 ਪ੍ਰਤੀਸ਼ਤ ਰਾਖਵਾਂਕਰਨ ਦੇਣ ਲਈ ਪਾਸ ਕੀਤੇ ਹੋਏ ਬਿੱਲ ਨੂੰ ਤੁਰੰਤ ਲਾਗੂ ਕਰਵਾਉਣ ਲਈ ਅੱਜ ਅਸੀਂ ਡੀ. ਸੀ. ਪਟਿਆਲਾ ਰਾਹੀਂ ਰਾਸ਼ਟਰਪਤੀ ਨੂੰ ਅਪਣਾ ਮੰਗ ਪੱਤਰ ਭੇਜ ਰਹੇ ਹਾਂ। ਰੰਧਾਵਾ ਨੇ ਕਿਹਾ ਜਦੋਂ ਤੱਕ ਇਹ ਬਿੱਲ ਲਾਗੂ ਨਹੀਂ ਹੁੰਦਾ ਸਾਡਾ ਸੰਘਰਸ਼ ਜਾਰੀ ਰਹੇਗਾ। ਅੱਜ ਅਸੀਂ ਇਹ ਐਲਾਨ ਕਰਨ ਲਈ ਹੀ ਕ੍ਰਾਂਤੀ ਦੇ ਪ੍ਰਤੀਕ ਲਾਲ ਰੰਗ ਦੇ ਕੱਪੜੇ ਪਾਕੇ ਆਏ ਹਾਂ । ਰੰਧਾਵਾ ਨੇ ਕਿਹਾ ਕਿ ਸੋਨੀਆ ਗਾਂਧੀ ਜੀ ਅਗਵਾਈ ਹੇਠ ਹੀ ਇਸ ਬਿੱਲ ਦੀ ਨੀਂਵ ਰੱਖੀ ਗਈ ਸੀ ਜਦੋਂ ਮਨਮੋਹਨ ਸਿੰਘ ਸਰਕਾਰ ਨੇ ਬਿੱਲ ਨੂੰ ਰਾਜ ਸਭਾ ਵਿੱਚ ਪਾਸ ਕਰਵਾ ਦਿੱਤਾ ਸੀ ਪਰ ਲੋਕ ਸਭਾ ਵਿੱਚ ਭਾਜਪਾ ਨੇ ਅੜਿੱਕਾ ਡਾਹਕੇ ਬਿੱਲ ਪਾਸ ਨਹੀਂ ਹੋਣ ਦਿੱਤਾ ਤੇ ਹੁਣ ਭਾਜਪਾ ਕੋਲ ਪੂਰਨ ਬਹੁਮਤ ਹੋਣ ਦੇ ਬਾਵਜੂਦ ਬਿੱਲ ਲਾਗੂ ਨਹੀਂ ਕੀਤਾ ਜਾ ਰਿਹਾ। ਇਸੇ ਦੌਰਾਨ ਸ਼ਹਿਰੀ ਪ੍ਰਧਾਨ ਰੇਖਾ ਅਗਰਵਾਲ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਕਾਰਪੋਰੇਸ਼ਨ ਚੋਣਾਂ ਵਿੱਚ ਕਾਗਜ਼ ਰੱਦ ਕਰਵਾਉਣ ਲਈ ਮਹਿਲਾਵਾਂ ਨਾਲ ਵੱਡੀ ਬਤਮੀਜੀ ਕੀਤੀ ਜਿਸਦਾ ਖਾਮਿਆਜ਼ਾ ਇਨ੍ਹਾਂ ਨੂੰ 2027 ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ। ਓਨ੍ਹਾਂ ਕਿਹਾ ਭਾਜਪਾ ਤੇ ਆਪ ਦੋਨੋਂ ਹੀ ਔਰਤ ਵਿਰੋਧੀ ਹਨ । ਬੀਬੀ ਭੱਠਲ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਬਿੱਲ ਲਾਗੂ ਨਹੀਂ ਕਰ ਦਿੰਦੀ ਉਦੋਂ ਤੱਕ ਮਹਿਲਾ ਕਾਂਗਰਸ ਸੰਘਰਸ਼ ਜਾਰੀ ਰੱਖੇਗੀ । ਇਸ ਮੌਕੇ ਸੋਸ਼ਲ ਮੀਡੀਆ ਇੰਚਾਰਜ ਯਾਮਿਨੀ ਵਰਮਾ,ਜਨਰਲ ਸੈਕਟਰੀ ਨਰਿੰਦਰ ਕੌਰ ਕੰਗ, ਪ੍ਰਿੰਸੀਪਲ ਅਮਰਜੀਤ ਕੌਰ, ਮਨਦੀਪ ਚੌਹਾਨ, ਜਸਬੀਰ ਕੌਰ ਜੱਸੀ, ਪੁਸ਼ਪਿੰਦਰ ਗਿੱਲ, ਲਤਾ ਵਰਮਾ, ਰੁਪਿੰਦਰ ਕੌਰ, ਪੁਸ਼ਪਾ ਗਿੱਲ, ਚਰਨਜੀਤ ਕੌਰ ਸਨੌਰ, ਕਮਲੇਸ਼ ਰਾਣੀ ਨਾਭਾ, ਗੁਰਮੀਤ ਕੌਰ, ਰੇਨੂੰ ਯਾਦਵ, ਪੱਲਵੀ ਜੈਨ, ਡਿੰਪਲ ਗਿੱਲ, ਗੁਰਮੀਤ ਕੌਰ,ਮੁਸਕਾਨ, ਰਜਨੀ, ਗੁਰਤੇਜ ਕੌਰ ਵੀ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.