
Latest update
0
ਮਹਿਲਾ ਕ੍ਰਿਕਟ ਦਰਜਾਬੰਦੀ: ਹਰਮਨਪ੍ਰੀਤ ਤੇ ਮੰਧਾਨਾ ਸਿਖਰਲੇ ਦਸਾਂ ’ਚ ਸ਼ਾਮਲ
- by Aaksh News
- June 26, 2024

ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਆਈਸੀਸੀ ਮਹਿਲਾ ਇੱਕ ਰੋਜ਼ਾ ਬੱਲੇਬਾਜ਼ੀ ਦਰਜਾਬੰਦੀ ਵਿੱਚ ਦੋ ਸਥਾਨ ਉਪਰ ਚੜ੍ਹ ਕੇ ਨੌਵੇਂ ਸਥਾਨ ਜਦਕਿ ਉਪ ਕਪਤਾਨ ਸਮ੍ਰਿਤੀ ਮੰਧਾਨਾ ਇੱਕ ਸਥਾਨ ਖਿਸਕ ਕੇ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਮੰਧਾਨਾ ਦੇ 738 ਜਦਕਿ ਹਰਮਨਪ੍ਰੀਤ ਦੇ 648 ਰੇਟਿੰਗ ਅੰਕ ਹਨ। ਇਸੇ ਤਰ੍ਹਾਂ ਦੱਖਣੀ ਅਫਰੀਕਾ ਦੀ ਕਪਤਾਨ ਲੌਰਾ ਵੋਲਵਾਰਟ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਉਹ ਇੰਗਲੈਂਡ ਦੀ ਬੱਲੇਬਾਜ਼ ਨੈੱਟ ਸਾਈਵਰ-ਬਰੰਟ ਤੋਂ ਸਿਰਫ 16 ਅੰਕ ਪਿੱਛੇ ਹੈ। ਗੇਂਦਬਾਜ਼ੀ ’ਚ ਭਾਰਤੀ ਸਪਿੰਨਰ ਦੀਪਤੀ ਸ਼ਰਮਾ ਚੌਥੇ ਸਥਾਨ ’ਤੇ ਕਾਇਮ ਹੈ। ਉਸ ਦੇ 671 ਰੇਟਿੰਗ ਅੰਕ ਹਨ।