

ਯੋਗ ਸਾਨੂੰ ਬਿਮਾਰੀਆਂ ਤੋ ਰੱਖਦਾ ਹੈ ਦੂਰ : ਬਲਜਿੰਦਰ ਕੌਰ ਚੱਠਾ - ਮਹਿਲਾ ਪਤੰਜਲੀ ਯੋਗ ਸਮਿਤੀ ਨੇ ਮਨਾਇਆ ਯੋਗ ਦਿਵਸ ਪਟਿਆਲਾ, 26 ਜੂਨ : ਅਕਾਲੀ ਦਲ ਦੇ ਪਟਿਆਲਾ ਦਿਹਾਤੀ ਤੋ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਦੇ ਸੁਪਤਨੀ ਬਲਜਿੰਦਰ ਕੌਰ ਚੱਠਾ ਨੇ ਆਖਿਆ ਕਿ ਯੋਗ ਸਾਨੂੰ ਬਿਆਰੀਆਂ ਤੋ ਦੂਰ ਰਖਦਾ ਹੈ। ਇਸ ਲਈ ਹਰ ਇਨਸਾਨ ਨੂੰ ਯੋਗ ਜਰੂਰ ਕਰਨਾ ਚਾਹੀਦਾ ਹੈ। ਉਨਾ ਇਨਾ ਵਿਚਾਰਾਂ ਦਾ ਪ੍ਰਗਟਾਵਾ ਅੱਜ ਮਹਿਲਾ ਪਤੰਜਲੀ ਯੋਗ ਸਮਿਤੀ ਵਲੋ ਮਨਾਏ ਯੋਗ ਦਿਵਸ ਨੂੰ ਸੰਬੋਧਨ ਕਰਦਿਆਂ ਕੀਤਾ। ਮਹਿਲਾ ਪਤੰਜਲੀ ਯੋਗ ਸਮਿਤੀ, ਪਟਿਆਲਾ ਨੇ 21 ਜੂਨ ਨੂੰ ਅਲੀਪੁਰ ਰੋਡ ਸਥਿਤ ਗੁਰੂ ਨਾਨਕ ਆਸ਼ਰਮ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ, ਜਿਸ ਵਿਚ ਸਮਿਤੀ ਸਟੇਟ ਮੈਂਬਰ ਸਤਿੰਦਰ ਕੌਰ ਦੀ ਅਗਵਾਈ ਹੇਠ ਪ੍ਰੋਟੋਕੋਲ ਅਨੁਸਾਰ ਅਭਿਆਸ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਬਲਜਿੰਦਰ ਕੌਰ ਚੱਠਾ ਨੇ ਵੀ ਯੋਗ ਅਭਿਆਸ ਕੀਤਾ ਅਤੇ ਗੁਰੂ ਨਾਨਕ ਆਸ਼ਰਮ ਦੇ ਮੁਖੀ ਬੀਬੀ ਬਲਵਿੰਦਰ ਕੌਰ ਜੀ ਨੇ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਯੋਗ ਟੀਮ ਨੂੰ ਸਨਮਾਨਿਤ ਕੀਤਾ। ਇਸ ਮੌਕੇ ਜ਼ਿਲ੍ਹਾ ਮੁਖੀ ਅਰੁਣ ਜੈਨ, ਸੋਸ਼ਲ ਮੀਡੀਆ ਮੁਖੀ ਪ੍ਰਵੀਨ ਜੀ, ਯੋਗ ਅਧਿਆਪਕ ਪਲਵਿੰਦਰ ਕੌਰ, ਰਮਨਜੀਤ, ਇੰਦਰਜੀਤ, ਜਗਵਿੰਦਰ, ਸਰੋਜ ਹਜ਼ਾਰ ਸਨ।