

ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਮਹੂ-ਚੋਪਟਾ ਪਿੰਡ ਨੇੜੇ ਅੱਜ ਸਵੇਰੇ ਗਊ ਤਸਕਰਾਂ ਨੇ ਗਊ ਰੱਖਿਅਕ ਨੂੰ ਕਥਿਤ ਤੌਰ ‘ਤੇ ਗੋਲੀ ਮਾਰ ਦਿੱਤੀ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰੇਵਾੜੀ ਜ਼ਿਲੇ ਦੇ ਰਹਿਣ ਵਾਲੇ ਸੋਨੂੰ ਸਰਪੰਚ ਵਜੋਂ ਹੋਈ ਹੈ। ਉਸ ਨੂੰ ਫਰੀਦਾਬਾਦ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੋਂ ਉਸ ਨੂੰ ਗੁਰੂਗ੍ਰਾਮ ਵਿੱਚ ਮੇਦਾਂਤਾ ਮੈਡੀਸਿਟੀ ਭੇਜ ਦਿੱਤਾ ਗਿਆ ਅਤੇ ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਹ ਘਟਨਾ ਦਿੱਲੀ-ਮੁੰਬਈ ਐਕਸਪ੍ਰੈਸ ਵੇਅ ‘ਤੇ ਵਾਪਰੀ, ਜਦੋਂ ਗਊ ਰੱਖਿਅਕ ਪਸ਼ੂ ਤਸਕਰਾਂ ਦੇ ਵਾਹਨ ਦਾ ਪਿੱਛਾ ਕਰ ਰਹੇ ਸਨ। ਪੁਲੀਸ ਮੁਤਾਬਕ ਤਸਕਰਾਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਇਲਾਕੇ ’ਚ ਤਣਾਅ ਹੈ।