post

Jasbeer Singh

(Chief Editor)

Latest update

ਸੋਚ ਵੀ ਨਹੀਂ ਸਕਦੀ ਕਿ..., Soni Razdan ਨੇ ਮੁਕੇਸ਼ ਖੰਨਾ ਦੇ ਲਿਵ-ਇਨ ਰਿਲੇਸ਼ਨਸ਼ਿਪ ਵਾਲੇ ਕੁਮੈਂਟ ਤੇ ਲਈ ਚੁਟਕੀ

post-img

ਹੁਣ Alia Bhatt ਦੀ ਮਾਂ ਤੇ ਅਦਾਕਾਰਾ Soni Razdan ਨੇ ਮੁਕੇਸ਼ ਖੰਨਾ ਦੇ ਬਿਆਨ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸੋਸ਼ਲ ਮੀਡੀਆ ਤੇ ਇਕ ਪੋਸਟ ਸ਼ੇਅਰ ਕਰਦਿਆਂ ਉਨ੍ਹਾਂ ਦੇ ਸ਼ਬਦਾਂ ਦੀ ਸਖ਼ਤ ਆਲੋਚਨਾ ਕੀਤੀ ਹੈ: 70 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਜ਼ੀਨਤ ਅਮਾਨ ਨੇ ਕੁਝ ਦਿਨ ਪਹਿਲਾਂ ਆਪਣੇ ਸੋਸ਼ਲ ਮੀਡੀਆ ਤੇ ਲਿਵ-ਇਨ ਰਿਲੇਸ਼ਨਸ਼ਿਪ ਤੇ ਵਿਚਾਰ ਸਾਂਝੇ ਕੀਤੇ ਸਨ। ਹੁਣ ਉਨ੍ਹਾਂ ਦੇ ਇਸ ਬਿਆਨ ਤੇ ਬਹਿਸ ਸ਼ੁਰੂ ਹੋ ਗਈ ਹੈ ਜਿਸ ਨੂੰ ਲੈ ਕੇ ਕਈ ਦਿੱਗਜ ਸਿਤਾਰੇ ਪਹਿਲਾਂ ਹੀ ਆਪਣੀ ਰਾਏ ਦੇ ਚੁੱਕੇ ਹਨ। ਪਹਿਲਾਂ ਮੁਮਤਾਜ਼, ਫਿਰ ਸਾਇਰਾ ਬਾਨੋ ਤੇ ਉਸ ਤੋਂ ਬਾਅਦ ਅਭਿਨੇਤਾ ਮੁਕੇਸ਼ ਖੰਨਾ ਨੇ ਵੀ ਇਸ ਬਾਰੇ ਗੱਲ ਕੀਤੀ ਸੀ।ਹੁਣ ਆਲੀਆ ਭੱਟ ਦੀ ਮਾਂ ਤੇ ਅਦਾਕਾਰਾ ਸੋਨੀ ਰਾਜ਼ਦਾਨ ਨੇ ਮੁਕੇਸ਼ ਖੰਨਾ ਦੇ ਬਿਆਨ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸੋਸ਼ਲ ਮੀਡੀਆ ਤੇ ਇਕ ਪੋਸਟ ਸ਼ੇਅਰ ਕਰਦਿਆਂ ਉਨ੍ਹਾਂ ਦੇ ਸ਼ਬਦਾਂ ਦੀ ਸਖ਼ਤ ਆਲੋਚਨਾ ਕੀਤੀ ਹੈ।