
ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਯੂਟਿਊਬਰ ਨੂੰ ਭੇਜਿਆ ਦੋ ਦਿਨਾਂ ਪੁਲਸ ਰਿਮਾਂਡ ਤੇ
- by Jasbeer Singh
- June 7, 2025

ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਯੂਟਿਊਬਰ ਨੂੰ ਭੇਜਿਆ ਦੋ ਦਿਨਾਂ ਪੁਲਸ ਰਿਮਾਂਡ ਤੇ ਮੋਹਾਲੀ, 7 ਜੂਨ 2025 : ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਲਈ ਭਾਰਤ ਖਿਲਾਫ਼ ਜਾਸੂਸੀ ਕਰਨ ਦੇ ਦੋਸ਼ ਹੇਠ ਪਕੜੇ ਗਏ ਯੂ- ਟਿਊਬਰ ਜਸਬੀਰ ਸਿੰਘ ਨੂੰ ਅੱਜ ਮੁੜ ਮਾਨਯੋਗ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕਰਨ ਤੇ ਕੋਰਟ ਨੇ ਦੋ ਦਿਨਾਂ ਪੁਲਸ ਰਿਮਾਂਡ ਤੇ ਭੇਜ ਦਿੱਤਾ ਹੈ। ਕੀ ਆਖਿਆ ਯੂ-ਟਿਊਬਰ ਜਸਬੀਰ ਦੇ ਵਕੀਲ ਨੇ ਮੋਹਾਲੀ ਦੀ ਅਦਾਲਤ ਵਿਚ ਸਟੇਟ ਸਪੈਸ਼ਲ ਅਪ੍ਰੇਸ਼ਨ ਸੈਲ ਵਲੋਂ ਪੇਸ਼ ਕੀਤੇ ਗਏ ਯੂ-ਟਿਊਬਰ ਜਸਬੀਰ ਸਿੰਘ ਦੇ ਵਕੀਲ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਜਸਬੀਰ ਸਿੰਘ ਆਈ. ਐਸ. ਆਈ. ਦਾ ਏਜੰਟ ਨਹੀਂ ਬਲਕਿ ਸਿਰਫ਼ ਇੱਕ ਯੂਟਿਊਬਰ ਹੈ। ਉਨ੍ਹਾਂ ਤਾਂ ਇਥੋਂ ਤੱਕ ਆਖ ਦਿੱਤਾ ਕਿ ਇਹ ਤਾਂ ਸਿਆਸੀ ਚੱਕਰਾਂ `ਚ ਫਸ ਗਿਆ ਹੈ ਤੇ ਕੀ ਪਾਕਿਸਤਾਨ ਜਾਣ ਨਾਲ ਕੋਈ ਗੁਨਾਹਕਾਰ ਹੋ ਜਾਂਦਾ ? ਜਸਬੀਰ ਸਿੰਘ ਕਿਥੋਂ ਦਾ ਹੈ ਰਹਿਣ ਵਾਲਾ ਜਾਨ ਮਹਲ ਨਾਮ ਦਾ ਯੂ- ਟਿਊਬ ਚਲਾਉਣ ਵਾਲਾ ਜਸਬੀਰ ਸਿੰਘ ਜੋ ਕਿ ਪੰਜਾਬ ਦੇ ਸ਼ਹਿਰ ਰੋਪੜ ਦੇ ਮਹਲਾਂ ਪਿੰਡ ਦਾ ਰਹਿਣ ਵਾਲਾ ਹੈ। ਜਸਬੀਰ ਸਿੰਘ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਉਹ ਪਾਕਿਸਤਾਨ ਦੀ ਬਦਨਾਮ ਖੂਫੀਆ ਏਜੰਸੀ ਆਈ. ਐਸ. ਆਈ. ਦੇ ਏਜੰਟ ਸ਼ਾਕਿਰ ਉਰਫ਼ ਜੱਟ ਰੰਧਾਵਾ ਦੇ ਸੰਪਰਕ ’ਚ ਸੀ ਅਤੇ ਉਸ ਦੇ ਫ਼ੋਨ ’ਚੋਂ ਕਈ ਪਾਕਿਸਤਾਨੀ ਨੰਬਰ ਵੀ ਮਿਲੇ ਹਨ । ਇਥੇ ਹੀ ਬਸ ਨਹੀਂ ਜਸਬੀਰ ਦਾ ਤਾਲਮੇਲ ਹਰਿਆਣਾ ਤੋਂ ਗ੍ਰਿਫ਼ਤਾਰ ਕੀਤੀ ਗਈ ਯੂ-ਟਿਊਬਰ ਜੋਤੀ ਮਲਹੋਤਰਾ ਤੇ ਪਾਕਿਸਤਾਨ ਉੱਚ ਆਯੋਗ ਤੋਂ ਬਰਖ਼ਾਸਤ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਨਾਲ ਵੀ ਸਨ । ਜੋਤੀ ਮਲਹੋਤਰਾ ਨਾਲ ਇਕ ਯੂਟਿਊਬਰ ਵੀਡੀਉ ਕਰ ਕੇ ਹੀ ਜਸਬੀਰ ਸਿੰਘ ਪੁਲਿਸ ਦੀ ਰਡਾਰ ’ਤੇ ਆਇਆ।