ਪਿੰਡ ਖੋਜੇਵਾਲ ਦੇ ਨੌਜਵਾਨ ਦੀ ਪੁਰਤਗਾਲ `ਚ ਮੌਤ
ਬਟਾਲਾ, 25 ਜੂਨ 2026 : ਪੰਜਾਬ ਦੇ ਸ਼ਹਿਰ ਬਟਾਲਾ (Batala) ਦੇ ਪਿੰਡ ਖੋਜੇਵਾਲ ਦੇ ਵਸਨੀਕ ਪੰਜਾਬੀ ਨੌਜਵਾਨਾਂ ਦੀ ਲੰਘੇ ਦਿਨਾਂ ਪੁਰਤਗਾਲ ਵਿਚ ਦਿਲ ਦੀ ਧੜਕਣ ਰੁਕਣ (Heart palpitations) ਕਾਰਨ ਮੌਤ ਹੋ ਗਈ ਹੈ ।
ਕੌਣ ਹੈ ਇਹ ਨੌਜਵਾਨ
ਪਿੰਡ ਖੋਜੇਵਾਲ ਦੇ ਨੌਜਵਾਨ ਸੰਦੀਪ ਕੁਮਾਰ ਸ਼ਰਮਾ (Sandeep Kumar Sharma) ਜੋ ਰੋਜ਼ੀ-ਰੋਟੀ ਦੀ ਖ਼ਾਤਰ ਪਿਛਲੇ ਕਾਫ਼ੀ ਸਾਲਾਂ ਤੋਂ ਪੁਰਤਗਾਲ (Portugal) `ਚ ਮਿਹਨਤ-ਮਜ਼ਦੂਰੀ ਕਰ ਰਿਹਾ ਸੀ, ਦੀ ਅਚਾਨਕ ਦਿਲ ਦੀ ਧੜਕਣ ਰੁਕ ਜਾਣ ਕਾਰਨ ਮੌਤ (Death) ਹੋ ਜਾਣ ਦਾ ਬੇਹੱਦ ਦੁੱਖਦਾਈ ਮਾਮਲਾ ਸਾਹਮਣੇ ਆਇਆ ਹੈ ।
ਵਤਨ ਪਰਤਣ ਲਈ ਜਹਾਜ਼ ਚੜ੍ਹਨ ਤੋਂ ਪਹਿਲਾਂ ਰੁਕੀ ਦਿਲ ਦੀ ਧੜਕਣ
ਇਸ ਸਬੰਧੀ ਸਮਾਜ ਸੇਵੀ ਹਰਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਦੋਸਤ ਸਾਬਕਾ ਫ਼ੌਜੀ ਜਸਵੰਤ ਰਾਏ ਸ਼ਰਮਾ ਦੇ ਇਕਲੌਤੇ ਬੇਟੇ ਸੰਦੀਪ ਨੇ ਕੱਲ ਆਪਣੇ ਪਿੰਡ ਆਉਣਾ ਸੀ ਪਰ ਜਹਾਜ਼ `ਤੇ ਚੜ੍ਹਨ ਤੋਂ ਪਹਿਲਾਂ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ।
ਮ੍ਰਿਤਕ ਦੀ ਦੇਹ ਭਾਰਤ ਲਿਆਉਣ ਲਈ ਕੀਤੀ ਅਪੀਲ
ਉਨ੍ਹਾਂ ਦੱਸਿਆ ਕਿ ਮ੍ਰਿਤਕ ਸੰਦੀਪ ਆਪਣੇ ਪਿੱਛੇ ਪਤਨੀ, ਨੰਨ੍ਹੀ ਬੱਚੀ ਤੇ ਮਾਤਾ-ਪਿਤਾ ਨੂੰ ਛੱਡ ਗਿਆ ਹੈ । ਹਰਜੀਤ ਸਿੰਘ ਮੱਲ੍ਹੀ ਤੇ ਪਰਿਵਾਰ ਨੇ ਸਮਾਜ ਸੇਵੀਂ ਜਥੇਬੰਦੀਆਂ ਤੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸੰਦੀਪ ਸ਼ਰਮਾ ਦੀ ਮ੍ਰਿਤਕ ਦੇਹ ਭਾਰਤ `ਚ ਲਿਆਉਣ ਲਈ ਸਹਾਇਤਾ ਕਰਨ ਤਾਂ ਜੋ ਉਸ ਦਾ ਅੰਤਿਮ ਸੰਸਕਾਰ` ਪਿੰਡ ਵਿਖੇ ਕੀਤਾ ਜਾ ਸਕੇ ।
