World Earth Day: ਮਾਨਵੀ ਲਾਲਚ ਤੋਂ ਮੁਕਤ ਹੋਣੀ ਚੀਹੀਦੀ ਹੈ ਧਰਤੀ
- by Aaksh News
- April 22, 2024
ਸੰਸਾਰ ਭਰ ਵਿੱਚ ਵਾਤਾਵਰਨ ਦੀ ਸੁਰੱਖਿਆ ਅਤੇ ਧਰਤੀ ਦੀ ਸੰਭਾਲ ਲਈ ਹਰ ਸਾਲ 22 ਅਪ੍ਰੈਲ ਨੂੰ ਧਰਤੀ ਦਿਵਸ ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣ ਦਾ ਮੁੱਖ ਉਦੇਸ਼ ਧਰਤੀ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਹੈ, ਸਭ ਤੋਂ ਪਹਿਲਾਂ ਧਰਤੀ ਦਿਵਸ ਮਨਾਉਣ ਦਾ ਵਿਚਾਰ 1969 ਵਿੱਚ ਕੈਲੀਫੋਰਨੀਆ ਦੇ ਸੈਨਫਰਾਂਸਿਸਕੋ ਦੇ ਵਿੱਚ ਯੂਨੈਸਕੋ ਸੰਮੇਲਨ ਵਿੱਚ ਸੋਚਿਆ ਗਿਆ, ਇਸ ਦਿਵਸ ਦੀ ਸ਼ੁਰੂਆਤ 22 ਅਪ੍ਰੈਲ 1970 ਨੂੰ ਹੋਈ।ਸੰਸਾਰ ਭਰ ਵਿੱਚ ਵਾਤਾਵਰਨ ਦੀ ਸੁਰੱਖਿਆ ਅਤੇ ਧਰਤੀ ਦੀ ਸੰਭਾਲ ਲਈ ਹਰ ਸਾਲ 22 ਅਪ੍ਰੈਲ ਨੂੰ ਧਰਤੀ ਦਿਵਸ ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣ ਦਾ ਮੁੱਖ ਉਦੇਸ਼ ਧਰਤੀ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਹੈ, ਸਭ ਤੋਂ ਪਹਿਲਾਂ ਧਰਤੀ ਦਿਵਸ ਮਨਾਉਣ ਦਾ ਵਿਚਾਰ 1969 ਵਿੱਚ ਕੈਲੀਫੋਰਨੀਆ ਦੇ ਸੈਨਫਰਾਂਸਿਸਕੋ ਦੇ ਵਿੱਚ ਯੂਨੈਸਕੋ ਸੰਮੇਲਨ ਵਿੱਚ ਸੋਚਿਆ ਗਿਆ, ਇਸ ਦਿਵਸ ਦੀ ਸ਼ੁਰੂਆਤ 22 ਅਪ੍ਰੈਲ 1970 ਨੂੰ ਹੋਈ। ਸਾਲ 2024 ਵਿੱਚ ‘ਗ੍ਰਹਿ ਬਨਾਮ ਪਲਾਸਟਿਕ’ ਥੀਮ ਤਹਿਤ ਪਲਾਸਟਿਕ ਪ੍ਰਦੂਸ਼ਣ ਖ਼ਤਮ ਕਰਨਾ, ਸੁਰੱਖਿਆ ਬਹਾਲੀ, ਜਲਵਾਯੂ ਅਤੇ ਵਾਤਾਵਰਨ ਸੰਭਾਲ ਜਾਗਰੂਕਤਾ, ਭੋਜਨ ਅਤੇ ਵਾਤਾਵਰਨ ਜਲਵਾਯੂ ਤਬਦੀਲੀ ਤੇ ਕਾਰਵਾਈ ਵਰਗੇ ਮੁੱਦਿਆਂ ’ਤੇ ਕਾਰਜ ਕਰਨ ਲਈ ਕਿਹਾ ਗਿਆ।ਪਲਾਸਟਿਕ ਪ੍ਰਦੂਸ਼ਣ : ਧਰਤੀ ਦੇ ਵਾਤਾਵਰਨ ਨੂੰ ਖਰਾਬ ਕਰਨ ’ਚ ਸਭ ਤੋਂ ਵੱਡਾ ਯੋਗਦਾਨ ਪਲਾਸਟਿਕ ਦਾ ਹੈ। ਇਹ ਪਦਾਰਥ ਜਲਦੀ ਗਲਦਾ ਨਹੀਂ, ਮੁੜ ਵਰਤੋਂ ਲਈ ਸਾਧਨਾਂ ਅਤੇ ਜਾਗਰੂਕਤਾ ਦੀ ਘਾਟ ਹੈ, ਸੋ ਧਰਤੀ ਦਿਵਸ ’ਤੇ ਧਰਤੀ ਦੀ ਸੁਰੱਖਿਆ ਲਈ ਘੱਟ ਤੋਂ ਘੱਟ ਪੋਲੀਥੀਨ ਲਿਫ਼ਾਫ਼ੇ ਦਾ ਪ੍ਰਯੋਗ ਕਰੀਏ।ਜਲਵਾਯੂ ਤੇ ਵਾਤਾਵਰਨ ਦੀ ਸੰਭਾਲ : ਜਲਵਾਯੂ ਵਾਤਾਵਰਨ ਦੀ ਸੰਭਾਲ ਲਈ ਅਣਥੱਕ ਕਾਰਜਾਂ ਦੀ ਜ਼ਰੂਰਤ ਹੈ। ਵੱਧ ਤੋਂ ਵੱਧ ਪੌਦੇ ਲਗਾਉਣਾ, ਪਾਣੀ ਦੀ ਦੁਰਵਰਤੋਂ ਨੂੰ ਰੋਕਣਾ, ਨਹਾਉਣ ਸਮੇਂ, ਬਰਤਨ ਸਫ਼ਾਈ ਦੇ ਨਾਲ-ਨਾਲ ਕਾਗ਼ਜ਼ ਖ਼ਰਾਬ ਕਰਨਾ, ਖੁੱਲ੍ਹੇ ਵਿੱਚ ਕਚਰੇ ਨੂੰ ਅੱਗ ਨਾ ਲਗਾਉਣਾ, ਸਾਧਨਾਂ ਦੀ ਘਾਟ, ਦੁਆਰਾ ਵਰਤੋਂ ਕਰਨਾ, ਬਿਜਲੀ ਦੀ ਬੱਚਤ ਕਰਨਾ ਆਦਿ।ਮੋਬਾਈਲ ਤੇ ਹੋਰ ਤਕਨੀਕੀ ਸਾਧਨਾਂ ਦੀ ਵਰਤੋਂ : ਧਰਤੀ ਦਿਵਸ ਮਨਾਉਣ ਦੀ ਸਾਰਥਕਤਾ ਇਸ ਵਿੱਚ ਹੈ ਕਿ ਅਸੀਂ ਘੱਟ ਤੋਂ ਘੱਟ ਕਾਰਬਨ ਪੈਦਾ ਕਰੀਏ, ਰੋਜ਼ਾਨਾ ਮੋਬਾਇਲ ਦੀ ਵਰਤੋਂ ਕਰਦੇ ਸਮੇਂ ਅਸੀਂ ਅਨੇਕਾਂ ਬੇਲੋੜੇ ਮੈਸੇਜ ਕਰਦੇ ਹਾਂ ਜਿਸ ਨਾਲ ਕਾਰਬਨ ਪੈਦਾ ਹੁੰਦਾ ਹੈ, ਜੋ ਧਰਤੀ ਦੇ ਵਾਤਾਵਰਨ ਲਈ ਬਹੁਤ ਹਾਨੀਕਾਰਕ ਹੈ। ਸੋ ਲੋੜ ਹੈ ਤਕਨੀਫੀ ਸਾਧਨਾਂ ਦੀ ਸਹੀ ਵਰਤੋਂ ਕਰਨ ਦੀ ਜਿਸ ਨਾਲ ਧਰਤੀ ਨੂੰ ਸੁਰੱਖਿਅਤ ਕੀਤਾ ਜਾ ਸਕੇ।