ਲਿਵ-ਇਨ ਰਿਲੇਸ਼ਨਸ਼ਿਪ ਬਿਆਨ ਚ ਸੋਨੀ ਰਾਜ਼ਦਾਨ ਦੀ ਐਂਟਰੀਸੋਨੀ ਰਾਜ਼ਦਾਨ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹਨ ਤੇ ਆਪਣੇ ਵਿਚਾਰ ਸ਼ੇਅਰ ਕਰਦੀ ਰਹਿੰਦੀ ਹਨ। ਹੁਣ ਹਾਲ ਹੀ ਚ ਆਪਣੇ ਐਕਸ ਹੈਂਡਲ (ਟਵਿਟਰ) ਤੇ ਮੁਕੇਸ਼ ਖੰਨਾ ਦੇ ਲਿਵ-ਇਨ ਰਿਲੇਸ਼ਨਸ਼ਿਪ ਦੇ ਬਿਆਨ ਤੇ ਚੁਟਕੀ ਲੈਂਦੇ ਹੋਏ ਉਨ੍ਹਾਂ ਲਿਖਿਆ ਹੈ ਕਿ ਹੇ ਭਗਵਾਨ। ਸੋਚ ਵੀ ਨਹੀਂ ਸਕਦੀ ਕਿ ਜੇਕਰ ਕੋਈ ਜੋੜਾ ਲਿਵ-ਇਨ ਰਿਲੇਸ਼ਨਸ਼ਿਪ ਚ ਇਕੱਠੇ ਰਹਿੰਦਾ ਹੈ ਅਤੇ ਇਕੱਠੇ ਨਹੀਂ ਹੁੰਦਾ ਤਾਂ ਕੀ ਹੋਵੇਗਾ।ਦਿਮਾਗ਼ ਚਕਰਾ ਜਾਂਦਾ ਹੈ।ਮੁਕੇਸ਼ ਖੰਨਾ ਨੇ ਕਹੀ ਸੀ ਇਹ ਗੱਲਕੁਝ ਦਿਨ ਪਹਿਲਾਂ ਜਾਗਰਣ ਗਰੁੱਪ ਨਾਲ ਗੱਲਬਾਤ ਕਰਦਿਆਂ ਮੁਕੇਸ਼ ਖੰਨਾ ਨੇ ਕਿਹਾ ਸੀ ਕਿ ਸਾਡੇ ਸੱਭਿਆਚਾਰ ਤੇ ਇਤਿਹਾਸ ਚ ਲਿਵ-ਇਨ ਰਿਲੇਸ਼ਨਸ਼ਿਪ ਵਰਗੀ ਚੀਜ਼ ਨੂੰ ਕਦੇ ਮਾਨਤਾ ਨਹੀਂ ਦਿੱਤੀ ਗਈ। ਇਹ ਪੱਛਮੀ ਸਭਿਅਤਾ ਤੋਂ ਆਇਆ ਹੈ। ਜ਼ੀਨਤ ਅਮਾਨ ਪਹਿਲੇ ਦਿਨ ਤੋਂ ਹੀ ਪੱਛਮੀ ਸੱਭਿਅਤਾ ਅਨੁਸਾਰ ਜੀਵਨ ਬਤੀਤ ਕਰ ਰਹੀ ਹੈ। ਲਿਵ ਇਨ ਰਿਲੇਸ਼ਨਸ਼ਿਪ ਤੇ ਉਹ ਕੀ ਕਹਿ ਰਹੀ ਹੈ ਕਿ ਇਸ ਨਾਲ ਲੜਕਾ-ਲੜਕੀ ਇਕ-ਦੂਜੇ ਨੂੰ ਪਛਾਣ ਸਕਣਗੇ। ਅਰੇ, ਇਹ ਇਕ-ਦੂਜੇ ਨੂੰ ਪਛਾਣਨ ਦੀ ਗੱਲ ਨਹੀਂ ਹੈ।ਭਾਰਤੀ ਸੰਸਕ੍ਰਿਤੀ ਚ ਇਹ ਸਭ ਪ੍ਰਵਾਨ ਨਹੀਂ ਹੈ। ਜ਼ਰਾ ਸੋਚੋ, ਜੇਕਰ ਲੜਕਾ-ਲੜਕੀ ਵਿਆਹ ਤੋਂ ਪਹਿਲਾਂ ਪਤੀ-ਪਤਨੀ ਵਾਂਗ ਇਕ-ਦੂਜੇ ਨਾਲ ਰਹਿੰਦੇ ਹਨ ਤੇ ਜੇਕਰ ਉਨ੍ਹਾਂ ਦੀ ਗੱਲ ਨਹੀਂ ਬਣਦੀ, ਤਾਂ ਫਿਰ ਦੋਵਾਂ ਤੇ ਕੀ ਗੁਜ਼ਰੇਗੀ, ਜੋ ਲੋਕ ਅਜਿਹੀਆਂ ਗੱਲਾਂ ਕਰ ਰਹੇ ਹਨ, ਉਨ੍ਹਾਂ ਨੂੰ ਬੋਲਣ ਤੋਂ ਪਹਿਲਾਂ ਥੋੜ੍ਹਾ ਸੋਚਣਾ ਚਾਹੀਦਾ ਹੈ।c

Related Post