ਪਾਲਤੂ ਕੁੱਤੇ ਦੇ ਆਟੋ ਕੋਲ ਪਿਸ਼ਾਬ ਕਰਨ ਨੂੰ ਲੈ ਕੇ ਝਗੜੇ ਦੌਰਾਨ ਨੌਜਵਾਨ ਦਾ ਕਤਲ
- by Admin
- August 17, 2026
ਪਾਲਤੂ ਕੁੱਤੇ ਦੇ ਆਟੋ ਕੋਲ ਪਿਸ਼ਾਬ ਕਰਨ ਨੂੰ ਲੈ ਕੇ ਝਗੜੇ ਦੌਰਾਨ ਨੌਜਵਾਨ ਦਾ ਕਤਲ
ਹੈਦਰਾਬਾਦ, 17 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਸ਼ਹਿਰ ਹੈਦਰਾਬਾਦ ਵਿਖੇ ਪਾਲਤੂ ਕੁੱਤੇ ਦੇ ਆਟੋ ਕੋਲ ਪਿਸ਼ਾਬ ਕਰਨ 'ਤੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਦਾ ਕਤਲ (Murder) ਕਰ ਦਿੱਤਾ ਗਿਆ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਹੈਦਰਾਬਾਦ (Hyderabad) ਵਿਖੇ ਜੋ ਆਟੋ ਵਿਚ ਆਪਣੇ ਦੋਸਤ ਨਾਲ ਸਵਾਰ ਇਕ ਨੌਜਵਾਨ ਦਾ ਆਟੋ ਦੇ ਕੋਲ ਪਾਲਤੂ ਕੁੱਤੇ ਵਲੋਂ ਪਿਸ਼ਾਬ ਕਰਨ ਤੇ ਹੋਏ ਝਗੜੇ ਦੌਰਾਨ ਜੋ ਕੁੱਤੇ ਦੇ ਮਾਲਕ ਵਲੋਂ ਨੌਜਵਾਨ ਦਾ ਚਾਕੂ ਮਾਰ (Knife attack) ਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਮ੍ਰਿਤਕ ਨੌਜਵਾਨ ਦੀ ਪਛਾਣ 23 ਸਾਲਾ ਸ਼੍ਰੀਨਾਥ ਦੇ ਤੌਰ 'ਤੇ ਹੋਈ ਹੈ ।
ਕੀ ਹੈ ਪੂਰਾ ਮਾਮਲਾ
ਪ੍ਰਾਪਤ ਸੂਚਨਾ ਮੁਤਾਬਕ ਉਕਤ ਘਟਨਾਕ੍ਰਮ ਜੋ ਕਿ 13 ਅਗਸਤ ਦੀ ਰਾਤ ਸਾਢੇ 10 ਵਜੇ ਤੋਂ ਬਾਅਦ ਦਾ ਹੈ ਤੇ ਉਸ ਦਿਨ ਮੌਤ ਦੇ ਘਾਟ ਉਤਰਿਆ ਨੌਜਵਾਨ ਸ਼੍ਰੀਨਾਥ (Srinath) ਆਪਣੇ ਦੋਸਤ ਵੀਰੇਸ਼ ਨਾਲ ਇਕ ਆਟੋ ਵਿਚ ਬੈਠਾ ਸੀ ਤੇ ਉਸ ਸਮੇਂ ਸਥਾਨਿਕ ਨਿਵਾਸੀ 28 ਸਾਲਾ ਮਧੂ ਆਪਣੇ ਪਾਲਤੂ ਕੁੱਤੇ ਨੂੰ ਸੈਰ ਕਰਵਾਉਣ ਲਈ ਬਾਹਰ ਨਿਕਲਿਆ ਸੀ ਕਿ ਕੁੱਤੇ ਨੇ ਆਟੋ ਦੇ ਕੋਲ ਪਿਸ਼ਾਬ ਕਰ ਦਿੱਤਾ ਸੀ ਜਿਥੇ ਸ਼੍ਰੀਨਾਥ ਅਤੇ ਉਸਦਾ ਦੋਸਤ ਬੈਠੇ ਸਨ ਅਤੇ ਕੁੱਤਾ ਉਨ੍ਹਾਂ ਨੂੰ ਭੌਂਕਣ ਵੀ ਲੱਗਿਆ । ਅਜਿਹਾ ਹੋਣ ਦੇ ਜਿਵੇਂ ਹੀ ਸ਼੍ਰੀਨਾਥ ਨੇ ਕੁੱਤੇ ਦੇ ਮਾਲਕ ਮਧੂ ਨੂੰ ਸਵਾਲ ਕੀਤਾ ਤਾਂ ਦੋਹਾਂ ਵਿਚ ਸ਼ੁਰੂ ਹੋਈ ਗੱਲ ਬਹਿਸ ਵਿਚ ਬਦਲ ਗਈ ਅਤੇ ਬਾਅਦ ਵਿਚ ਖੂਨ ਰੂਪ ਧਾਰ ਗਈ ।
