
Patiala News
0
ਚਰਚ ਵਿਚ ਲੱਗੇ ਵਾਈ ਫ਼ਾਈ ਦੇ ਟਾਵਰ ਦੇ ਡਿੱਗਣ ਕਾਰਨ ਨੌਜਵਾਨ ਦੀ ਮੌਤ
- by Jasbeer Singh
- July 14, 2025

ਚਰਚ ਵਿਚ ਲੱਗੇ ਵਾਈ ਫ਼ਾਈ ਦੇ ਟਾਵਰ ਦੇ ਡਿੱਗਣ ਕਾਰਨ ਨੌਜਵਾਨ ਦੀ ਮੌਤ ਪਟਿਆਲਾ, 14 ਜੁਲਾਈ 2025 : ਸ਼ਾਹੀ ਸ਼ਹਿਰ ਪਟਿਆਲਾ ਵਿਚ ਪੈਂਦੇ ਪਿੰਡ ਸਿੱਧੂਵਾਲ ਦੇ ਇਕ ਚਰਚ ਵਿਚ ਲੱਗੇ ਵਾਈ-ਫਾਈ ਟਾਵਰ ਦੇ ਹਨੇਰੀ ਝੱਖੜ ਦੇ ਚੱਲਣ ਕਾਰਨ ਡਿੱਗਣ ਕਰਕੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਕੀ ਦੱਸਿਆ ਥਾਣਾ ਬਖਸ਼ੀਵਾਲ ਦੇ ਮੁਖੀ ਨੇ ਉਕਤ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਖ਼ਸ਼ੀਵਾਲਾ ਦੇ ਐਸ. ਐਚ. ਓ. ਸੁਖਦੇਵ ਸਿੰਘ ਨੇ ਦਸਿਆ ਕਿ ਬੀਤੀ ਦਿਨ ਇਕਦਮ ਸ਼ੁਰੂ ਹੋਏ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਚਰਚ ’ਚ ਲੱਗਿਆ ਵਾਈ ਫਾਈ ਦਾ ਟਾਵਰ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ ਹੈ, ਜਿਸ ’ਚ ਰਜਿੰਦਰ ਸਿੰਘ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ । ਉਨ੍ਹਾ ਦੱਸਿਆ ਕਿ ਹਾਦਸਾ ਵਾਪਰਨ ਤੋਂ ਤੁਰਤ ਬਾਅਦ ਰਜਿੰਦਰ ਸਿੰਘ ਨੂੰ ਰਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ।