
'ਸੀ.ਐਮ ਦੀ ਯੋਗਸ਼ਾਲਾ' ਤਹਿਤ ਜ਼ਿਲ੍ਹੇ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਵੀ ਲੱਗਣਗੀਆਂ ਯੋਗ ਦੀਆਂ ਕਲਾਸਾਂ
- by Jasbeer Singh
- May 14, 2025

'ਸੀ.ਐਮ ਦੀ ਯੋਗਸ਼ਾਲਾ' ਤਹਿਤ ਜ਼ਿਲ੍ਹੇ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਵੀ ਲੱਗਣਗੀਆਂ ਯੋਗ ਦੀਆਂ ਕਲਾਸਾਂ *ਪਿੰਡਾਂ ਵਿੱਚ ਕਲਾਸਾਂ ਲਗਾਉਣ ਲਈ 90 ਟ੍ਰੇਨਰਾਂ ਦੀ ਸਿਖਲਾਈ ਜਾਰੀ ਸੰਗਰੂਰ, 14 ਮਈ : ਮੁੱਖ ਮੰਤਰੀ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸੰਗਰੂਰ ਵਿਖੇ ਚਲਾਈ ਜਾ ਰਹੀ 'ਸੀ.ਐਮ.ਦੀ ਯੋਗਸ਼ਾਲਾ' ਦਾ ਘੇਰਾ ਵਸੀਹ ਕਰਦਿਆਂ ਹੁਣ ਜ਼ਿਲ੍ਹੇ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਵੀ ਇਹ ਕਲਾਸਾਂ ਲੱਗਣਗੀਆਂ, ਜਿਸ ਸਬੰਧੀ ਕਲਾਸਾਂ ਲਗਾਉਣ ਵਾਲੇ 90 ਟ੍ਰੇਨਰਾਂ ਦੀ ਸਿਖਲਾਈ ਜਾਰੀ ਹੈ । ਇਸ ਸਬੰਧੀ 'ਸੀ.ਐਮ.ਦੀ ਯੋਗਸ਼ਾਲਾ' ਦੇ ਕੋਆਰਡੀਨੇਟਰ ਨਿਰਮਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੀਆਂ ਸਾਰੀਆਂ ਸਬ ਡਵੀਜ਼ਨਾਂ ਦੇ ਬਹੁ ਗਿਣਤੀ ਸ਼ਹਿਰੀ ਖੇਤਰਾਂ ਅਤੇ ਕੁਝ ਪਿੰਡਾਂ ਵਿੱਚ ਯੋਗ ਸਿਖਲਾਈ ਦੇ 192 ਕੈਂਪ ਰੋਜ਼ਾਨਾ ਦੇ ਆਧਾਰ ਉਤੇ ਲੱਗ ਰਹੇ ਹਨ, ਜਿਸ ਵਿੱਚ ਹਜ਼ਾਰਾਂ ਲੋਕ ਲਾਭ ਉਠਾ ਰਹੇ ਹਨ। ਲੋਕਾਂ ਦੀ ਸਹੂਲਤ ਮੁਤਾਬਕ ਯੋਗ ਕੈਂਪ ਰਿਹਾਇਸ਼ੀ ਖੇਤਰਾਂ ਨਜ਼ਦੀਕ ਸਥਿਤ ਸਾਂਝੀਆਂ ਥਾਵਾਂ ਉੱਤੇ ਲਗਾਏ ਜਾ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਵੱਖ-ਵੱਖ ਉਮਰ ਵਰਗ ਦੇ ਲੋਕ ਇਹਨਾਂ ਕੈਂਪਾਂ ਵਿੱਚ ਸ਼ਾਮਿਲ ਹੋ ਕੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਹਾਸਲ ਕਰ ਰਹੇ ਹਨ । 33 ਟ੍ਰੇਨਰ ਸੂਖਸ਼ਮ ਵਿਯਾਮ, ਸਥੂਲ ਵਿਯਾਮ, ਆਸਣ, ਧਿਆਨ, ਪ੍ਰਾਣਾਯਾਮ ਆਦਿ ਦੀ ਸਿਖਲਾਈ ਦੇ ਰਹੇ ਹਨ ਜਿਸ ਨਾਲ ਸਰਵਾਈਕਲ, ਪਿੱਠ ਦਰਦ, ਚਿੰਤਾ, ਜੋੜਾਂ ਦੇ ਦਰਦ, ਮੋਟਾਪਾ, ਹਾਈ-ਲੋਅ ਬਲੱਡ ਪ੍ਰੈਸ਼ਰ ਆਦਿ ਬਿਮਾਰੀਆਂ ਤੋਂ ਲੋਕਾਂ ਨੂੰ ਰਾਹਤ ਮਿਲ ਰਹੀ ਹੈ । ਇਹ ਯੋਗਸ਼ਾਲਾ ਸੰਗਰੂਰ ਦੇ ਨਾਲ ਨਾਲ ਸੁਨਾਮ, ਲਹਿਰਾ, ਦਿੜ੍ਹਬਾ, ਮੂਨਕ, ਖਨੌਰੀ , ਭਵਾਨੀਗੜ੍ਹ, ਸ਼ੇਰਪੁਰ ਅਤੇ ਧੂਰੀ ਵਿੱਚ ਵੀ ਚੱਲ ਰਹੀ ਹੈ। ਯੋਗ ਦਾ ਭਰਪੂਰ ਲਾਭ ਲੈਣ ਲਈ ਟੋਲ ਫਰੀ ਨੰਬਰ 76694-00500 ਜਾਂ https://cmdiyogshala.punjab.gov.in ਉਤੇ ਲਾਗ ਇਨ ਕੀਤਾ ਜਾ ਸਕਦਾ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.