

ਰੋਜ਼ਗਾਰ ਦੀ ਭਾਲ ਵਿਚ ਗਏ ਨੌਜਵਾਨ 27 ਨੂੰ ਆਉਣਗੇ ਵਾਪਸ ਭਾਰਤ ਚੰਡੀਗੜ੍ਹ, 23 ਅਕਤੂਬਰ 22025 : ਰੋਜ਼ਗਾਰ ਦੀ ਭਾਲ ਵਿਚ ਆਪਣਾ ਸੂਬਾ ਆਪਣਾ ਦੇਸ਼ ਛੱਡ ਕੇ ਗਏ ਨੌਜਵਾਨ 27 ਅਕਤੂਬਰ ਦਿਨ ਸੋਮਵਾਰ ਨੂੰ ਆਪਣੇ ਦੇਸ਼ ਵਾਪਸ ਪਰਤਣਗੇ। ਕਿਸ ਵਿਅਕਤੀ ਦੇ ਕਦਮ ਚੁੱਕਣ ਦੇ ਚਲਦਿਆਂ ਵਾਪਸ ਪਰਤਣਗੇ ਨੌਜਵਾਨ ਤਜ਼ਾਕਿਸਤਾਨ ਵਿੱਚ 7 ਪੰਜਾਬੀ ਨੌਜਵਾਨ ਜੋ ਕਿ ਏਜੰਟਾਂ ਦੇ ਧੱਕੇ ਚੜ੍ਹ ਕੇ ਵਿਦੇਸ਼ ਤਾਂ ਚਲੇ ਗਏ ਸਨ ਪਰ ਤੈਅ ਕੀਤੇ ਗਏ ਡਰਾਈਵਰੀ ਦੇ ਕੰਮ ਦੀ ਥਾਂ ਤੇ ਲੇਬਰ ਦੇ ਕੰਮ ਵਿਚ ਪੈਣ ਤੋਂ ਬਾਅਦ ਮਿਲੇ ਧੱਕੇ ਅਤੇ ਹੋਈਆਂ ਜਿ਼ਆਦਤੀਆਂ ਸਬੰਧੀ ਜਦੋਂ ਭਾਜਪਾ ਜਿ਼ਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੌਜਵਾਨਾਂ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਦਖਲ ਦਿੰਦਿਆਂ ਫੌਰੀ ਕਾਰਵਾਈ ਕਰਦਿਆਂ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਅਤੇ ਅਖੀਰਕਾਰ ਨਤੀਜਾ ਇਹ ਨਿਕਲਿਆ ਕਿ 7 ਪੰੰਜਾਬੀ ਨੌਜਵਾਨ ਹੁਣ 27 ਅਕਤੂਬਰ ਦਿਨ ਸੋਮਵਾਰ ਨੂੰ ਆਪਣੇ ਵਤਨ ਵਾਪਸ ਆ ਸਕਣਗੇ। ਕੌਣ ਹਨ ਪੰਜਾਬੀ ਨੌਜਵਾਨ ਤਜ਼ਾਕੀਸਤਾਨ ਵਿਚ ਫਸੇ ਸਤ ਪੰਜਾਬੀ ਨੌਜਵਾਨ ਜੋ ਕਿ ਪੰਜਾਬ ਦੇੇ ਰੂਪਨਗਰ ਜਿ਼ਲੇ ਦੇ ਪਿੰਡ ਬਾਈਸਨ, ਰਾਏਪੁਰ, ਢੇਰ, ਮੋਡਾ ਅਤੇ ਘਨੌਲੀ ਪਿੰਡਾਂ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ ਵਿਚੋਂ ਕੁਝ ਨੌਜਵਾਨਾਂ ਵਿਚ ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਅਵਤਾਰ ਸਿੰਘ, ਰਵਿੰਦਰ ਸਿੰਘ ਅਤੇ ਮਨਜੀਤ ਸਿੰਘ ਸ਼ਾਮਲ ਹਨ। ਪੀੜ੍ਹਤ ਨੌਜਵਾਨ ਹਰਵਿੰਦਰ ਸਿੰਘ ਨੇ ਦੱਸੀ ਸਾਰੀ ਗੱਲਬਾਤ ਸਤ ਪੰਜਾਬੀ ਨੌਜਵਾਨਾਂ ਵਿਚੋਂ ਇਕ ਪੀੜ੍ਹਤ ਨੌਜਵਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਏਜੰਟ ਵੱਲੋਂ ਡਰਾਈਵਰ ਵਜੋਂ ਕੰਮ ਕਰਨ ਲਈ ਵਿਦੇਸ਼ ਭੇਜਿਆ ਗਿਆ ਸੀ ਪਰ ਕੰਪਨੀ ਨੇ ਉਨ੍ਹਾਂ ਨੂੰ ਉਹ ਵਾਹਨ ਦਿੱਤੇ ਜੋ ਖਰਾਬ ਹਾਲਤ ਵਿੱਚ ਸਨ ਅਤੇ ਲਗਭਗ ਇੱਕ ਸਾਲ ਤੋਂ ਵਿਹਲੇ ਪਏ ਸਨ। ਉਨ੍ਹਾਂ ਨੂੰ ਉਨ੍ਹਾਂ ਦੀ ਮੁਰੰਮਤ ਦਾ ਕੰਮ ਵੀ ਸੌਂਪਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਇੱਕ ਮਾਹਰ ਡਰਾਈਵਰ ਸਨ, ਪਰ ਏਜੰਟ ਨੇ ਕਦੇ ਵੀ ਵਾਹਨਾਂ ਦੀ ਮੁਰੰਮਤ ਕਰਨ ਦਾ ਜ਼ਿਕਰ ਨਹੀਂ ਕੀਤਾ। ਹਾਲਾਂਕਿ, ਪਹੁੰਚਣ `ਤੇ, ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਵਾਹਨਾਂ ਦੀ ਮੁਰੰਮਤ ਵੀ ਕਰਨੀ ਪਵੇਗੀ।