

ਬੁਲੇਟ ਮੋਟਰਸਾਈਕਲ ਚੋਰੀ ਕਰਦਾ ਨੌਜਵਾਨ ਕਾਬੂ ਤਿੰਨ ਨੌਜਵਾਨ ਭੱਜਣ ਵਿੱਚ ਹੋਏ ਕਾਮਯਾਬ ਨਾਭਾ, 20 ਮਈ : ਨਾਭਾ ਦੇ ਨਾਗਰਾ ਵਾਲੇ ਚੌਂਕ ਵਿਖੇ ਉਦੋਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਚਾਰ ਨੌਜਵਾਨਾਂ ਵੱਲੋਂ ਬੁਲੇਟ ਮੋਟਰਸਾਈਕਲ ਨੂੰ ਚੋਰੀ ਕਰਕੇ ਰਫੂ ਚੱਕਰ ਹੋ ਰਹੇ ਸੀ ਤਾਂ ਮੌਕੇ ਤੇ ਬੁਲੇਟ ਮੋਟਰਸਾਈਕਲ ਦੇ ਮਾਲਕ ਬਲਵਿੰਦਰ ਸਿੰਘ ਨੂੰ ਸੀ. ਸੀ. ਟੀ. ਵੀ. ਕੈਮਰੇ ਦੇਖਣ ਉਪਰੰਤ ਫੋਨ ਆਇਆ ਕਿ ਤੇਰਾ ਬੁਲੇਟ ਮੋਟਰਸਾਈਕਲ ਕੋਈ ਚੁੱਕ ਕੇ ਜਾ ਰਿਹਾ ਹੈ ਤਾਂ ਉਸ ਨੇ ਵੇਖਿਆ ਤਾਂ ਮੋਟਰਸਾਈਕਲ ਉਸ ਜਗ੍ਹਾ ਤੇ ਨਹੀਂ ਸੀ ਅਤੇ ਜੋ ਥੋੜੀ ਦੂਰ ਜਾ ਕੇ ਵੇਖਿਆ ਤਾਂ ਮੋਟਰ ਸਾਈਕਲ ਨੂੰ ਰੋਡ ਕੇ ਲੈ ਕੇ ਜਾ ਰਹੇ ਸਨ ਤਾਂ ਮੌਕੇ ਤੇ ਜਦੋਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਤਿੰਨ ਚੋਰ ਮੌਕੇ ਤੋਂ ਭੱਜ ਗਏ ਅਤੇ ਇੱਕ ਚੋਰ ਮੌਕੇ ਤੇ ਲੋਕਾਂ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਉਸ ਦੀ ਖੂਬ ਛਿੱਤਰ ਪਰੇਡ ਕੀਤੀ । ਇਸ ਮੌਕੇ ਤੇ ਬੁਲੇਟ ਮੋਟਰਸਾਈਕਲ ਦੇ ਮਾਲਿਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਮੋਟਰਸਾਈਕਲ ਮੈਂ ਕਿਸਤਾਂ ਤੇ ਲਿਆ ਹੋਇਆ ਅਤੇ ਅਜੇ ਅੱਠ ਕਿਸਤਾਂ ਮੇਰੀਆਂ ਬਾਕੀਆਂ ਹਨ ਜੇਕਰ ਮੇਰਾ ਬੁਲੇਟ ਮੋਟਰਸਾਈਕਲ ਹੀ ਚੋਰੀ ਹੋ ਜਾਂਦਾ ਤਾਂ ਮੈਂ ਤਾਂ ਪੱਟਿਆ ਜਾਂਦਾ। ਕਿਉਂਕਿ ਇਸ ਵਹੀਕਲ ਦੇ ਸਹਾਰੇ ਹੀ ਮੈਂ ਆਪਣਾ ਕੰਮ ਕਾਜ ਕਾਰ ਰਿਹਾ । ਬੁਲੇਟ ਮੋਟਰਸਾਈਕਲ ਜਦੋਂ ਚੋਰੀ ਹੋ ਰਿਹਾ ਸੀ ਤਾਂ ਦੁਕਾਨ ਮਾਲਕ ਵੱਲੋਂ ਮੈਨੂੰ ਕਿਹਾ ਗਿਆ ਤੇਰਾ ਬੁਲੇਟ ਮੋਟਰਸਾਈਕਲ ਕਿੱਥੇ ਹੈ ਉਹ ਸੀ. ਸੀ. ਟੀ. ਵੀ. ਰਾਹੀਂ ਫੋਨ ਤੇ ਇਹ ਸਭ ਕੁਝ ਦੇਖ ਰਿਹਾ ਸੀ, ਜੇਕਰ ਉਹ ਮੌਕੇ ਤੇ ਫੋਨ ਤੇ ਸੀ. ਸੀ. ਟੀ. ਵੀ. ਨਹੀਂ ਵੇਖਦਾ ਤਾਂ ਸ਼ਾਇਦ ਮੇਰਾ ਹੁਣ ਤੱਕ ਬੁਲੇਟ ਵੀ ਚੋਰੀ ਹੋ ਗਿਆ ਹੁੰਦਾ। ਮੈਂ ਤਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਚੋਰਾਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ ਤਾਂ ਜੋ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਾ ਦੇ ਸਕੇ ।