

ਕੇਂਦਰੀ ਮੰਤਰੀ ਸੁਰੇਸ਼ ਗੋਪੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਭਾਰਤ ਦੀ ਮਾਂ ਅਤੇ ਕਾਂਗਰਸ ਦੇ ਮਰਹੂਮ ਮੁੱਖ ਮੰਤਰੀ ਕੇ ਕਰੁਣਾਕਰਨ ਨੂੰ ਦਲੇਰ ਪ੍ਰਸ਼ਾਸਕ ਕਰਾਰ ਦਿੱਤਾ। ਭਾਜਪਾ ਨੇਤਾ ਨੇ ਕਰੁਣਾਕਰਨ ਅਤੇ ਮਾਰਕਸਵਾਦੀ ਈਕੇ ਨਯਨਰ ਨੂੰ ਵੀ ਆਪਣਾ ਸਿਆਸੀ ਗੁਰੂ ਕਿਹਾ। ਗੋਪੀ ਇੱਥੇ ਕਰੁਣਾਕਰਨ ਦੀ ਯਾਦਗਾਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਦਿਲਚਸਪ ਗੱਲ ਇਹ ਹੈ ਕਿ ਸੁਰੇਸ਼ ਗੋਪੀ ਨੇ ਕਰੁਣਾਕਰਨ ਦੇ ਪੁੱਤਰ ਅਤੇ ਕਾਂਗਰਸ ਨੇਤਾ ਕੇ. ਮੁਰਲੀਧਰਨ ਨੂੰ ਹਾਲ ਹੀ ਦੀਆਂ ਲੋਕ ਸਭਾ ਚੋਣਾਂ ’ਚ ਤ੍ਰਿਸ਼ੂਰ ਤੋਂ ਹਰਾਇਆ ਹੈ। ਉਹ ਤੀਜੇ ਸਥਾਨ ’ਤੇ ਰਿਹਾ।