ਭੋਜਨ ਤੇ ਵਾਤਾਵਰਨ : ਧਰਤੀ ਦਾ ਮਹੱਤਵ ਹੈ ਕਿ ਵਾਤਾਵਰਨ ਨਾਲ ਸਹਾਇਕ ਹੋ ਕੇ ਹਰ ਜੀਵ ਜੰਤੂ ਨੂੰ ਭੋਜਨ ਪ੍ਰਦਾਨ ਕਰਦੀ ਹੈ। ਅਜੋਕੇ ਸਮੇਂ ਵਿੱਚ ਮਾਨਵੀ ਲਾਲਚ ਨੇ ਧਰਤੀ ਦੇ ਵਾਤਾਵਰਨ ਦਾ ਭੁਗੋਲਿਕ ਗਣਿਤ ਵਿਗਾੜ ਦਿੱਤਾ ਹੈ, ਲੋੜ ਤੋਂ ਵੱਧ ਸਾਧਨਾਂ ਦੀ ਪ੍ਰਾਪਤੀ, ਆਰਥਿਕ ਖੁਸ਼ਹਾਲੀ, ਭੋਜਨ ਪਦਾਰਥਾਂ ਨੂੰ ਧਰਤੀ ਦੀ ਸਮਰੱਥਾ ਤੋਂ ਵੱਧ ਪੈਦਾ ਕਰਨਾ, ਰਸਾਇਣਕ ਕੀਟਨਾਸ਼ਕਾਂ ਦੀ ਵਰਤੋਂ ਨੇ ਜਿੱਥੇ ਧਰਤੀ ਦੀ ਉਪਰਲੀ ਪਰਤ ਨੂੰ ਜ਼ਹਿਰੀਲਾ ਕਰ ਦਿੱਤਾ ਹੈ, ਜਿਸ ਨਾਲ ਕੈਂਸਰ ਦੇ ਨਾਲ ਨਾਲ ਹੋਰ ਬਿਮਾਰੀਆਂ ਵਿੱਚ ਵਾਧਾ ਹੋਇਆ ਹੈ। ਪੋਸ਼ਟਿਕ ਭੋਜਨ ਦੀ ਘਾਟ ਪੈਦਾ ਹੋਈ ਹੈ, ਧਰਤੀ ਦਿਵਸ ਦਾ ਥੀਮ ਅਨੁਸਾਰ ਭੋਜਨ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਕਾਰਜ ਕਰਨ ਦੀ ਲੋੜ ਹੈ।ਜਲਵਾਯੂ ਵਿੱਚ ਬਦਲਾਅ : ਧਰਤੀ ਤੇ ਵਧ ਰਹੇ ਪ੍ਰਦੂਸ਼ਣ ਨੇ ਜਲਵਾਯੂ ਤੇ ਗਹਿਰਾ ਪ੍ਰਭਾਵ ਪਾਇਆ ਹੈ, ਗਲੋਬਲ ਵਾਰਮਿੰਗ ਕਾਰਨ ਤਾਪਮਾਨ ਲਗਾਤਾਰ ਵਧ ਰਿਹਾ ਹੈ, ਗਲੇਸ਼ੀਅਰ ਪਿਘਲ ਰਹੇ ਹਨ, ਜਲਵਾਯੂ ਤੇ ਗ੍ਰੀਨ ਹਾਊਸ ਦਾ ਵਧਦਾ ਪ੍ਰਭਾਵ ਪੈਂਦਾ ਜਾ ਰਿਹਾ ਹੈ, ਕਾਰਬਨਡਾਈਆਕਸਾਈਡ, ਮਿਥੇਨ ਗੈਸਾਂ ਦਾ ਲਗਾਤਾਰ ਮਾਤਰਾ ਤੋਂ ਵੱਧ ਵਧਣਾ ਘਾਤਕ ਹੈ, ਜਲਵਾਯੂ ਬਦਲਾਅ ਦਾ ਮੁੱਖ ਕਾਰਨ ਮਨੁੱਖ ਦੁਆਰਾ ਕੋਲਾ, ਪੈਟ੍ਰੋਲ, ਡੀਜ਼ਲ ਜਮੀਨੀ ਗੈਸਾਂ ਆਦਿ ਦਾ ਲੋੜ ਤੋਂ ਵੱਧ ਪ੍ਰਯੋਗ ਹੈ, ਜਿਸ ਕਾਰਨ 32 ਵੱਧ ਪੈਦਾ ਹੁੰਦੀ ਹੈ। ਹੁਣ ਤੱਕ 32 ਦੀ ਮਾਤਰਾ 30% ਤੋਂ ਵੀ ਜਿਆਦਾ ਹੋ ਗਈ ਹੈ, ਇਸਦਾ ਮੁੱਖ ਕਾਰਨ ਕਾਰਬਨ ਡਾਈਆਕਸਾਈਡ ਨੂੰ ਸੋਖਣ ਵਾਲੇ ਜੰਗਲ ਲਗਾਤਾਰ ਕੱਟੇ ਜਾ ਰਹੇ ਹਨ।ਧਰਤੀ ’ਤੇ ਆਲਮੀ ਤਪਸ਼ ਦਾ ਪ੍ਰਭਾਵ : ਧਰਤੀ ਉੱਪਰ ਲਗਾਤਾਰ ਤਾਪਮਾਨ ਵੱਧ ਰਿਹਾ ਹੈ, ਵਿਸ਼ਵ ਮੌਸਮ ਸੰਗਠਨ ਦੇ ਅਨੁਸਾਰ ਉਦਯੋਗਿਕਰਨ ਧਰਤੀ ਦੇ ਤਾਪਮਾਨ ਵਿੱਚ ਭਾਰੀ ਵਾਧਾ ਕੀਤਾ ਹੈ, ਪਿ੍ਰਥਵੀ ਦੇ ਅੱਠ ਲੱਖ ਸਾਲ ਦੇ ਇਤਿਹਾਸ ਵਿੱਚ ਮੌਜੂਦਾ ਸਮੇਂ ਜਿੰਨਾ ਕਾਰਬਨ ਕਦੇ ਨਹੀਂ ਹੋਇਆ। 1850 ਤੋਂ ਲੈ ਹੁਣ ਤੱਕ ਧਰਤੀ ਦੇ ਤਾਪਮਾਨ ਵਿੱਚ ਵਾਧਾ ਜਾਰੀ ਹੈ। ਇੱਕ ਰਿਪੋਰਟ ਅਨੁਸਾਰ 2005 ਤੋਂ ਲੈ ਕੇ 2015 ਤੱਕ ਸਮੁੰਦਰ ਦਾ ਜਲ ਪੱਧਰ ਵਿੱਚ ਹਰ ਸਾਲ 3.6 ਮਿਲੀਮੀਟਰ ਦਾ ਵਾਧਾ ਹੋਇਆ ਹੈ। ਜੇਕਰ ਇਸ ਤਰ੍ਹਾਂ ਵਧਦਾ ਰਿਹਾ ਤਾਂ ਕਈ ਸ਼ਹਿਰ ਦੇਸ਼ ਪਾਣੀ ਵਿੱਚ ਚਲੇ ਜਾਣਗੇ।ਧਰਤ ਨੂੰ ਬਚਾਉਣ ਲਈ ਆਓ ਵੱਧ ਤੋਂ ਵੱਧ ਜਾਗਰੂਕਤਾ ਕਰੀਏ, ਰੁੱਖ ਲਾਈਏ, ਸਾਧਨਾਂ ਦੀ ਸੰਕੋਚ ਨਾਲ ਵਰਤੋਂ ਕਰਕੇ, ਘੱਟ ਪਲਾਸਟਿਕ ਦੀ ਵਰਤੋਂ ਕੀਤੀ ਜਾਵੇ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.