ਤਰਨਤਾਰਨ ਵਿਖੇ ਹੋਇਆ ਭੇਦਭਰੇ ਹਾਲਾਤਾਂ ਵਿਚ ਨੌਜਵਾਨ ਦਾ ਕਤਲ ਤਰਨਤਾਰਨ, 13 ਮਈ 2026 : ਪੰਜਾਬ ਦੇ ਜਿਲਾ ਤਰਨਤਾਰਨ ਦੇ ਪਿੰਡ ਫਤਿਹਾਬਾਦ ਵਿਖੇ ਬੀਤੀ ਰਾਤ ਇਕ ਨੌਜਵਾਨ ਦਾ ਗੋਲੀਬਾਰੀ ਕਰਕੇ ਕਤਲ ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ। ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਪਿੰਡ ਫਤਿਹਾਬਾਦ ਵਿਖੇ ਬੀਤੀ ਰਾਤ ਭੇਦਭਰੀ ਹਾਲਤ ਵਿੱਚ ਨੋਜਵਾਨ ਦਾ ਗੋਲੀ ਮਾਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੀ ਪਛਾਣ ਫਤਿਹਾਬਾਦ ਨਿਵਾਸੀ 22 ਸਾਲਾ ਰਵੀ ਵਜੋਂ ਹੋਈ ਹੈ । ਮ੍ਰਿਤਕ ਦੀ ਲਾਸ਼ ਪਰਿਵਾਰ ਨੂੰ ਘਰ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ ਤੋਂ ਬਾਬਾ ਕਰਮ ਸ਼ਾਹ ਨੇੜਿਓ ਮਿਲੀ ਹੈ । ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਰਾਤ ਦੇ ਕਰੀਬ ਢਾਈ ਵਜੇ ਫੋਨ ਆਇਆ ਤਾ ਪਤਾ ਚੱਲਿਆ ਕਿ ਰਵੀ ਦੇ ਸਿਰ ਵਿੱਚ ਕਿਸੇ ਵੱਲੋ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਹੈ । ਉਧਰ ਪੁਲਸ ਨੂੰ ਆਪਣੀ ਜਾਂਚ ਤੋਂ ਬਾਅਦ ਪਤਾ ਚੱਲਿਆ ਹੈ ਕਿ ਰਵੀ ਅਤੇ ਜੋਬਨਜੀਤ ਸਿੰਘ ਜੋ ਆਪਸ ਵਿੱਚ ਦੋਸਤ ਹਨ ਅਤੇ ਲੋਕਾਂ ਨੂੰ ਡਰਾ ਧਮਕਾ ਕੇ ਫਿਰੋਤੀਆ ਮੰਗਣ ਤੋ ਇਲਾਵਾ ਫਾਇਰਿੰਗ ਦੀਆ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ । ਕੀ ਦੱਸਿਆ ਐਸ. ਐਸ. ਪੀ. ਨੇ ਜਿਲਾ ਤਰਨਤਾਰਨ ਦੇ ਐਸ. ਐਸ. ਪੀ. ਸੁਰਿੰਦਰ ਲਾਬਾਂ ਨੇ ਦੱਸਿਆ ਕਿ ਮ੍ਰਿਤਕ ਰਵੀ ਅਤੇ ਜੋਬਨਜੀਤ ਸਾਥੀ ਹਨ ਜੋ ਕਿ ਕਈ ਫਾਈਰਿੰਗ ਕੇਸਾਂ ਅਤੇ ਫਿਰੋਤੀ ਮਾਮਲਿਆ ਵਿੱਚ ਸਾਮਲ ਹਨ ਅਤੇ ਬੀਤੇ ਦਿਨੀ ਗੋਇੰਦਵਾਲ ਸਾਹਿਬ ਇਲਾਕੇ ਵਿੱਚ ਫਿਰੋਤੀ ਲਈ ਹੋਈ ਫਾਇਰਿੰਗ ਮਾਮਲੇ ਵਿੱਚ ਵੀ ਦੋਵੇ ਸਾਮਲ ਸਨ । ਬੀਤੀ ਰਾਤ ਵੀ ਦੋਵੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ ਜਿਸ ਦੋਰਾਨ ਰਵੀ ਅਤੇ ਜੋਬਨਜੀਤ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਜੋਬਨਜੀਤ ਵੱਲੋ ਰਵੀ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ ਅਤੇ ਮੌਕੇ ਤੋ ਫਰਾਰ ਹੋ ਗਿਆ । ਪੁਲਸ ਵੱਲੋ ਜੋਬਨਜੀਤ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਰਵੀ ਦੇ ਪਰਿਵਾਰ ਦੇ ਬਿਆਨ ’ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ।
